Home /News /punjab /

ਸਕਾਲਰਸ਼ਿਪ ਆਉਣ ਦੇ ਬਾਵਜੂਦ ਵੀ ਬੱਚੇ ਨਹੀਂ ਦੇ ਰਹੇ ਫੀਸ ਜਮ੍ਹਾਂ

ਸਕਾਲਰਸ਼ਿਪ ਆਉਣ ਦੇ ਬਾਵਜੂਦ ਵੀ ਬੱਚੇ ਨਹੀਂ ਦੇ ਰਹੇ ਫੀਸ ਜਮ੍ਹਾਂ

  • Share this:

ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਨਾ ਮਿਲਣ ਕਾਰਨ ਵਿਦਿਆਰਥੀਆਂ ਨੇ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ। ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਬਾਹਰ, ਵਿਦਿਆਰਥੀ ਲਗਾਤਾਰ ਪ੍ਰਬੰਧਨ 'ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ, ਡਿਗਰੀਆਂ ਅਤੇ ਸਰਟੀਫਿਕੇਟ ਰੋਕਣ ਦਾ ਦੋਸ਼ ਲਗਾਉਂਦੇ ਰਹੇ ਸਨ। ਇਸ ਸੰਬੰਧੀ ਕਾਲਜਾਂ ਅਤੇ ਵਿਦਿਆਰਥੀਆਂ ਵਿਚਕਾਰ ਕਈ ਮੀਟਿੰਗਾਂ ਵੀ ਹੋਈਆਂ। ਇਸ ਸਭ ਦੇ ਵਿਚਾਲੇ, ਮਾਰਚ ਵਿਚ, ਰਾਜ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ 40% ਰਾਸ਼ੀ ਦਾ ਭੁਗਤਾਨ ਕੀਤਾ ਅਤੇ ਕੇਂਦਰ ਸਰਕਾਰ ਨੇ ਮਈ ਵਿਚ ਵਿਦਿਆਰਥੀਆਂ ਨੂੰ 60% ਰਾਸ਼ੀ ਅਦਾ ਕੀਤੀ.ਪਰ ਸਕਾਲਰਸ਼ਿਪ ਦੇ ਪੈਸੇ ਮਿਲਣ ਦੇ ਬਾਅਦ ਵੀ ਬਹੁਤ ਸਾਰੇ ਵਿਦਿਆਰਥੀ ਕਾਲਜਾਂ ਵਿਚ ਪੈਸੇ ਜਮ੍ਹਾ ਨਹੀਂ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਕਾਲਜ ਵੱਲੋਂ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਉਹ ਇਹ ਕਹਿ ਕੇ ਫੀਸਾਂ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਉਹ ਪੜ੍ਹਾਈ ਜਾਰੀ ਨਹੀਂ ਰੱਖਦੇ। ਸਿਰਫ ਕੁਝ ਕੁ ਵਿਦਿਆਰਥੀਆਂ ਨੇ ਪਿਛਲੀ ਫੀਸ ਜਮ੍ਹਾਂ ਕਰਵਾਈ ਹੈ। ਐਸਸੀ-ਐਸਟੀ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ (ਪੀ.ਐੱਮ.ਐੱਸ.) ਸਕੀਮ 1944 ਵਿਚ ਹੋਂਦ ਵਿਚ ਆਈ ਸੀ। ਇਸ ਯੋਜਨਾ ਤਹਿਤ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੈਟ੍ਰਿਕ ਤੋਂ ਬਾਅਦ ਕੋਈ ਵੀ ਕੋਰਸ ਕਰਨ ਲਈ ਵਜ਼ੀਫ਼ਾ ਦਿੰਦੀ ਹੈ।

Published by:Ramanpreet Kaur
First published: