12ਵੀਂ ਦੇ ਨਤੀਜਿਆਂ 'ਚ ਟਾਪ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਮੁੱਖ ਮੰਤਰੀ ਨੇ ਫੋਨ 'ਤੇ ਦਿੱਤੀ ਵਧਾਈ

News18 Punjabi | News18 Punjab
Updated: July 22, 2020, 4:45 PM IST
share image
12ਵੀਂ ਦੇ ਨਤੀਜਿਆਂ 'ਚ ਟਾਪ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਮੁੱਖ ਮੰਤਰੀ ਨੇ ਫੋਨ 'ਤੇ ਦਿੱਤੀ ਵਧਾਈ
12ਵੀਂ ਦੇ ਨਤੀਜਿਆਂ 'ਚ ਟਾਪ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਮੁੱਖ ਮੰਤਰੀ ਨੇ ਫੋਨ 'ਤੇ ਦਿੱਤੀ ਵਧਾਈ

ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚੋਂ 450 ਅੰਕਾਂ ‘ਚੋਂ 449 ਅੰਕ ਲੈ ਕੇ ਪਹਿਲੇ 6 ਅਵੱਲ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ।

  • Share this:
  • Facebook share img
  • Twitter share img
  • Linkedin share img
ਬਿਸ਼ੰਬਰ ਬਿੱਟੂ

ਗੁਰਦਾਸਪੁਰ ਦੇ ਸਰਕਾਰੀ ਸੀਨੀਅਨ ਸੈਕੰਡਰੀ ਸਕੂਲ ਕਾਹਨੂੰਵਾਨ ਦੀ ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿੱਚੋਂ 450 ਅੰਕਾਂ ‘ਚੋਂ 449 ਅੰਕ ਲੈ ਕੇ ਪਹਿਲੇ 6 ਅਵੱਲ ਵਿਦਿਆਰਥੀਆਂ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਦਿਆਰਥਣ ਪਰਵਿੰਕਲਜੀਤ ਕੌਰ ਨਾਲ ਫੋਨ ਉਤੇ ਗੱਲਬਾਤ ਕਰਕੇ ਵਧਾਈ ਦਿਤੀ।

ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥਣ ਪਰਵਿੰਕਲਜੀਤ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨੂੰਵਾਨ ਦੀ ਵਿਦਿਆਰਥਣ ਹੈ। ਸਕੂਲ ਅਧਿਆਪਕਾਂ ਨੇ ਉਸਨੂੰ ਸਖਤ ਮਿਹਨਤ ਕਾਰਵਾਈ ਹੈ, ਜਿਸ ਸਦਕਾ ਅੱਜ ਉਸਦਾ ਪੰਜਾਬ ਵਿੱਚੋਂ ਪਹਿਲਾਂ ਸਥਾਨ ਆਇਆ ਹੈ। ਉਸਨੇ ਦੱਸਿਆ ਕਿ ਉਹ ਘਰ ਵਿੱਚ ਪੜ੍ਹਾਈ ਕਰਦੀ ਰਹੀ ਹੈ। ਉਹ ਬਹੁਤ ਖੁਸ਼ ਹੈ ਕਿ ਉਸਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਕਰ ਵਧਾਈ ਦਿੱਤੀ ਹੈ ਅਤੇ ਉਸਨੂੰ ਉਤਸ਼ਾਇਤ ਕੀਤਾ। ਵਿਦਿਆਰਥਣ ਨੇ ਕਿਹਾ ਕਿ ਉਹ ਹੋਰ ਸਖਤ ਮਿਹਨਤ ਕਰ ਪੰਜਾਬ ਦਾ ਨਾਮ ਰੋਸ਼ਨ ਕਰੇਗੀ
ਵਿਦਿਆਰਥਣ ਪਰਵਿੰਕਲਜੀਤ ਕੌਰ ਦੇ ਪਿਤਾ ਸਾਬਕਾ ਫੌਜੀ ਮਨਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਹੈ।
Published by: Ashish Sharma
First published: July 22, 2020, 4:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading