ਮੁੱਖ ਮੰਤਰੀ ਅਮਰਿੰਦਰ ਸਿੰਘ ਪੱਖੀ ‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਨੇ ਬਰਨਾਲਾ ਜ਼ਿਲੇ ਵਿੱਚ ਦਿੱਤੀ ਦਸਤਕ ਮਹਿਲ ਹਲਕੇ ਦੇ ਕਾਂਗਰਸੀ

News18 Punjabi | News18 Punjab
Updated: June 11, 2021, 2:46 PM IST
share image
ਮੁੱਖ ਮੰਤਰੀ ਅਮਰਿੰਦਰ ਸਿੰਘ ਪੱਖੀ ‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਨੇ ਬਰਨਾਲਾ ਜ਼ਿਲੇ ਵਿੱਚ ਦਿੱਤੀ ਦਸਤਕ ਮਹਿਲ ਹਲਕੇ ਦੇ ਕਾਂਗਰਸੀ
ਮੁੱਖ ਮੰਤਰੀ ਅਮਰਿੰਦਰ ਸਿੰਘ ਪੱਖੀ ‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਨੇ ਬਰਨਾਲਾ ਜ਼ਿਲੇ ਵਿੱਚ ਦਿੱਤੀ ਦਸਤਕ

ਬਰਨਾਲਾ, 10 ਜੂਨ ( ਆਸ਼ੀਸ਼ ਸ਼ਰਮਾ )

  • Share this:
  • Facebook share img
  • Twitter share img
  • Linkedin share img
ਆਸ਼ੀਸ਼ ਸ਼ਰਮਾ

ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਪਏ ਕਾਟੋ ਕਲੇਸ਼ ਦਾ ਅਸਰ ਪਿੰਡਾਂ ਤੱਕ ਪਹੁੰਚ ਗਿਆ ਹੈ। ਕੈਪਟਨ ਹਮਾਇਤੀਆਂ ਵਲੋਂ ਜਿੱਥੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਕੈਪਟਨ ਇੱਕ ਹੀ ਹੁੰਦਾ’ ਨਾਮ ਦੇ ਬੈਨਰ ਲਗਾਏ ਜਾ ਰਹੇ ਹਨ, ਉਹ ਮੁਹਿੰਮ ਹੁਣ ਬਰਨਾਲਾ ਜ਼ਿਲੇ ਵਿੱਚ ਦਸਤਕ ਦੇ ਚੁੱਕੀ ਹੈ। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਇੱਕ ਕਾਂਗਰਸੀ ਆਗੂ ਵਲੋਂ ਇਸ ਲੋਗੋ ਤਹਿਤ ਪਿੰਡਾਂ ਦੀਆਂ ਜਨਤਕ ਥਾਵਾਂ ’ਤੇ ਬੈਨਰ ਲਗਾਏ ਗਏ ਹਨ।ਮਹਿਲ ਹਲਕੇ ਤੋਂ ਕਾਂਗਰਸ ਪਾਰਟੀ ਲਈ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਵਲੋਂ ਇਹ ਬੈਨਰ ਲਗਾਏ ਗਏ ਹਨ। ਜਿਸ ਵਿੱਚ ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਓਐਸਡੀ ਅੰਕਿਤ ਬਾਂਸਲ ਤੇ ਨਾਲ ਆਪਣੀ ਤਸਵੀਰ ਲਗਾਈ ਹੈ।ਇਸ ਸਬੰਧੀ ਕਾਂਗਰਸੀ ਆਗੂ ਨੇ ਕਿਹਾ ਕਿ ਉਸਨੇ ਹਲਕਾ ਮਹਿਲ ਕਲਾਂ ਵਿੱਚ ਅਜਿਹੇ ਸੱਤ ਬੈਨਰ ਪਿੰਡ ਚੀਮਾ, ਟੱਲੇਵਾਲ, ਛੀਨੀਵਾਲ ਕਲਾਂ, ਸ਼ੇਰਪੁਰ ਅਤੇ ਮਹਿਲ ਕਲਾਂ ਵਿਖੇ ਲਗਾਏ ਹਨ। ਇਸਦਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਆਪਣਾ ਕੈਪਟਨ ਮੰਨਦੇ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਹੀ ਪਾਰਟੀ ਪੰਜਾਬ ’ਚ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਕਾਂਗਰਸੀ ਵਰਕਰਾਂ ਦਾ ਕੋਈ ਹੋਰ ਵਿਅਕਤੀ ਕੈਪਟਨ ਨਹੀਂ ਹੋ ਸਕਦਾ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਵੀ ਵਧਾਈ ਜਾਵੇਗੀ।
Published by: Ramanpreet Kaur
First published: June 11, 2021, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