ਮੁਨੀਸ਼ ਗਰਗ
ਤਲਵੰਡੀ ਸਾਬੋ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਕੂਲ ਖੋਲੋ ਮੁਹਿੰਮ ਤਹਿਤ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਸਕੂਲ ਵਿਦਿਆਰਥੀਆਂ,ਮਾਪਿਆਂ ਤੇ ਅਧਿਆਪਕਾਂ ਵਲੋਂ ਤਲਵੰਡੀ ਸਾਬੋ ਵਿਖੇ ਰੋਸ ਮਾਰਚ ਕੀਤਾ। ਪ੍ਰਦਰਸਨਕਾਰੀਆਂ ਨੇ ਜਿਥੇ ਐਸ.ਡੀ.ਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ।ਉਥੇ ਹੀ ਸਰਕਾਰ ਤੇ ਪ੍ਰਸਾਸਨ ਖਿਲਾਫ ਜੰਮ ਕੇ ਨਾਰੇਬਾਜੀ ਵੀ ਕੀਤੀ।
ਪ੍ਰਦਰਸਨਕਾਰੀ ਕਿਸਾਨ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਬਹਾਨੇ ਸਕੂਲ ਬੰਦ ਕੀਤੇ ਗਏ ਹਨ ਜਦਕਿ ਰਾਜਨੀਤਿਕ ਇਕੱਠਾਂ 'ਤੇ ਕੋਈ ਰੋਕ ਨਹੀਂ ਲਗਾਈ ਗਈ। ਸਕੂਲ ਬੰਦ ਕਰਕੇ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਖਿਲ਼ਵਾੜ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਾਰੇ ਸਕੂਲ ਬਿੰਨ੍ਹਾਂ ਸ਼ਰਤ ਖੋਲੇ ਨਹੀਂ ਜਾਂਦੇ, ਉਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਤੇ ਬੱਚਿਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਦੌਰਾਨ ਜਦੋਂ ਐਸ.ਡੀ.ਐਮ ਵਲੋਂ ਨਾ ਮਿਲਣ ਦੇ ਰੋਸ ਵਲੋਂ ਪ੍ਰਦਰਸ਼ਨਕਾਰੀਆਂ ਵਲੋਂ ਗੁਰੂ ਰਵਿਦਾਸ ਚੌਂਕ ਜਾਮ ਕਰ ਦਿੱਤਾ ਗਿਆ। ਜਿਸਤੋਂ ਬਾਅਦ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਵਿੱਚ ਮੰਗ ਪੱਤਰ ਸੌਂਪ ਕੇ ਬਿੰਨ੍ਹਾਂ ਕਿਸੇ ਸ਼ਰਤ ਦੇ ਜਲਦ ਤੋਂ ਜਲਦ ਸਕੂਲ ਖੋਲ੍ਹਣ ਦੀ ਮੰਗ ਕੀਤੀ ਗਈ।
ਇਸ ਮੌਕੇ ਬਿੰਦਰ ਜੋਗੇਵਾਲਾ, ਕੁਲਵਿੰਦਰ ਗਿਆਨਾ, ਜਸਪਾਲ ਗਿੱਲ, ਬਿੰਦਰ ਸਿੰਘ, ਜਗਦੇਵ ਜੋਗੇਵਾਲਾ, ਮੋਹਣ ਸਿੰਘ ਚੱਠੇਵਾਲਾ, ਬਲਾਕ ਆਗੂ ਰਣਜੋਧ ਮਾਹੀਨੰਗਲ , ਲੱਖਾਂ ਜੋਗੇਵਾਲਾ ਤੇ ਕਲੱਤਰ ਕਲਾਲਵਾਲਾ ਤੋਂ ਇਲਾਵਾ ਬੱਚੇ, ਮਾਪੇ, ਅਧਿਆਪਕ ਤੇ ਕਿਸਾਨ ਮੌਜੂਦ ਸਨ।ਫੋਟੋ ਤਲਵੰਡੀ ਸਾਬੋ ਦੇ ਐਸਡੀਐਮ ਦਫਤਰ ਵਿਖੇ ਰੋਸ ਪ੍ਰਦਰਸਨ ਕਰਦੇ ਹੋਏ ਬੱਚੇ, ਮਾਪੇ, ਅਧਿਆਪਕ ਤੇ ਕਿਸਾਨ [
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmers Protest, Protest, School, Students