• Home
 • »
 • News
 • »
 • punjab
 • »
 • CIA STAFF IN BAGHAPURANA TOWN SEIZED 2 KG OF HEROIN FROM PAKISTAN AT JALALABAD IN FAZLIKA

ਮੋਗਾ: ਪਾਕਿਸਤਾਨ ਤੋਂ ਆਈ 2 ਕਿੱਲੋ ਹੈਰੋਇਨ ਬਰਾਮਦ

ਮੋਗਾ: ਪਾਕਿਸਤਾਨ ਤੋਂ ਆਈ 2 ਕਿੱਲੋ ਹੈਰੋਇਨ ਬਰਾਮਦ

ਮੋਗਾ: ਪਾਕਿਸਤਾਨ ਤੋਂ ਆਈ 2 ਕਿੱਲੋ ਹੈਰੋਇਨ ਬਰਾਮਦ

 • Share this:
  ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਮੋਗਾ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜਗਤਪ੍ਰੀਤ ਸਿੰਘ, ਐਸ.ਪੀ-ਆਈ, ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਸਨ।

  ਇਸ ਤਹਿਤ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਸਿਟੀ ਮੋਗਾ, ਘੱਲ ਕਲਾ ਅਤੇ ਡਗਰੂ ਨੂੰ ਜਾ ਰਹੀ ਸੀ। ਜਦ ਪੁਲਿਸ ਪਾਰਟੀ ਨੇੜੇ ਰੇਲਵੇ ਫਾਟਕ ਪਿੰਡ ਡਗਰੂ ਪੁੱਜੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਭਾਰਤੀ ਸਮੱਗਲਰਾਂ ਨੇ ਪਾਕਿਸਤਨੀ ਸਮੱਗਲਰਾਂ ਨਾਲ ਮਿਲ ਕੇ ਪਿੱਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਨੇੜੇ ਲੁਕਾ ਛੁਪਾ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਰੱਖੀ ਹੋਈ ਹੈ, ਜੋ ਉਨ੍ਹਾਂ ਨੇ ਪੰਜਾਬ ਵਿਚ ਸਪਲਾਈ ਕਰਨੀ ਹੈ।

  ਸੀ.ਆਈ.ਏ ਟੀਮ ਬਾਘਾਪੁਰਾਣਾ ਵਲੋਂ ਉਚ ਅਫਸਰਾਂ ਦੀ ਮਨਜੂਰੀ ਨਾਲ ਬੀ ਐਸ ਐਫ ਨਾਲ ਸਾਂਝਾ ਅਪ੍ਰੇਸ਼ਨ ਕਰਦੇ ਹੋਏ ਮੁਕਬਰ ਵੱਲੋਂ ਦੱਸੇ ਗਏ ਪਿਲਰ ਨੰਬਰ 2322 ਯੋਧਾ ਭੈਣੀ ਜਲਾਲਾਬਾਦ, ਫਾਜਿਲਕਾ ਦੇ ਆਸ-ਪਾਸ ਦੇ ਏਰੀਏ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਕੇ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

  ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 124 ਮਿਤੀ 12–09-2021 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਰਜਿਸਟਰ ਕਰਕੇ, ਇਹ ਹੈਰੋਇਨ ਕਿਨ੍ਹਾਂ ਸਮਗਲਰਾਂ ਵਲੋਂ ਮੰਗਵਾਈ ਗਈ ਸੀ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ, ਇਸ ਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 
  Published by:Gurwinder Singh
  First published: