ਖੰਨਾ 'ਚ ਘਰ ਦੇ ਬਾਹਰ ਤੋਂ ਗਾਇਬ ਹੋਇਆ ਬੱਚਾ, CCTV 'ਚ ਐਕਟਿਵਾ ਸਵਾਰ ਬੱਚੇ ਨੂੰ ਲਿਜਾਂਦਾ ਦਿਸਿਆ

News18 Punjabi | News18 Punjab
Updated: September 15, 2020, 8:40 AM IST
share image
ਖੰਨਾ 'ਚ ਘਰ ਦੇ ਬਾਹਰ ਤੋਂ ਗਾਇਬ ਹੋਇਆ ਬੱਚਾ, CCTV 'ਚ ਐਕਟਿਵਾ ਸਵਾਰ ਬੱਚੇ ਨੂੰ ਲਿਜਾਂਦਾ ਦਿਸਿਆ
ਖੰਨਾ 'ਚ ਘਰ ਦੇ ਬਾਹਰ ਤੋਂ ਗਾਇਬ ਹੋਇਆ ਬੱਚਾ, ਪੁਲਿਸ ਦੀ ਸੁਸਤ ਕਾਰਵਾਈ

ਬੱਚੇ ਦੇ ਗਾਇਬ ਹੋਣ ਦੀ ਜਾਣਕਾਰੀ ਮਿਲਦੇ ਹੀ ਮਾਂ ਦੀ ਤਬਿਅਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖ਼ਿਲ ਕਰਵਾਉਣਾ ਪਿਆ। 

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਖੰਨਾ ਦੇ ਨਿਊ ਮਾਡਲ ਟਾਉਨ ਇਲਾਕੇ ਵਿੱਚ ਘਰ ਦੇ ਬਾਹਰ ਖੇਡ ਰਿਹਾ ਇੱਕ ਤਿੰਨ ਸਾਲ ਮਹੀਨੇ ਦਾ ਬੱਚਾ ਅਰਮਾਨਦੀਪ ਅਚਾਨਕ ਗਾਇਬ ਹੋ ਗਿਆ। ਪਰਿਵਾਰ ਵੱਲੋਂ ਭਾਲ ਕਰਨ ਤੇ ਜਦੋਂ ਬੱਚਾ ਨਹੀਂ ਮਿਲਿਆ ਤਾ ਖੰਨਾ ਦੇ ਸਿਟੀ 2 ਥਾਣੇ ਵਿੱਚ ਸ਼ਿਕਾਇਤ ਦਰਜ਼ ਕਰਵਾਈ ਗਈ। ਘਟਨਾ ਦੇ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਬੀਤ ਜਾਣ ਤੋਂ ਬਾਦ ਵੀ ਖੰਨਾ ਪੁਲਿਸ ਨੇ ਹੁਣ ਤੱਕ ਮਾਮਲੇ ਵਿੱਚ ਨਾ ਤਾਂ ਕੋਈ ਐਫਆਈਆਰ ਦਰਜ ਕੀਤੀ ਹੈ ਅਤੇ ਨਾ ਹੀ ਬੱਚੇ ਦਾ ਕੋਈ ਸੁਰਾਗ ਹੀ ਲੱਗਾ ਸਕੀ ਹੈ। ਬੱਚੇ ਦੀ ਮਾਂ ਨੇ ਆਪਣੇ ਹੀ ਪਤੀ ਅਤੇ ਬੱਚੇ ਦੇ ਪਿਤਾ ਤੇ ਬੱਚੇ ਨੂੰ ਲੈ ਜਾਣ ਦੀ ਸ਼ੱਕ ਜਾਹਿਰ ਕੀਤਾ ਹੈ। ਪਤੀ - ਪਤਨੀ ਵਿੱਚ ਆਪਸੀ ਵਿਵਾਦ ਚੱਲ ਰਿਹਾ ਹੈ ਅਤੇ ਬੱਚੇ ਦੀ ਮਾਂ ਆਪਣੇ ਪੇਕੇ ਘਰ ਹੀ ਰਹਿੰਦੀ ਹੈ। ਪਰ ਪੁਲਿਸ ਦੀ ਇਸ ਮਾਮਲੇ ਵਿੱਚ ਢਿੱਲੀ ਕਾਰਵਾਈ ਕਈ ਸਵਾਲ ਖੜੇ ਕਰ ਰਹੀ ਹੈ ।

