Home /News /punjab /

ਟਰੱਕਾਂ ਦਾ ਵਜਨ ਕਰਨ ਵਾਲੇ ਕੰਡਿਆ 'ਚ ਚਿੱਪ ਫਿੱਟ ਕਰ ਹੇਰਾਫੇਰੀ ਕਰਨ ਵਾਲਾ ਗਿਰੋਹ ਕਾਬੂ

ਟਰੱਕਾਂ ਦਾ ਵਜਨ ਕਰਨ ਵਾਲੇ ਕੰਡਿਆ 'ਚ ਚਿੱਪ ਫਿੱਟ ਕਰ ਹੇਰਾਫੇਰੀ ਕਰਨ ਵਾਲਾ ਗਿਰੋਹ ਕਾਬੂ

  • Share this:

ਗੁਰਦੀਪ ਸਿੰਘ

ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸੀਆਈਏ ਸਟਾਫ਼ ਸਰਹਿੰਦ ਨੇ ਕੰਡਿਆਂ ’ਚ ਚਿੱਪਾਂ ਫਿੱਟ ਕਰਕੇ ਵਜ਼ਨ ’ਚ ਹੇਰਾਫੇਰੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸੋਨੂੰ ਕੁਮਾਰ,ਮ ਨੋਜ ਗੁਪਤਾ, ਰਾਜ ਕੁਮਾਰ, ਵਿਪਨ ਕੁਮਾਰ ਵਾਸੀਆਨ ਮੋਹਾਲੀ ਵਜੋਂ ਹੋਈ।

ਐੱਸਪੀ ਜਾਂਚ ਜਗਜੀਤ ਸਿੰਘ ਜੱਲ੍ਹਾ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਸੀਆਈਏ ਸਟਾਫ਼ ਇੰਚਾਰਜ ਗੱਬਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਇਕ ਕੈਂਟਰ ’ਚ 21 ਟਨ ਸਕਰੈਪ ਲੋਡ ਕੀਤੀ ਕੈਂਟਰ ਸੀ ਜਿਸ ’ਚੋਂ ਹੇਰਾਫੇਰੀ ਨਾਲ 72 ਕੁਇੰਟਲ 30 ਕਿੱਲੋ ਸਕਰੈਪ ਘੱਟ ਕੀਤੀ ਗਈ ਹੈ ਜਿਸ ਦੇ ਆਧਾਰ ’ਤੇ ਜੀਟੀ ਰੋਡ ਸਰਹਿੰਦ ’ਤੇ ਪਿੰਡ ਭੱਟਮਾਜਰਾ ਨੇੜੇ ਨਾਕਾਬੰਦੀ ਕਰਕੇ ਡਰਾਈਵਰ ਸੋਨੂੰ ਕੁਮਾਰ ਅਤੇ ਕੈਂਟਰ ਅੱਗੇ ਲੱਗੀ ਪਾਇਲਟ ਸਕੌਡਾ ਕਾਰ ’ਚ ਸਵਾਰ ਮਨੋਜ ਗੁਪਤਾ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਉਹ ਟਰੱਕਾਂ ਦੇ ਵਜਨ ਕਰਨ ਵਾਲੇ ਕੰਡਿਆਂ ’ਚ ਚਿੱਪਨੁਮਾ ਇਲੈਕਟ੍ਰੋਨਿਕ ਡਿਵਾਈਸ ਫਿੱਟ ਕਰ ਦਿੰਦੇ ਹਨ ਜਿਸ ਦਾ ਰਿਮੋਟ ਕੰਟਰੋਲ ਹੁੰਦਾ ਹੈ ਜਿਨ੍ਹਾਂ ਹੁਣ ਚੰਡੀਗੜ੍ਹ ਡਿਸਟਲਰੀਜ਼ ਅਤੇ ਬੋਟਲਰਜ਼ ਬਨੂੜ ਵਿਖੇ ਕੰਡੇ ’ਤੇ ਇਹ ਡਿਵਾਈਸ ਫਿੱਟ ਕੀਤੀ ਹੋਈ ਹੈ। ਕੰਪਨੀ ’ਚੋਂ ਨਿਕਲਣ ਵਾਲੀ ਸਕਰੈਪ ਦਾ ਠੇਕਾ ਮਨੋਜ ਗੁਪਤਾ ਨੇ ਲਿਆ ਹੋਇਆ ਹੈ।  ਉਸ ਨੇ ਆਪਣੇ ਕੈਂਟਰ ’ਤੇ ਸੋਨੂੰ ਕੁਮਾਰ ਨੂੰ ਡਰਾਈਵਰ ਰੱਖਿਆ ਹੋਇਆ ਹੈ ਜਦੋਂ ਸਕਰੈਪ ਦਾ ਭਰਿਆ ਕੈਂਟਰ ਵਜਨ ਲਈ ਕੰਡੇ ’ਤੇ ਚੜ੍ਹਦਾ ਹੈ ਤਾਂ ਉਹ ਆਪਣੀ ਮਰਜੀ ਨਾਲ ਰਿਮੋਟ ਕੰਟਰੋਲ ਨਾਲ 7-8 ਟਨ ਸਕਰੈਪ ਦਾ ਫਰਕ ਪਾ ਕੇ ਬਾਅਦ ’ਚ ਹੋਰ ਕੰਡੇ ਤੋਂ ਵਜਨ ਕਰਵਾ ਕੇ ਅਸਲ ਵਜਨ ਦੀ ਪਰਚੀ ਲੈ ਕੇ ਮੁਨਾਫਾ ਕਮਾਉਂਦੇ ਹਨ।

ਐਸ ਪੀ ਜੱਲ੍ਹਾ ਨੇ ਦੱਸਿਆ ਕਿ ਰਾਜ ਕੁਮਾਰ ਤੇ ਵਿਪਨ ਕੁਮਾਰ ਕੰਡੇ ਰਿਪੇਅਰ ਕਰਨ ਦਾ ਕੰਮ ਕਰਦੇ ਹਨ ਜੋ ਹੇਰਾਫੇਰੀ ਕਰਨ ਵਾਲੇ ਇਲੈਕਟ੍ਰੋਨਿਕ ਯੰਤਰ ਦਿੱਲੀ ਤੋਂ ਲਿਆ ਕੇ ਦਿੰਦੇ ਸਨ ਜਿਨ੍ਹਾਂ ਨੂੰ ਪ੍ਰਤੀ ਕਿੱਲੋਂ 5 ਰੁਪਏ ਕਮਿਸ਼ਨ ਮਿਲਦਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ’ਚ ਵਜਨ ਕਰਨ ਵਾਲੇ ਕੰਡਿਆਂ ’ਤੇ ਇਹ ਚਿੱਪਾਂ ਲਗਾਈਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਜਨ ਵਧਾਉਣ ਘਟਾਉਣ ਲਈ ਇਹ ਇਲੈਕਟ੍ਰੋਨਿਕ ਚਿੱਪਾਂ ਵੱਖ ਵੱਖ ਕੰਡਿਆਂ ਨੂੰ ਕਿਰਾਏ ’ਤੇ ਵੀ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਉਨ੍ਹਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।

Published by:Ashish Sharma
First published:

Tags: Fatehgarh Sahib, Punjab Police