• Home
  • »
  • News
  • »
  • punjab
  • »
  • CITY COUNCIL ELECTIONS 100 YEAR OLD SAVITRI DEVI CASTS HER VOTE

ਨਗਰ ਕੌਂਸਲ ਚੋਣਾਂ: 100 ਸਾਲਾ ਬਜ਼ੁਰਗ ਸਾਵਿਤਰੀ ਦੇਵੀ ਨੇ ਪਾਈ ਵੋਟ

ਨਗਰ ਕੌਂਸਲ ਚੋਣਾਂ: 100 ਸਾਲਾ ਬਜ਼ੁਰਗ ਸਾਵਿਤਰੀ ਦੇਵੀ ਨੇ ਪਾਈ ਵੋਟ

  • Share this:
    ਨਵਾਂਸ਼ਹਿਰ: ਅੱਜ ਪੰਜਾਬ ਵਿਚ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲ ਸਮੇਤ ਨਗਰ ਪੰਚਾਇਤਾਂ ਦੀ ਚੋਣਾਂ ਹੋ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਨਵਾਂਸ਼ਹਿਰ ਵਿਚ ਵੀ ਪੁਲਿਸ ਵੱਲੋਂ ਸ਼ਾਂਤਮਈ ਚੋਣਾਂ ਕਰਵਾਉਣ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ।  ਲੋਕ ਪੂਰੇ ਉਤਸ਼ਾਹ ਨਾਲ ਆਪਣੀ ਵੋਟਿੰਗ ਦੀ ਵਰਤੋਂ ਕਰ ਰਹੇ ਹਨ।

    ਇਸ ਮੌਕੇ ਕਰੀਬ 100 ਸਾਲ ਦੀ ਬਜ਼ੁਰਗ ਮਾਤਾ ਸਾਵਿਤਰੀ ਦੇਵੀ ਨੇ ਵੀ ਆਪਣੀ ਵੋਟ ਪਾਈ। ਇਸ ਮੌਕੇ ਐਸ ਪੀ ਮਨਬੀਰ ਸਿੰਘ ਨੇ ਕਿਹਾ ਕਿ ਸਿਟੀ ਕੌਂਸਲ ਦੀ ਚੋਣ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਨਵਾਂਸ਼ਹਿਰ ਨਗਰ ਕੌਂਸਲ ਵਿੱਚ ਕੁੱਲ ਵੋਟਰ 35786, ਬੰਗਾ 15387, ਰਾਹੋ 10959 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ।

    ਦਸਣਯੋਗ ਹੈ ਕਿ ਸਥਾਨਕ ਚੋਣਾਂ ਲਈ ਵੋਟਿੰਗ ਜਾਰੀ ਹੈ ਅਤੇ EVM 'ਚ ਉਮੀਦਵਾਰਾਂ ਦੀ ਕਿਸਮਤ ਕੈਦ ਹੋ ਰਹੀ ਹੈ। ਪੋਲਿੰਗ ਬੂਥਾਂ 'ਤੇ ਲੋਕ ਪਹੁੰਚ ਰਹੇ ਹਨ। ਕਈ ਬੂਥਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। 17 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ। ਪੋਲਿੰਗ ਲਈ  4102 ਬੂਥ ਬਣਾਏ ਗਏ ਹਨ। 1708 ਸੰਵੇਦਨਸ਼ੀਲ, 161 ਅਤਿ ਸੰਵੇਦਨਸ਼ੀਲ ਬੂਥ ਹਨ।
    Published by:Ashish Sharma
    First published:
    Advertisement
    Advertisement