ਬੱਚੇ ਦੇ ਗਾਇਬ ਹੋਣ ਦੀ ਜਾਣਕਾਰੀ ਮਿਲਦੇ ਹੀ ਮਾਂ ਦੀ ਤਬਿਅਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਦਾਖ਼ਿਲ ਕਰਵਾਉਣਾ ਪਿਆ।  ਹਾਲਾਂਕਿ, ਘਰ ਦੇ ਨੇੜੇ ਇਕ ਦੁਕਾਨ ਤੋਂ ਮਿਲੀ ਸੀਸੀਟੀਵੀ ਫੁਟੇਜ ਨੂੰ ਦੇਖ ਪਤਾ ਲੱਗਿਆ ਕਿ ਇਕ ਸਫੇਦ ਅਕਟਿਵਾ ਸਵਾਰ ਬੱਚੇ ਨੂੰ ਆਪਣੇ ਨਾਲ ਲੈ ਗਿਆ, ਜਿਸ ਤੋਂ ਬੱਚੇ ਦੇ ਪਿਤਾ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਬੱਚੇ ਦਾ ਪਿਤਾ ਹੀ ਉਸਨੂੰ ਨਾਲ ਲੈ ਗਿਆ ਹੈ।  ਇਸ ਘਟਨਾ ਤੋਂ ਬਾਅਦ ਪੁਲਿਸ ਭਲੇ ਹੀ ਛਾਪਾਮਾਰੀ ਦੇ ਦਾਵੇ ਕਰ ਰਹੀ ਹੈ, ਪਰ ਪੁਲਿਸ ਦੇ ਹੱਥ ਹੁਣ ਤੱਕ ਖਾਲੀ ਹੀ ਹਨ ।
ਬੱਚੇ ਦੇ ਮਾਮੇ ਰਿਤੇਸ਼ ਕੁਮਾਰ ਨੇ ਦੱਸਿਆ ਕਿ ਕਈ ਵਾਰ ਸਿਟੀ 2 ਥਾਨੇ ਦੇ ਚੱਕਰ ਲਗਾਉਣ ਤੋ ਬਾਅਦ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਕੋਈ ਕੇਸ ਵੀ ਦਰਜ ਨਹੀਂ ਕੀਤਾ ਗਿਆ ਹੈ। ਅਜਿਹੇ ਵਿੱਚ ਜੇਕਰ ਬੱਚੇ ਦੇ ਨਾਲ ਕੋਈ ਵੀ ਅਨਹੋਨੀ ਹੁੰਦੀ ਹੈ ਤਾਂ ਇਸ ਲਈ ਜਿੰਮੇਵਾਰ ਪੁਲਿਸ ਹੋਵੇਗੀ। ਉਨ੍ਹਾਂ ਨੂੰ ਤਾਂ ਇਹ ਵੀ  ਪੱਕਾ ਪਤਾ ਨਹੀਂ ਕਿ ਬੱਚੇ ਨੂੰ ਸੱਚ ਵਿੱਚ ਉਸਦਾ ਪਿਤਾ ਹੀ ਲੈ ਕੇ ਗਿਆ ਹੈ ਜਾਂ ਕੋਈ ਹੋਰ  ?

