ਕੈਪਟਨ ਆਪਣੇ ਹੀ ਸਿੱਖਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ 'ਚ ਲੱਗੇ: ਸੁਖਬੀਰ ਬਾਦਲ

News18 Punjabi | News18 Punjab
Updated: July 31, 2020, 9:20 AM IST
share image
 ਕੈਪਟਨ ਆਪਣੇ ਹੀ ਸਿੱਖਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ 'ਚ ਲੱਗੇ: ਸੁਖਬੀਰ ਬਾਦਲ
 ਕੈਪਟਨ ਆਪਣੇ ਹੀ ਸਿੱਖਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ 'ਚ ਲੱਗੇ: ਸੁਖਬੀਰ ਬਾਦਲ

 ਬਾਦਲ ਨੇ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਇਹ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ  ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ।

  • Share this:
  • Facebook share img
  • Twitter share img
  • Linkedin share img

 "ਜਦੋਂ ਦੇਸ਼ ਸਿੱਖਾਂ ਨੂੰ ਗਲਵਾਨ ਦੇ ਨਾਇਕਾਂ ਤੇ ਸ਼ਹੀਦਾਂ ਵਜੋਂ  ਸਲਾਮ ਕਰ ਰਿਹਾ ਹੈ, ਉਦੋਂ ਅਮਰਿੰਦਰ ਸਿੱਖਾਂ ਨੂੰ ‘ਭਾਰਤ ਵਿਰੋਧੀ’ ਚਿਤਰਣ ਵਿਚ ਲੱਗੇ ਹੋੲੈ ਹਨ" ਅਕਾਲੀ ਦਲ ਪ੍ਰਧਾਨ ਤੇ ਸਾਬਕਾ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਇਹਨਾਂ ਲਫਜ਼ਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਹਮਲਾ ਬੋਲਿਆ ਹੈ।


 ਬਾਦਲ ਨੇ ਕੈਪਟਨ ਨੂੰ ਘੇਰਦਿਆਂ ਕਿਹਾ ਕਿ ਇਹ ਵੱਡੀ ਤ੍ਰਾਸਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸੂਬੇ ਦੇ ਲੋਕਾਂ ਨੂੰ ‘ਭਾਰਤ ਵਿਰੋਧੀ’ ਸਾਬਤ ਕਰਨ ’ਤੇ ਤੁਲੇ ਹੋਏ ਹਨ, ਉਹ ਵੀ ਉਸ ਵੇਲੇ ਜਦੋਂ ਸਾਰਾ ਦੇਸ਼ ਚੀਨ ਤੇ ਪਾਕਿਸਤਾਨ ਤੋਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸਿੱਖਾਂ  ਦੀਆਂ ਦੇਸ਼ ਭਗਤੀ ਨੂੰ ਸਮਰਪਿਤ ਕਾਰਵਾਈਆਂ ਤੇ ਸ਼ਹਾਦਤਾਂ ਨੂੰ ਸਲਾਮੀ ਦੇ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਐਸ ਐਫ ਜੇ ਵਰਗੀਆਂ ਜਥੇਬੰਦੀਆਂ ਦੇ ਖਿਲਾਫ ਆਪਣੀ ਬਹਾਦਰੀ ਦਿਖਾ ਰਹੇ ਹਨ ਜਦਕਿ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਸਾਰੀਆਂ ਜਥੇਬੰਦੀਆਂ ਦੇ  ਹੋਂਦ ਵਿਚ ਆਉਣ ਦੇ ਮਾਮਲੇ ਕਾਂਗਰਸ ਨਾਲ ਜੁੜੇ ਹਨ।


