ਥਾਣਾ ਸਿਟੀ ਪੁਲਿਸ ਵੱਲੋਂ ਅਫੀਮ ਅਤੇ ਡਰਗ ਮਨੀ ਸਮੇਤ ਦੋ ਵਿਅਕਤੀ ਗ੍ਰਿਫਤਾਰ

News18 Punjabi | News18 Punjab
Updated: December 18, 2020, 1:04 PM IST
share image
ਥਾਣਾ ਸਿਟੀ ਪੁਲਿਸ ਵੱਲੋਂ ਅਫੀਮ ਅਤੇ ਡਰਗ ਮਨੀ ਸਮੇਤ ਦੋ ਵਿਅਕਤੀ ਗ੍ਰਿਫਤਾਰ
ਅਫੀਮ ਅਤੇ ਡਰਗ ਮਨੀ ਸਮੇਤ ਦੋ ਵਿਅਕਤੀ ਗ੍ਰਿਫਤਾਰ

  • Share this:
  • Facebook share img
  • Twitter share img
  • Linkedin share img
ASHPHAQ DHUDDY
ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਨੇ ਬਾਬਾ ਬਿਧੀ ਚੰਦ ਨਗਰ ਕੋਲੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ 350 ਗ੍ਰਾਮ ਅਫੀਮ ਅਤੇ 31 ਹਜਾਰ ਰੁਪਏ ਡਰਗ ਮਨੀ ਸਮੇਤ ਗਿਰਫਤਾਰ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਪੁਲਿਸ ਪਾਰਟੀ ਬਾਬਾ ਬਿਧੀ ਚੰਦ ਨਗਰ ਵਿਖੇ ਚੈਕਿੰਗ ਦੇ ਸਬੰਧ ਵਿਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਸਾਹਮਣੇ ਤੋਂ ਦੋ ਵਿਅਕਤੀ ਹਥ ਵਿਚ ਮੋਮੀ ਲਿਫਾਫਾ ਫੜੀ ਆ ਰਹੇ ਸਨ। ਉਹ ਪੁਲਿਸ ਟੀਮ ਨੂੰ ਦੇਖ ਕਰ ਘਬਰਾ ਕੇ ਵਾਪਸ ਮੁੜਨ ਲਗੇ। ਮੌਕੇ ਤੇ ਮੌਜੂਦ ਐਸ.ਆਈ. ਜਲੰਧਰ ਸਿੰਘ ਨੇ ਦੋਵਾਂ ਨੂੰ ਰੋਕ ਕਰ ਇਸਦੀ ਸੂਚਨਾ ਥਾਣੇ ਦਿਤੀ। ਜਿਸ ਮਗਰੋਂ ਥਾਣੇਦਾਰ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ ਤੇ ਉਨਾਂ ਦੀ ਮੌਜੂਦਗੀ ਵਿਚ ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਉਨਾਂ ਕੋਲੋਂ 350 ਗ੍ਰਾਮ ਅਫੀਮ ਅਤੇ 31 ਹਜਾਰ ਡਰਗ ਮਨੀ ਬਰਾਮਦ ਹੋਈ।
ਤਫਤੀਸ਼ੀ ਅਫਸਰ ਥਾਣੇਦਾਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਦੋਸ਼ੀਆ ਦੀ ਪਛਾਣ ਕਾਲੂ ਸਿੰਘ ਪੁਤਰ ਸ਼ਿਵ ਸਿੰਘ ਵਾਸੀ ਪਿੰਡ ਖਮਲਾ (ਰਾਜਸਥਾਨ) ਅਤੇ ਸੁਖਦੇਵ ਸਿੰਘ ਉਰਫ ਬਬਾ ਪੁਤਰ ਧਾਰਾ ਸਿੰਘ ਵਾਸੀ ਬਾਬਾ ਬਿਧੀ ਚੰਦ ਨਗਰ ਮੁਕਤਸਰ ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਸਿਟੀ ਵਿਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਇਹਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਇਹਨਾਂ ਤੋਂ ਪੁੱਛ ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਏ ਹਨ ਅਤੇ ਅੱਜ ਦੁਬਾਰਾ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Published by: Ashish Sharma
First published: December 18, 2020, 1:04 PM IST
ਹੋਰ ਪੜ੍ਹੋ
ਅਗਲੀ ਖ਼ਬਰ