ਰਿਤੇਸ਼ ਨੇ ਦੱਸਿਆ ਕਿ ਬੱਚੇ ਦਾ ਪਿਤਾ ਬਠਿੰਡਾ ਨੇੜੇ ਗੁਨਿਆਨਾ ਮੰਡੀ ਦਾ ਰਹਿਣ ਵਾਲਾ ਹੈ ਅਤੇ ਖੰਨਾ ਦੇ ਇੱਕ ਬਿਜਲੀ ਦੇ ਸਾਮਾਨ ਦਾ ਕਾਰੋਬਾਰੀ ਉਸਦਾ ਰਿਸ਼ਤੇਦਾਰ ਹੈ। ਉਸ ਕਾਰੋਬਾਰੀ ਦੀ ਏਕਟਿਵਾ ਹੀ ਬੱਚੇ ਦੇ ਅਗਵਾਹ ਵਿੱਚ ਇਸਤੇਮਾਲ ਕੀਤੀ ਗਈ ਹੈ।  ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਹੁਣ ਪੁਲਿਸ ਉਸ ਕਾਰੋਬਾਰੀ ਨੂੰ ਬਚਾਉਣ ਲਈ ਹੀ ਮਾਮਲੇ ਦੀ ਲੀਪਾਪੋਤੀ ਕਰ ਰਹੀ ਹੈ।  ਜਦੋਂ ਕਿ, ਥਾਨਾਂ ਸਿਟੀ 2 ਵਿੱਚ ਉਸ ਕਾਰੋਬਾਰੀ ਨੇ ਉਨ੍ਹਾਂ ਦੇ ਸਾਹਮਣੇ ਹੀ ਪੁਲਿਸ ਦੇ ਅੱਗੇ ਕਬੂਲ ਕੀਤਾ ਸੀ ਕਿ ਉਸਦੀ ਏਕਟਿਵਾ ਇਸਤੇਮਾਲ ਹੋਈ ਸੀ ਅਤੇ ਬਾਅਦ ਵਿੱਚ ਬੱਚੇ  ਦੇ ਪਿਤਾ ਨੇ ਰੇਸਟ ਹਾਊਸ ਮਾਰਕੇਟ ਵਿੱਚ ਏਕਟਿਵਾ ਖੜੀ ਕਰ ਗਿਆ ਅਤੇ ਉਨ੍ਹਾਂਨੂੰ ਫੋਨ ਕਰ ਦਿੱਤਾ ਸੀ।  ਇਸ ਲਈ ਜਾਂਚ ਕਾਰੋਬਾਰੀ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ ।

ਦੂਜੇ ਪਾਸੇ ਖੰਨਾ ਸਿਟੀ 2 ਦੇ ਐਸਐਚਓ ਰਣਦੀਪ ਕੁਮਾਰ  ਸ਼ਰਮਾ ਨੇ ਦੱਸਿਆ ਕਿ ਬੱਚੇ ਦੀ ਤਲਾਸ਼ ਕੀਤੀ ਜਾ ਰਹੀ ਹੈ।  ਗੁਨਿਆਨਾ ਮੰਡੀ ਵਿੱਚ ਛਾਪਾਮਾਰੀ ਕੀਤੀ ਗਈ ਸੀ ਪਰ ਬੱਚੇ ਦਾ ਪਿਤਾ ਅਤੇ ਬੱਚਾ ਓਥੇ ਨਹੀਂ ਮਿਲੇ।  ਉੱਥੇ ਦੀ ਪੁਲਿਸ ਨੂੰ ਵੀ ਅਲਰਟ ਕੀਤਾ ਹੋਇਆ ਹੈ।  ਐਸਐਚਓ ਨੇ ਕਿਹਾ ਕਿ ਬੱਚੇ  ਦੇ ਪਿਤਾ ਦੇ ਖਿਲਾਫ ਅਗਵਾਹ ਕਰਨ ਦਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ।  ਕਿਸੇ ਵੀ ਅਦਾਲਤ ਨੇ ਹੁਣ ਤੱਕ ਬੱਚੇ ਦੀ ਕਸਟਡੀ ਮਾਂ ਜਾਂ ਪਿਤਾ ਵਿੱਚੋਂ ਕਿਸੇ ਨੂੰ ਨਹੀਂ ਦਿੱਤੀ ਹੈ ਅਤੇ ਉਹਨਾਂ ਦਾ ਤਲਾਕ ਵੀ ਨਹੀਂ ਹੋਇਆ ਹੈ, ਇਸ ਕਾਰਨ ਐਫਆਈਆਰ ਦਰਜ ਨਹੀਂ ਕੀਤੀ ਗਈ ।
Published by: Sukhwinder Singh
First published: September 15, 2020, 8:28 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading