ਐਤਵਾਰ ਦੇਰ ਰਾਤ ਮੋਹਾਲੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਕਲੋਰੀਨ ਗੈੱਸ ਰਿਸਣ ਨਾਲ 30 ਜਣੇ ਹਸਪਤਾਲ 'ਚ ਭਰਤੀ ਕਰਾਏ ਗਏ। ਇਹ ਰਿਸਾਉ ਇੱਕ ਕਲੋਰੀਨ ਗੈੱਸ ਸਿਲੈਂਡਰ ਫਟਣ ਕਰ ਕੇ ਰਿਹਾਇਸ਼ੀ ਇਲਾਕੇ ਵਿੱਚ ਪਾਣੀ ਦੀ ਟੰਕੀ ਕੋਲ ਹੋਇਆ। ਇਲਾਕੇ ਨੂੰ ਖ਼ਾਲੀ ਕਰਾ ਲਿਆ ਗਿਆ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।

ਮੋਹਾਲੀ 'ਚ ਕਲੋਰੀਨ ਗੈੱਸ ਲੀਕ, 25 ਪੀੜਤ ਹਸਪਤਾਲ 'ਚ ਭਰਤੀ
ਮੋਹਾਲੀ ਦੇ ਬਲੌਂਗੀ ਇਲਾਕੇ ਵਿੱਚ ਹੋਈ ਇਸ ਘਟਣਾ ਵਿੱਚ 25 ਪੀੜਤਾਂ ਨੂੰ ਫ਼ੇਜ਼ 6 ਦੇ ਸਿਵਲ ਹਸਪਤਾਲ ਲੈ ਜਾਇਆ ਗਿਆ।

ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਸਿਵਲ ਸਰਜਨ ਮਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ 'ਚ 10 ਵਜੇ ਦੇ ਕਰੀਬ 25 ਪੀੜਤਾਂ ਨੂੰ ਲਿਆਇਆ ਗਿਆ ਜਿਸ ਵਿੱਚ ਔਰਤਾਂ ਤੇ ਬੱਚੇ ਸ਼ਾਮਲ ਸਨ ਤੇ 10 ਜਾਣਿਆ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਹੈ ਤੇ ਬਾਕੀ ਨੂੰ ਵੀ ਕੁੱਝ ਘੰਟਿਆਂ ਬਾਅਦ ਵਾਪਸ ਭੇਜ ਦਿੱਤਾ ਜਾਵੇਗਾ। ਪੀੜਤਾਂ ਦੀ ਹਾਲਤ ਸਥਿਰ ਹੈ।
ਫਾਇਰ ਬ੍ਰਿਗੇਡ ਦੀ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਗੈੱਸ ਲੀਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸਨ।
ਫਾਇਰ ਬ੍ਰਿਗੇਡ ਦੇ ਅਫ਼ਸਰਾਂ ਨੇ ਸਿਲੈਂਡਰ ਨੂੰ ਜ਼ਮੀਨ ਵਿੱਚ ਦੱਬ ਦਿੱਤਾ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।