• Home
 • »
 • News
 • »
 • punjab
 • »
 • CHIEF MINISTER CAPTAIN AMARINDER SINGH TOLD ABOUT THE CORONA VIRUS AMONG THE PILGRIMS RETURNING FROM NANDED SAHIB

Exclusive Interview: ਸੀਐੱਮ ਕੈਪਟਨ ਨੇ ਦੱਸਿਆ, ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚ ਕੋਰੋਨਾ ਕਿੱਥੋਂ ਆਇਆ, ਕੌਣ ਜ਼ਿੰਮੇਵਾਰ..

ਸੀਐੱਮ ਕੈਪਟਨ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸ਼ਰਧਾਲੂਆਂ ਦੀ ਚਾਰ ਵਾਰੀ ਸਕਰੀਨਿੰਗ ਹੋਈ ਹੈ। ਸ਼ਰਧਾਲੂਆਂ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਕਿ ਸਿਰਫ਼ ਤਾਪਮਾਨ ਚੈੱਕ ਹੋਇਆ ਪਰ ਕਿਸੇ ਦਾ ਕੋਰੋਨਾ ਟੈੱਸਟ ਨਹੀਂ ਹੋਇਆ ਸੀ।

ਸੀਐੱਮ ਕੈਪਟਨ ਨੇ ਦੱਸਿਆ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚ ਕੋਰੋਨਾ ਕਿੱਥੋਂ ਆਇਆ, ਕੌਣ ਜਿੰਮੇਵਾਰ..( ਫਾਈਲ ਫੋਟੋ)

 • Share this:
  ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਸਨ। ਪੰਜਾਬ ਦੀਆਂ ਬੱਸਾਂ ਤੇ ਕੰਡਕਟਰਾਂ ਨੇ ਉਨ੍ਹਾਂ ਨੂੰ ਸੰਕਰਮਿਤ ਨਹੀਂ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ News18 ਪੰਜਾਬ ਦੇ ਐਗਜ਼ੀਕਿਊਟਿਵ ਐਡੀਟਰ ਜੋਤੀ ਕਮਲ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਸੀਐੱਮ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਸ਼ਰਧਾਲੂਆਂ ਦਾ ਕੋਰੋਨਾ ਟੈੱਸਟ ਕੀਤੇ ਬਿਨਾਂ ਸਿਰਫ਼ ਸਕਰੀਨਿੰਗ ਟੈੱਸਟ ਕਰ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ।

  ਬੱਸਾਂ ਵਿੱਚ ਪਹਿਲਾਂ ਤੋਂ ਕੋਰੋਨਾ ਵਾਇਰਸ ਨਹੀਂ ਸੀ-

  ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਤੋਂ ਬੱਸਾਂ ਨਾਂਦੇੜ ਸਾਹਿਬ ਪਹੁੰਚੀਆਂ ਤੇ ਰਾਤ ਰੁਕ ਕੇ ਅਗਲੀ ਸਵੇਰ ਉਹ ਉੱਥੋਂ ਚੱਲੀਆਂ। ਸਵੇਰੇ ਚੱਲੀਆਂ ਬੱਸਾਂ ਦੋ ਦਿਨਾਂ ਵਿੱਚ ਪੰਜਾਬ ਪਰਤ ਆਈਆਂ। ਕਿਸੇ ਨੂੰ ਲਾਗ ਲੱਗਣ ਤੋਂ 5-7 ਦਿਨ ਵਿੱਚ ਇਸ ਦੇ ਲੱਛਣ ਆਉਂਦੇ ਹਨ। ਇਹ ਲਾਗ ਬੱਸਾਂ ਦੇ ਏਸੀ ਨਾਲ ਜਾਂ ਬੱਸਾਂ ਦੇ ਡਰਾਈਵਰਾਂ ਤੋਂ ਨਹੀਂ ਆਈ। ਇਹ ਸ਼ਰਧਾਲੂ ਨਾਂਦੇੜ ਸ਼ਹਿਰ ਵਿੱਚ ਘੁੰਮੇ ਹੋਣੇ ਉਸ ਨਾਲ ਹੀ ਇਹ ਬਿਮਾਰੀ ਆ ਗਈ।

  ਮਹਾਰਾਸ਼ਟਰ ਸਰਕਾਰ ਤੇ ਸੀਐੱਮ ਕੈਪਟਨ ਨੇ ਚੁੱਕੇ ਸਵਾਲ-

  ਸੀਐੱਮ ਕੈਪਟਨ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸ਼ਰਧਾਲੂਆਂ ਦੀ ਚਾਰ ਵਾਰੀ ਸਕਰੀਨਿੰਗ ਹੋਈ ਹੈ। ਸ਼ਰਧਾਲੂਆਂ ਨੇ ਖ਼ੁਦ ਉਨ੍ਹਾਂ ਨੂੰ ਦੱਸਿਆ ਕਿ ਸਿਰਫ਼ ਤਾਪਮਾਨ ਚੈੱਕ ਹੋਇਆ ਪਰ ਕਿਸੇ ਦਾ ਕੋਰੋਨਾ ਟੈੱਸਟ ਨਹੀਂ ਹੋਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਵੱਡੀ ਮਾਤਰਾ ਵਿੱਚ ਕੋਰੋਨਾ ਫੈਲਣ ਦੇ ਬਾਵਜੂਦ ਵੀ ਮਹਾਰਾਸ਼ਟਰ ਨੇ ਕੋਰੋਨਾ ਦੇ ਟੈੱਸਟ ਕਰਨੇ ਚਾਹੀਦੇ ਸਨ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸੀ ਇਸ ਲਈ ਅਸੀਂ ਉਨ੍ਹਾਂ ਨੂੰ ਪੰਜਾਬ ਲਿਆਉਣ ਦੀ ਪਹਿਲ ਕੀਤੀ ਪਰ ਸਵਾਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਸੰਗਤ ਨੂੰ ਵਾਪਸ ਭੇਜਣ ਲਈ ਲਈ ਤਾਂ ਹਾਂ ਕਰ ਦਿੱਤੀ ਪਰ ਸਹੀ ਤਰੀਕੇ ਨਾਲ ਚੈੱਕਅਪ ਕਿਉਂ ਨਹੀਂ ਕੀਤਾ। ਉਹ ਵੀ ਅਜਿਹੇ ਹਾਲਾਤ ਵਿੱਚ ਜਦੋਂ ਮਹਾਰਾਸ਼ਟਰ ਵਿੱਚ ਵੱਡੇ ਪੈਮਾਨੇ ਤੇ ਕੋਰੋਨਾ ਵਾਇਰਸ ਫੈਲ ਰਿਹਾ ਸੀ। (ਪੂਰੀ ਗੱਲਬਾਤ ਦੀ ਖ਼ਾਸ ਇੰਟਰਵਿਊ ਹੇਠ ਦੇਖੋ)


  ਸ਼ਰਧਾਲੂਆਂ ਨਾਲ ਨਹੀਂ ਆਏ ਕਾਮੇ-

  ਮੁੱਖ ਮੰਤਰੀ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ ਕਿ ਨਾਂਦੇੜ ਸਾਹਿਬ ਦੇ ਸ਼ਰਧਾਲੂਆਂ ਨਾਲ ਮਜ਼ਦੂਰ ਆਏ ਸਨ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਸੀਟਾਂ ਮੁਤਾਬਿਕ ਹੀ ਸ਼ਰਧਾਲੂ ਆਏ ਹਨ। ਪਰ ਇੰਨਾ ਬੱਸਾਂ ਤੋਂ ਦੋ ਦਿਨ ਪਹਿਲਾ ਚਾਰ ਇਨੋਵਾ ਰਾਹੀਂ ਨਿੱਜੀ ਤੌਰ ਤੇ ਔਰੰਗਾਬਾਦ ਤੋਂ ਤਰਨਤਾਰਨ ਜ਼ਰੂਰ ਆਏ ਸਨ। ਉਨ੍ਹਾਂ ਵਿੱਚੋਂ ਸੱਤ ਬੰਦੇ ਪਾਜ਼ੀਟਿਵ ਨਿਕਲੇ ਸਨ। ਉਨ੍ਹਾਂ ਮੁੜ ਦੁਹਾਰਿਆ ਜੇਕਰ ਕਿਸੇ ਨੇ ਪੰਜਾਬ ਆਉਣ ਤਾਂ ਸਰਕਾਰ ਸਹਾਇਤਾ ਕਰੇਗੀ ਪਰ ਚੁੱਪ ਚੁਪੀਤੇ ਆ ਕੇ ਆਪਣੇ ਪਰਿਵਾਰ ਨੂੰ ਖ਼ਤਰੇ ਵਿੱਚ ਨਾ ਪਾਵੇ।

  ਦਿਗਵਿਜੇ ਦੇ ਬਿਆਨ 'ਤੇ ਸੀਐੱਮ ਕੈਪਟਨ ਨੂੰ ਸਖ਼ਤ ਇਤਰਾਜ਼

  ਸੀਐਐਮ ਕੈਪਟਨ ਨੇ ਕਿਹਾ ਕਿਦਿਗਵਿਜੇ ਨੇ ਗ਼ੈਰਜ਼ਿੰਮੇਵਾਰ ਬਿਆਨ ਦਿੱਤਾ। ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਤਬਲੀਗ਼ੀ ਜਮਾਤ ਨਾਲ ਤੁਲਨਾ ਕਰਨਾ ਠੀਕ ਨਹੀਂ ਹੈ। ਦੂਜਾ ਤਬਲੀਗ਼ੀ ਜਮਾਤ ਨੂੰ ਭੰਡਣਾ ਵੀ ਠੀਕ ਨਹੀਂ ਹੈ ਤੇ ਜੇ ਉਹ ਗ਼ਲਤੀ ਨਾਲ ਲੈ ਆਏ ਤਾਂ ਉਹ ਲੋਕਾਂ ਬਚਾਉਣ ਲਈ ਪਲਾਜ਼ਮਾ ਵੀ ਦੇ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਲਈ ਨਾਂ ਤਾਂ ਤਬਲੀਗ਼ੀ ਜਮਾਤ ਤੇ ਨਾ ਹੀ ਨਾਂਦੇੜ ਸਾਹਿਬ ਦੇ ਸ਼ਰਧਾਲੂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਦਿਗਵਿਜੇ ਵੱਲੋਂ ਫ਼ਾਲਤੂ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਹਾਲਾਂਕਿ ਹਜ਼ੂਰ ਸਾਹਿਬ ਤੋਂ ਪੰਜਾਬ ਪਰਤੇ ਸਿੱਖ ਸ਼ਰਧਾਲੂਆਂ ਬਾਰੇ ਟਿੱਪਣੀ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਉਸੇ ਟਵਿੱਟਰ ਅਕਾਊਂਟ 'ਤੇ ਮੁਆਫ਼ੀ ਮੰਗ ਲਈ ਹੈ
  Published by:Sukhwinder Singh
  First published:
  Advertisement
  Advertisement