 ਕੈਪਟਨ ਤੇ ਇੱਕ ਹੋਰ ਹਮਲਾ ਕਰਦਿਆਂ ਉਹਨਾਂ ਕਿਹਾ ਕਿ ਪਹਿਲਾਂ ਤੁਸੀਂ ਆਪਣੀ ਸੱਜੀ ਬਾਂਹ ਰਮਨਜੀਤ ਸਿੰਘ ਸਿੱਕੀ ਨੂੰ ਚੱਬਾ ਵਿਖੇ ਅਖੌਤੀ ਸਰਬੱਤ ਖਾਲਸਾ ਵਿਚ ਭੇਜਦੇ ਹੋ ਤੇ ਹੁਣ ਤੁਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਦੀਆਂ ਗੱਲਾਂ ਦੀ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹੋ। ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਖਾਸ ਤੌਰ ’ਤੇ ਸਿੱਖਾਂ  ਨੇ ਤੁਹਾਡੀਆਂ ਦੋਗਲੀਆਂ ਖੇਡਾਂ ਖੇਡਦੇ ਹੋਏ ਤੁਹਾਡੇ ਨਕਲੀ ਰਾਸ਼ਟਰਵਾਦ ਨੂੰ ਵੇਖ ਲਿਆ ਹੈ। ਸਿੱਖ ਕੌਮ ਜੋ ਅਕਾਲੀ ਦਲ ਦੀ ਹਮਾਇਤ ਕਰਦੀ ਹੈ, ਨੂੰ ਤੁਸੀਂ ਅਤੇ ਦਿੱਲੀ ਵਿਚ ਤੁਹਾਡੇ ਆਕਾ ਬੀਤੇ ਸਮੇਂ ਵਿਚ ਬਹੁਤ ਚਾਲਾਕੀ ਨਾਲ ‘ਭਾਰਤ ਵਿਰੋਧੀ’ ਦੱਸਦੇ ਰਹੇ ਹਨ, ਉਸ  ਬਾਰੇ ਹੁੁਣ ਮੁੜ ਲੋਕਾਂ ਨੂੰ ਮੂਰਖ ਨਹੀਂ ਬਣਾਇਆ  ਜਾ ਸਕਦਾ ਤੇ ਨਾ ਹੀ ਸਾਡੇ ਬਹਾਦਰ ਤੇ ਦੈਸ਼ ਭਗਤ ਪੰਜਾਬੀ ਹਿੰਦੂ ਵੀਰਾਂ ਨੂੰ ਮੂਰਖ ਬਣਾਇਆ ਜਾ ਸਕਦਾ ਹੈ, ਤੁਹਾਨੂੰ ਦੋ ਨੇੜਿਓਂ ਜੁੜੇ ਭਾਈਚਾਰਿਆਂ ਨੂੰ ਵੰਡਣ ਦੇ ਯਤਨ ਨਹੀਂ ਕਰਨੇ ਚਾਹੀਦੇ, ਇਹ ਬਹੁਤ ਹੀ ਖਤਰਨਾਕ ਖੇਡ ਹੈ ਤੇ ਬੀਤੇ ਸਮੇਂ ਵਿਚ ਦੇਸ਼ ਨੇ ਇਸਦਾ ਬਹੁਤ ਮਹਿੰਗਾ ਹਰਜ਼ਾਨਾ ਭਰਿਆ ਹੈ।

 ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਉਹਨਾਂ ਦੀ ਪੁਲਿਸ ਵੱਲੋਂ ਯੂ ਏ ਪੀ ਏ ਦੀ ਦੁਰਵਰੋਤੀ ਵਿਰੁੱਧ ਚੌਕਸ ਕੀਤਾ ਸੀ, ਜਦੋਂ ਮੁੱਖ  ਮੰਤਰੀ ਹੀ ਪੰਜਾਬ ਵਿਚਲੀਆਂ ਭਾਰਤ ਵਿਰੋਧੀ ਤਾਕਤਾਂ ਦੀ ਗੱਲ ਕਰੇ ਤਾਂ ਫਿਰ ਉਹਨਾਂ ਦੀ ਪੁਲਿਸ ਨੂੰ ਮਾਸੂਸ ਸਿੱਖ ਨੌਜਵਾਨਾਂ ’ਤੇ ਤਸ਼ੱਦਦ ਢਾਹੁਣ  ਦੀ ਲਹਿਰ ਸ਼ੁਰੂ ਕਰਨ  ਲਈ ਹੋਰ ਕੀ ਜ਼ਰੂਰਤ ਹੈ ?

Published by: Sukhwinder Singh
First published: July 31, 2020, 9:20 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading