• Home
  • »
  • News
  • »
  • punjab
  • »
  • CIVIL SURGEON AMRITSAR ORDERS INSPECTION OF AIRPORT LAB

ਸਿਵਲ ਸਰਜਨ ਅੰਮ੍ਰਿਤਸਰ ਵੱਲੋਂ ਹਵਾਈ ਅੱਡੇ ਦੀ ਲੈਬ ਦੀ ਜਾਂਚ ਕਰਨ ਦੇ ਆਦੇਸ਼

ਅੱਜ 172 ਯਾਤਰੀ ਕੋਰੋਨਾ ਪਾਜੀਟਵ ਆਉਣ ਕਾਰਨ ਲਿਆ ਫੈਸਲਾ

(ਸੰਕੇਤਿਕ ਫੋਟੋ)

  • Share this:
ਅੰਮ੍ਰਿਤਸਰ - ਅੱਜ ਅੰਮ੍ਰਿਤਸਰ ਹਵਾਈ ਅੱਡੇ ਉਤੇ ਆਈ ਰੋਮ ਤੋਂ ਆਈ ਫਲਾਈਟ ਵਿਚੋਂ 172 ਯਾਤਰੀਆਂ ਦੇ ਕੋਰੋਨਾ ਪਾਜੀਟਵ ਆਉਣ ਕਾਰਨ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਹਵਾਈ ਅੱਡੇ ਉਤੇ ਕੰਮ ਕਰਦੀ ਪ੍ਰਾਈਵੇਟ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ 285 ਯਾਤਰੀਆਂ ਵਿਚੋਂ 172 ਦੇ ਕਰੋਨਾ ਪਾਜੀਟਵ ਆਉਣਾ ਲੈਬ ਦੇ ਕੰਮ ਉਤੇ ਸਵਾਲ ਖੜਾ ਕਰਦਾ ਹੈ ਅਤੇ ਲਗਾਤਾਰ ਦੂਸਰੇ ਦਿਨ ਇੰਨੇ ਵਿਅਕਤੀਆਂ ਦਾ ਨਤੀਜਾ ਪਾਜੀਟਵ ਆਉਣ ਕਾਰਨ ਜਿੱਥੇ 75 ਵਿਅਕਤੀਆਂ ਦੇ ਮੁੜ ਟੈਸਟ ਕੀਤੇ ਜਾ ਰਹੇ ਹਨ, ਉਥੇ ਲੈਬ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਇਸ ਬਾਬਤ ਹਵਾਈ ਅੱਡੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲੈਬ ਦੀ ਜਾਂਚ ਕਰਨ ਲਈ ਕਿਹਾ ਹੈ।
Published by:Ashish Sharma
First published: