ਨਤੀਜਿਆਂ ਤੋਂ ਬਾਅਦ ਹੋ ਸਕਦਾ ਹੈ ਨਵਜੋਤ ਸਿੱਧੂ 'ਤੇ ਐਕਸ਼ਨ

News18 Punjab
Updated: May 21, 2019, 8:52 AM IST
share image
ਨਤੀਜਿਆਂ ਤੋਂ ਬਾਅਦ ਹੋ ਸਕਦਾ ਹੈ ਨਵਜੋਤ ਸਿੱਧੂ 'ਤੇ ਐਕਸ਼ਨ

  • Share this:
  • Facebook share img
  • Twitter share img
  • Linkedin share img
ਕਾਂਗਰਸ ਦੇ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਰਟੀ ਖਿਲਾਫ  ਕੀਤੀ ਜਾ ਰਹੀ ਬਿਆਨਬਾਜ਼ੀ ਮਹਿੰਗੀ ਪੈ ਸਕਦੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਵਜੋਤ ਸਿੱਧੂ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ। ਪਾਰਟੀ ਆਲਾ ਕਮਾਨ ਮਸਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਇਸ ਸਬੰਧੀ ਆਲਾ ਕਮਾਨ ਸੁਨੀਲ ਜਾਖੜ ਤੋਂ ਰਿਪੋਰਟ ਮੰਗੀ ਹੈ।

ਮੀਡੀਆ ਰਿਪੋਰਟ ਮੁਤਾਬਿਕ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਵੀ ਸਿੱਧੂ ਤੋਂ ਖਫਾ ਹੈ। ਉਨ੍ਹਾਂ ਨੇ ਕਿਹਾ, "ਸੂਬਾਈ ਪ੍ਰਧਾਨ ਸੁਨੀਲ ਜਾਖੜ ਤੋਂ ਇਕ ਰਿਪੋਰਟ ਮੰਗੀ ਗਈ ਹੈ, ਪਾਰਟੀ ਦੀ ਸ਼ਵੀ ਨੂੰ ਨੁਕਸਾਨ ਪਹੁੰਚਿਆ ਹੈ। ਇਹ ਮਾਮਲਾ ਰਾਹੁਲ ਗਾਂਧੀ ਦੇ ਧਿਆਨ 'ਚ ਵੀ ਹੈ। ਇਸ ਉੱਤੇ ਕਾਰਵਾਈ ਤਾਂ ਹੋਵੇਗੀ ਪਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ.' '

ਸਿੱਧੂ ਦੀ ਬਿਆਨਬਾਜੀ-
ਸਿੱਧੂ ਨੇ ਆਖਿਆ ਸੀ ਕਿ ਜੇਕਰ ਕੈਪਟਨ ਸਰਕਾਰ ਨੇ ਬੇਅਦਬੀ ਕਾਂਡ ਉਤੇ ਕਾਰਵਾਈ ਨਾ ਕੀਤੀ ਤਾਂ ਉਹ ਅਸਤੀਫ਼ਾ ਦੇ ਦੇਣਗੇ। ਇਸ ਤੋਂ ਇਲਾਵਾ ਉਹ ਆਪਣੀ ਪਤਨੀ ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦੇਣ ਦਾ ਦੋਸ਼ ਵੀ ਕੈਪਟਨ ਉਤੇ ਲਾ ਰਹੇ ਹਨ।ਵੋਟ ਪਾਉਣ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਕਿਹਾ ਕਿ 'ਕਾਂਗਰਸ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੂੰ ਵੋਟ ਨਾਲ ਠੋਕ ਦਿਓ'। ਨਵਜੋਤ ਸਿੱਧੂ ਨੇ ਬੇਅਦਬੀਆਂ ਦੀ ਜਾਂਚ ਦਾ ਮੁੜ ਜ਼ਿਕਰ ਕੀਤਾ ਹੈ।

ਕੈਪਟਨ ਦਾ ਸਿੱਧੂ 'ਤੇ ਹਮਲਾ-

ਕੈਪਟਨ ਨੇ ਆਖਿਆ ਹੈ ਕਿ ਸਿੱਧੂ ਮੇਰੀ ਥਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੀ ਛਵੀ ਖਰਾਬ ਕਰ ਰਹੇ ਹਨ। ਪਾਰਟੀ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਚਾਹੀਦੀ ਹੈ। ਕੈਪਟਨ ਨੇ ਸਿੱਧੂ ਉਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੇਕਰ ਉਹ ਅਸਲੀ ਕਾਂਗਰਸੀ ਹੁੰਦੇ ਤਾਂ ਉਹ ਆਪਣੀ ਸ਼ਿਕਾਇਤਾਂ ਲਈ ਪੰਜਾਬ ਚੋਣ ਦਾ ਸਮਾਂ ਨਹੀਂ ਚੁਣਦੇ। ਪਟਿਆਲਾ ਵਿਚ ਵੋਟ ਪਾਉਣ ਜਾ ਰਹੇ ਕੈਪਟਨ ਨੇ ਸਿੱਧੂ ਉਤੇ ਇਹ ਹਮਲਾ ਬੋਲਿਆ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਨੇ ਆਖਿਆ ਸੀ ਕਿ ਜੇਕਰ ਕੈਪਟਨ ਸਰਕਾਰ ਨੇ ਬੇਅਦਬੀ ਕਾਂਡ ਉਤੇ ਕਾਰਵਾਈ ਨਾ ਕੀਤੀ ਤਾਂ ਉਹ ਅਸਤੀਫ਼ਾ ਦੇ ਦੇਣਗੇ। ਇਸ ਤੋਂ ਇਲਾਵਾ ਉਹ ਆਪਣੀ ਪਤਨੀ ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦੇਣ ਦਾ ਦੋਸ਼ ਵੀ ਕੈਪਟਨ ਉਤੇ ਲਾ ਰਹੇ ਹਨ।

