Home /News /punjab /

'ਲਾਲ ਸਿੰਘ ਚੱਢਾ' ਫਿਲਮ ਵੇਖ ਕੇ ਆਏ ਭਗਵੰਤ ਮਾਨ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ

'ਲਾਲ ਸਿੰਘ ਚੱਢਾ' ਫਿਲਮ ਵੇਖ ਕੇ ਆਏ ਭਗਵੰਤ ਮਾਨ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ

(file photo)

(file photo)

ਉਨ੍ਹਾਂ ਨੇ ਲਿਖਿਆ ਹੈ- ਅੱਜ “ਲਾਲ ਸਿੰਘ ਚੱਢਾ “ ਫਿਲਮ ਦੇਖਣ ਦਾ ਮੌਕਾ ਮਿਲਿਆ …ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ …ਆਮਿਰ ਖਾਨ ਅਤੇ ਓਹਨਾਂ ਦੀ ਟੀਮ ਨੂੰ ਵਧਾਈ…

 • Share this:
  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ “ਲਾਲ ਸਿੰਘ ਚੱਢਾ'' ਫਿਲਮ ਵੇਖ ਕੇ ਆਏ ਹਨ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਹੈ- ਅੱਜ “ਲਾਲ ਸਿੰਘ ਚੱਢਾ “ ਫਿਲਮ ਦੇਖਣ ਦਾ ਮੌਕਾ ਮਿਲਿਆ …ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ …ਆਮਿਰ ਖਾਨ ਅਤੇ ਓਹਨਾਂ ਦੀ ਟੀਮ ਨੂੰ ਵਧਾਈ…

  ਦੱਸ ਦਈਏ ਕਿ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੱਲ੍ਹ ਕਈ ਥਾਂ ਸਿਨਮਾ ਘਰਾਂ ਵਿਚ ਇਸ ਫਿਲਮ ਦੇ ਚੱਲਣ ਦਾ ਵਿਰੋਧ ਵੀ ਕੀਤਾ ਗਿਆ ਗਿਆ ਸੀ। ਜਿਸ ਕਾਰਨ ਮੌਕੇ ਉਤੇ ਪੁਲਿਸ ਤਾਇਨਾਤ ਕਰਨੀ ਪਈ ਸੀ।

  ਅਸਲ ਵਿਚ ਇਹ ਫ਼ਿਲਮ ਲਾਲ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ ਜਿਸ ਨੂੰ ਹਰੇਕ ਗੱਲ ਦੇਰ ਨਾਲ ਸਮਝ ਆਉਂਦੀ ਹੈ ਪਰ ਉਹ ਦਿਆਲੂ ਇਨਸਾਨ ਹੈ। ਲਾਲ ਸਿੰਘ ਆਪਣੇ ਜੀਵਨ ਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਬਿਆਨ ਕਰਦਾ ਹੈ, ਜੋ ਭਾਰਤੀ ਇਤਿਹਾਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਾਲ ਮੇਲ ਖਾਂਦੀਆਂ ਹਨ।


  ਫ਼ਿਲਮ ਵਿੱਚ ਕਰੀਨਾ ਕਪੂਰ ਖਾਨ, ਮੋਨਾ ਸਿੰਘ, ਨਾਗਾ ਚੇਤੰਨਿਆ ਅਤੇ ਮਾਨਵ ਵਿੱਜ ਸਹਿ-ਕਲਾਕਾਰ ਹਨ।
  Published by:Gurwinder Singh
  First published:

  Tags: Bhagwant Mann, Lal singh

  ਅਗਲੀ ਖਬਰ