ਸਕੂਲ ਵਿਚ ਪਾਣੀ ਭਰਨ ਨਾਲ 3 ਸਾਲਾ ਬੱਚੀ ਦੀ ਡੁੱਬ ਕੇ ਮੌਤ

News18 Punjab
Updated: August 18, 2019, 7:19 PM IST
share image
ਸਕੂਲ ਵਿਚ ਪਾਣੀ ਭਰਨ ਨਾਲ 3 ਸਾਲਾ ਬੱਚੀ ਦੀ ਡੁੱਬ ਕੇ ਮੌਤ

  • Share this:
  • Facebook share img
  • Twitter share img
  • Linkedin share img
ਨੂਰਪੁਰ ਬੇਦੀ 'ਚ ਜ਼ੋਰਦਾਰ ਬਾਰਸ਼ ਕਾਰਨ ਇਕ ਨਿੱਜੀ ਸਕੂਲ ਵਿਚ ਪਾਣੀ ਭਰਨ ਕਾਰਨ 3 ਸਾਲ ਦੀ ਬੱਚੀ ਦੀ ਮੌਤ ਹੋ ਗਈ। ਭਾਰੀ ਬਾਰਸ਼ ਕਾਰਨ ਸਕੂਲ ਵਿਚ ਕਈ-ਕਈ ਫੁੱਟ ਪਾਣੀ ਭਰ ਗਿਆ। ਸੂਚਨਾ ਮਿਲਣ ਉਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪੁੱਜੇ ਤੇ ਗੋਤਾਖੋਰਾਂ ਦੀ ਮਦਦ ਨਾਲ ਬੱਚੀ ਦੀ ਲਾਸ਼ ਕੱਢੀ ਗਈ।

ਦੂਜੇ ਪਾਸੇ ਭਾਰੀ ਮੀਂਹ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਡੀ.ਸੀ. ਵੱਲੋਂ ਰੋਪੜ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿੱਦਿਅਕ ਅਦਾਰੇ ਸੋਮਵਾਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਸੰਭਾਵਿਤ ਇਲਾਕਿਆਂ ਨੂੰ ਖਾਲ੍ਹੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਮ੍ਰਿਤਕ ਬੱਚੀ ਇਥੇ ਤਾਇਨਾਤ ਚੌਂਕੀਦਾਰ ਦੀ ਬੇਟੀ ਸੀ। ਮਿਲੀ ਜਾਣਕਾਰੀ ਮੁਤਾਬਕ ਸਕੂਲ ਵਿਚ ਪਾਣੀ ਭਰਨ ਕਾਰਨ ਕੰਧ ਡਿੱਗ ਗਈ ਅਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ।

ਸਕੂਲ 'ਚ ਭਰੇ ਪਾਣੀ ਕਾਰਨ ਇਕ ਤਿੰਨ ਸਾਲਾ ਮਾਸੂਮ ਬੱਚੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ। ਬੱਚੀ ਦੇ ਡੁੱਬਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਪਾਣੀ 'ਚੋਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਸਕੂਲ 'ਚ ਰਹਿ ਰਹੇ ਪਰਿਵਾਰ ਲਈ ਬਾਰਸ਼ ਆਫਤ ਬਣ ਕੇ ਆਈ। ਤਸਵੀਰਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਸਕੂਲ ਵਿਚ ਇੰਨਾ ਪਾਣੀ ਭਰ ਗਿਆ ਕਿ ਇਥੇ ਖੜ੍ਹੀਆਂ ਬੱਸਾਂ ਪਾਣੀ ਵਿਚ ਡੁੱਬ ਗਈਆਂ।
First published: August 18, 2019
ਹੋਰ ਪੜ੍ਹੋ
ਅਗਲੀ ਖ਼ਬਰ