ਅਬੋਹਰ ਇਲਾਕੇ ਵਿੱਚ ਲਗਾਤਾਰ ਚਿੱਟੇ ਮੱਛਰ ਅਤੇ ਗੁਲਾਬੀ ਸੁੰਡੀ ਦਾ ਕਹਿਰ ਵੱਧਦਾ ਨਜ਼ਰ ਆ ਰਿਹਾ ਹੈ। ਹਲਕਾ ਬੱਲੂਆਣਾ ਤੇ ਅਬੋਹਰ ਦੇ ਪਿੰਡ ਬਹਾਵਲਵਾਸੀ ਅਤੇ ਦਲਮੀਰ ਖੇੜਾ ਵਿਚ ਸਫੇਦ ਮੱਛਰ ਅਤੇ ਗੁਲਾਬੀ ਸੁੰਡੀ ਕਰਕੇ ਕਿਸਾਨਾਂ ਨੇ ਕਰੀਬ 10 ਏਕੜ ਨਰਮੇ ਦੀ ਫ਼ਸਲ ਤੇ ਟਰੈਕਟਰ ਚਲਾ ਦਿੱਤਾ। ਜਾਣਕਾਰੀ ਦਿੰਦਿਆਂ ਹੋਇਆਂ ਬਹਾਵਲਵਾਸੀ ਦੇ ਕਿਸਾਨ ਲਖਵਿੰਦਰ ਸਿੰਘ ਪੁੱਤਰ ਰੂਪ ਸਿੰਘ ਨੇ ਦੱਸਿਆ ਕਿ ਉਹਨਾਂ ਨੇ 52 ਹਜ਼ਾਰ ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ ਤੇ ਲੈ ਕੇ ਨਰਮਾ ਬਿਜਾਈ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉਹਨੇ ਨਰਮੇ ਦੀ ਫ਼ਸਲ ਉਤੇ ਚਾਰ ਪੰਜ ਸਪਰੇਆਂ ਕਰਕੇ ਕਰੀਬ 30-35 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰਚਾ ਕਰ ਚੁੱਕਿਆ ਹੈ ਪਰ ਸਪਰੇਅ ਨਕਲੀ ਅਤੇ ਬੀਜ ਨਕਲੀ ਹੋਣ ਕਰਕੇ ਕੰਟਰੋਲ ਨਹੀਂ ਹੋ ਰਿਹਾ, ਜਿਸ ਕਰਕੇ ਕਿਸਾਨ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਕੁਝ ਭਰਪਾਈ ਹੋ ਸਕੇ ਤਾਂ ਜੋ ਇਨ੍ਹਾਂ ਤੇ ਕਰਜ਼ੇ ਦਾ ਭਾਰ ਨਾ ਚੜ੍ਹੇ ਜੇਕਰ ਉਨ੍ਹਾਂ ਤੇ ਕਰਜ਼ੇ ਦਾ ਭਾਰ ਚੜ੍ਹਦਾ ਹੈ ਤਾਂ ਉਹ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹਨ।
ਇਸੇ ਤਰ੍ਹਾਂ ਪਿੰਡ ਦਲਮੀਰ ਖੇੜਾ ਦੇ ਕਿਸਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਕਰੀਬ ਪੰਦਰਾਂ ਏਕੜ ਨਰਮਾ ਬੀਜਿਆ ਸੀ, ਜਿਸ ਵਿਚੋਂ ਦੱਸ ਏਕੜ ਨਰਮਾ ਬਚਿਆ ਹੈ ਉਹ ਵੀ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੀ ਮਾਰ ਹੇਠਾਂ ਆ ਗਿਆ ਇਸ ਦੇ ਬਚਾਅ ਲਈ ਕਰੀਬ 8-9 ਸਪਰੇਅ ਵੀ ਕਰ ਚੁੱਕੇ ਹਾਂ ਪਰ ਚਿੱਟਾ ਮੱਛਰ ਅਜੇ ਤਕ ਨਹੀਂ ਮਰਿਆ ਅੱਜ ਮਜਬੂਰਨ ਇਸ ਉੱਪਰ ਤਵੀਆਂ ਚਲਾ ਕੇ ਵਾਹ ਦਿੱਤਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾ ਕਿ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Abohar, Agricultural