ਤਿੰਨ ਮੰਤਰੀਆਂ ਨੇ ਖੋਲਿਆ ਸਿੱਧੂ ਖਿਲਾਫ ਮੋਰਚਾ-

ਪੰਜਾਬ ਕਾਂਗਰਸ 'ਚ ਅੰਦਰੂਨੀ ਘਮਸਾਣ ਤੇਜ਼ ਹੋਇਆ ਹੈ। ਹੁਣ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਿੱਧੂ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ CM ਚੰਗੇ ਨਹੀਂ ਲੱਗਦੇ, ਤਾਂ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਆਏ, ਪੁਰਾਣੇ ਆਗੂਆਂ ਤੋਂ ਅੱਗੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਧਰਮਸੋਤ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਿੱਧੂ ਨੂੰ ਨੁਕਸਾਨ ਕਰਨ ਦਾ ਸਰਟੀਫ਼ਿਕੇਟ ਨਹੀਂ ਦਿੱਤਾ। ਉਨ੍ਹਾਂ ਕਾਂਗਰਸ ਹਾਈਕਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਪੰਜਾਬ ਕੈਬਨਿਟ ਦੇ ਸਿਹਤ ਮੰਤਰੀ ਬ੍ਰਹਮ  ਮਹਿੰਦਰਾ ਨਵਜੋਤ ਸਿੱਧੂ ਦੇ ਖਿਲਾਫ ਟਵੀਟ ਕੀਤਾ ਹੈ। ਸਿੱਧੂ ਨੂੰ ਕਾਂਗਰਸ 'ਚ ਆਏ 2 ਸਾਲ ਹੀ ਹੋਏ ਨੇ ਅਤੇ ਉਹ ਆਪਣੀਆਂ ਸ਼ਰਤਾਂ ਅਤੇ ਆਪਣੇ ਏਜੰਡੇ ਥੋਪਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ। ਹਾਈਕਮਾਨ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਰਵੱਈਏ ਕਾਰਨ ਪਾਰਟੀ ਅਤੇ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਲਾਈਨ ਤੋਂ ਬਾਹਰ ਹੋ ਕੇ ਗਲਤ ਸਮੇਂ ਪਾਰਟੀ ਲੀਡਰਸ਼ਿਪ, ਮੁੱਖ ਮੰਤਰੀ ਅਤੇ ਸਰਕਾਰ ਖਿਲਾਫ਼ ਕੱਢੀ ਗਈ ਭੜਾਸ ਦੱਸਦੀ ਹੈ ਕਿ ਇਹ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਨਿਊਜ਼18 ਨਾਲ ਖਾਸ ਗੱਲਬਾਤ ਦੌਰਾਨ ਸਿੱਧੂ 'ਤੇ ਤਿੱਖੇ ਹਮਲੇ ਬੋਲੇ ਸਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਵੀ ਨਹੀਂ ਬਦਲ ਸਕਦਾ। ਹਾਈਕਮਾਨ ਕੈਪਟਨ ਦੇ ਨਾਲ ਹੈ। ਕਾਂਗਰਸ ਵਿਚ ਅਨੁਸ਼ਾਸਨਹੀਣਤਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਬਾਦਲਾਂ ਦੀ ਮਦਦ ਕਰਨ ਵਾਲੇ ਹਨ। ਪਾਰਟੀ ਹਾਈਕਮਾਨ ਨੂੰ ਸਿੱਧੂ, ਬਾਜਵਾ ਤੇ ਸ਼ਮਸ਼ੇਰ ਦੂਲੋ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਬੇਅਦਬੀ ਕਰਕੇ ਭਾਜਪਾ ਨਹੀਂ ਛੱਡੀ ਸੀ, ਸਗੋਂ ਟਿਕਟ ਨਾ ਮਿਲਣ ਕਾਰਨ ਉਹ ਪਾਰਟੀ ਤੋਂ ਵੱਖ ਹੋਏ ਸਨ। ਜਦੋਂ ਬੇਅਦਬੀ ਹੋਈ, ਉਦੋਂ ਸਿੱਧੂ, ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਕਦੇ ਵਿਧਾਨ ਸਭਾ ਵਿਚ ਨਹੀਂ ਬੋਲੇ।

ਉਨ੍ਹਾਂ ਕਿਹਾ ਕਿ ਉਸ ਤੋਂ ਵੱਡਾ ਕੋਈ ਸਿੱਖ ਨਹੀਂ, ਪਰ ਉਹ ਡਰਾਮੇਬਾਜ਼ ਨਹੀਂ ਹਨ। ਸਿੱਧੂ ਬਾਦਲਾਂ ਨਾਲ ਹੱਥ ਮਿਲਾਉਂਦੇ ਰਹੇ ਪਰ ਕਦੇ ਰੰਧਾਵਾ ਨਾਲ ਹੱਥ ਨਹੀਂ ਮਿਲਾਇਆ। ਉਨ੍ਹਾਂ ਕਿਹਾ ਕਿ ਸਿੱਧੂ ਖ਼ਿਲਾਫ਼ ਕਾਰਵਾਈ ਲਈ ਹਾਈਕਮਾਨ ਤੱਕ ਪਹੁੰਚ ਕਰਨਗੇ।
First published: May 21, 2019
ਹੋਰ ਪੜ੍ਹੋ
ਅਗਲੀ ਖ਼ਬਰ