Home /News /punjab /

ਮਜੀਠੀਆ ਦੇ ਸਵਾਲ 'ਤੇ ਚੰਨੀ ਨੇ ਕਿਹਾ- ਉਹਦੇ ਤਾਂ ਹੁਣ ਉੱਡ ਗਏ ਤੋਤੇ...

ਮਜੀਠੀਆ ਦੇ ਸਵਾਲ 'ਤੇ ਚੰਨੀ ਨੇ ਕਿਹਾ- ਉਹਦੇ ਤਾਂ ਹੁਣ ਉੱਡ ਗਏ ਤੋਤੇ...

ਮਜੀਠੀਆ ਦੇ ਸਵਾਲ 'ਤੇ ਚੰਨੀ ਨੇ ਕਿਹਾ- ਉਹਦੇ ਤਾਂ ਹੁਣ ਉੱਡ ਗਏ ਤੋਤੇ...

ਮਜੀਠੀਆ ਦੇ ਸਵਾਲ 'ਤੇ ਚੰਨੀ ਨੇ ਕਿਹਾ- ਉਹਦੇ ਤਾਂ ਹੁਣ ਉੱਡ ਗਏ ਤੋਤੇ...

  • Share this:

    ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਅੱਜ ਜਦੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਸਿਰਫ ਇੰਨਾ ਆਖ ਕੇ ਹੀ ਗੱਲ ਨਿਬੇੜ ਦਿੱਤੀ- ‘ਮਜੀਠੀਆ ਦੇ ਤਾਂ ਉੱਡ ਗਏ ਤੋਤੇ’।

    ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਬਿਕਰਮ ਸਿੰਘ ਮਜੀਠੀਆ ਨੂੰ ਤਿੰਨ ਦਿਨਾਂ ਲਈ ਉਸ ਦੀ ਗ੍ਰਿਫ਼ਤਾਰੀ ’ਤੇ ਰੋਕ ਲਾ ਦਿੱਤੀ ਹੈ। ਉੱਚ ਅਦਾਲਤ ਨੇ ਇਸ ਤੋਂ ਪਹਿਲਾਂ ਅਕਾਲੀ ਆਗੂ ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

    ਇਸ ਸਬੰਧੀ ਮਜੀਠੀਆ ਵੱਲੋਂ ਆਪਣੇ ਵਕੀਲਾਂ ਰਾਹੀਂ ਹਾਈ ਕੋਰਟ ਵਿੱਚ ਨਵੇਂ ਸਿਰਿਓਂ ਪਟੀਸ਼ਨ ਦਾਇਰ ਕਰ ਕੇ ਫ਼ਰਿਆਦ ਕੀਤੀ ਗਈ ਸੀ ਕਿ ਹਾਈ ਕੋਰਟ ਦੇ ਤਾਜ਼ੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਸੱਤ ਦਿਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਤਿੰਨ ਦਿਨ ਦੀ ਮੋਹਲਤ ਦਿੱਤੀ ਜਾਵੇ।

    ਅੱਜ ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਉਤੇ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਇਸ ਬਾਰੇ ਜਦੋਂ ਚੰਨੀ ਨੂੰ ਸਵਾਲ ਕੀਤਾ ਗਿਆ ਤਾੰ ਉਨ੍ਹਾਂ ਸਿਰਫ ਇੰਨਾ ਹੀ ਕਿਹਾ-- ‘ਮਜੀਠੀਆ ਦੇ ਉੱਡ ਗਏ ਤੋਤੇ’।

    Published by:Gurwinder Singh
    First published:

    Tags: Assembly Elections 2022, Bikram Singh Majithia, Channi, Charanjit Singh Channi