ਮੁੱਖ ਇੰਜਨੀਅਰ ਦੱਖਣ ਵਲੋਂ ਜ਼ੀਰਕਪੁਰ ਦੇ ਵੱਖ ਵੱਖ ਇਲਾਕਿਆਂ 'ਚ ਬਿੱਜਲੀ ਸਬੰਧੀ ਔਕੜਾਂ ਦਾ ਜਾਇਜਾ

News18 Punjabi | News18 Punjab
Updated: July 3, 2021, 9:28 PM IST
share image
ਮੁੱਖ ਇੰਜਨੀਅਰ ਦੱਖਣ ਵਲੋਂ ਜ਼ੀਰਕਪੁਰ ਦੇ ਵੱਖ ਵੱਖ ਇਲਾਕਿਆਂ 'ਚ ਬਿੱਜਲੀ ਸਬੰਧੀ ਔਕੜਾਂ ਦਾ ਜਾਇਜਾ
ਇੰਜ ਰਵਿੰਦਰ ਸਿੰਘ ਸੈਣੀ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ

ਪਬਲਿਕ ਨੂੰ ਅਪੀਲ ਕੀਤੀ ਕਿ ਮਹਿਕਮੇ ਕੋਲ ਨਿਵਿਘਨ ਬਿਜਲੀ ਸਪਲਾਈ ਚਾਲੂ ਰੱਖਣ ਲਈ ਹਰੇਕ ਤਰ੍ਹਾਂ ਦੇ ਉਪਕਰਣ, ਟ੍ਰਾਂਸਫਾਰਮਰ, ਕੇਬਲਾਂ ਆਦਿ ਦਾ ਪੂਰਾ ਪਰਬੰਧ ਹੈ

  • Share this:
  • Facebook share img
  • Twitter share img
  • Linkedin share img
ਜ਼ੀਰਕਪੁਰ- ਅੱਜ ਮੁੱਖ ਇੰਜਨੀਅਰ (ਦੱਖਣ) ਇੰਜ ਰਵਿੰਦਰ ਸਿੰਘ ਸੈਣੀ ਅਤੇ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਮੋਹਾਲੀ ਇੰਜ ਮੋਹਿਤ ਸੂਦ ਵਲੋਂ ਜ਼ੀਰਕਪੁਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਜਿਵੇਂ ਕਿ ਬਲਟਾਣਾ, ਲੋਹਗੜ੍ਹ , ਭਬਾਤ, ਬਿਸ਼ਨਪੁਰਾ, ਜਮੁਨਾ ਇੰਨਕਲੇਵ , ਢਾਕੋਲੀ, ਪੀਰਮੁਚੱਲਾ, ਪੰਚਸ਼ੀਲ ਅਤੇ ਬਾਦਲ ਕਾਲੋਨੀ ਦਾ ਦੌਰਾ ਕਰਕੇ ਪਬਲਿਕ ਨੂੰ ਬਿਜਲੀ ਸਪਲਾਈ ਸਬੰਧੀ ਆ ਰਹੀਆਂ ਔਕੜਾਂ ਦਾ ਜਾਇਜਾ ਲਿਆ ਗਿਆ। ਉਨਾ ਵਲੋਂ ਪਬਲਿਕ ਦੇ ਨੁਮਾਇੰਦਿਆਂ ਨੂੰ ਬਿਜਲੀ ਦੀ ਨਿਰਵਿਘਣ ਸਪਲਾਈ ਮੁਹਈਆ ਕਰਵਾਉਣ ਦਾ ਜ਼ਕੀਨ ਦੁਆਇਆ ਗਿਆ। ਉਨ੍ਹਾਂ ਪਾਵਰਕੌਮ ਸਟਾਫ਼ ਵੱਲੋਂ ਅੱਤ ਦੀ ਗਰਮੀ ਵਿੱਚ ਆਮ ਪਬਲਿਕ ਨੂੰ ਲਗਾਤਾਰ ਬਿਜਲੀ ਸਪਲਾਈ ਬਹਾਲ ਰੱਖਣ ਲਈ ਕੀਤੀ ਜਾ ਰਹੀ ਦਿਨ ਰਾਤ ਮਿਹਨਤ ਦੀ ਸ਼ਲਾਘਾ ਵੀ ਕੀਤੀ ਗਈ।

ਉਨਾ ਦੱਸਿਆ ਕਿ ਮਹਿਕਮੇ ਵਲੋ ਜ਼ੀਰਕਪੁਰ ਵਿੱਚ ਪਿਛਲੇ ਇੱਕ ਮਹੀਨੇ ਵਿੱਚ 10 ਨਵੇਂ ਟ੍ਰਾਂਸਫਾਰਮਰ ਦੀ ਕੈਪਾਸਿਟੀ ਵਿੱਚ ਵਾਧਾ ਕੀਤਾ ਗਿਆ ਹੈ। ਪਿਛਲੀਆਂ ਸਰਦੀਆਂ ਵਿੱਚ ਨਵਾਂ ਚਾਲੂ ਕੀਤਾ ਗਿਆ 66 ਕੇ ਵੀ ਗ੍ਰਿਡ ਸਬ ਸਟੇਸ਼ਨ ਹੁਣ ਪਬਲਿਕ ਨੂੰ ਕਾਫੀ ਸਹੂਲਤ ਪਰਦਾਨ ਕਰ ਰਿਹਾ ਹੈ।ਆਧੁਨਿਕ ਸਾਜੋ ਸਮਾਨ ਨਾਲ ਲੈਸ ਗੱਡੀਆਂ ਅਤੇ ਸਟਾਫ਼ ਉਚੇਚੇ ਤੌਰ ਤੇ ਜ਼ੀਰਕਪੁਰ ਸ਼ਹਿਰ ਲਈ ਮੁੱਹਈਆ ਕਾਰਵਾਈਆਂ ਹਨ ਜੋ 1912 ਤੇ ਦਰਜ ਸ਼ਿਕਾਇਤਾਂ ਦੇ ਹੱਲ ਲਈ 24 ਘੰਟੇ ਲਗਾਤਾਰ ਕੰਮ ਕਰ ਰਹੀਆਂ ਹਨ।ਉਨਾ ਦੱਸਿਆ ਕਿ ਇਕ ਹੋਰ ਨਵੇਂ 66 KV ਬਲਟਾਣਾ ਗ੍ਰਿਡ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਬਿਜਲੀ ਦੀ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ।

ਉਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਮਹਿਕਮੇ ਕੋਲ ਨਿਵਿਘਨ ਬਿਜਲੀ ਸਪਲਾਈ ਚਾਲੂ ਰੱਖਣ ਲਈ ਹਰੇਕ ਤਰ੍ਹਾਂ ਦੇ ਉਪਕਰਣ, ਟ੍ਰਾਂਸਫਾਰਮਰ, ਕੇਬਲਾਂ ਆਦਿ ਦਾ ਪੂਰਾ ਪਰਬੰਧ ਹੈ। ਉਨਾ ਨਾਲ ਇਸ ਮੌਕੇ ਇੰਜ ਖੁਸ਼ਵਿੰਦਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਜ਼ੀਰਕਪੁਰ, ਇੰਜ ਹਰਭਜਨ ਸਿੰਘ SDO, ਇੰਜ ਮਨਦੀਪ ਅੱਤਰੀ SDO ਮਜੂਦ ਸਨ।
Published by: Ashish Sharma
First published: July 3, 2021, 9:28 PM IST
ਹੋਰ ਪੜ੍ਹੋ
ਅਗਲੀ ਖ਼ਬਰ