• Home
 • »
 • News
 • »
 • punjab
 • »
 • CLAIMS THAT ALL PREPARATIONS HAVE BEEN COMPLETED TO STOP THE LOCUST ATTACK

ਟਿੱਡੀ ਦਲ ਦੇ ਟਾਕਰੇ ਲਈ ਪ੍ਰਸ਼ਾਸਨ ਚੌਕਸ, ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ

ਟਿੱਡੀ ਦਲ ਦੇ ਟਾਕਰੇ ਲਈ ਪ੍ਰਸ਼ਾਸਨ ਚੌਕਸ, ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ

 • Share this:
  ਰਾਜਸਥਾਨ ਤੇ ਹਰਿਆਣਾ ਦੇ ਕਿਸਾਨਾਂ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਵੀ ਚਿੰਤਾ ਹੈ ਕਿ ਕਿਤੇ ਟਿੱਡੀ ਦਲ ਦਾ ਹਮਲਾ ਉਨ੍ਹਾਂ ਦੇ ਖੇਤਾਂ ਵਿੱਚ ਨਾ ਹੋ ਜਾਏ, ਜਿਸ ਨੂੰ ਲੈ ਕੇ ਬਠਿੰਡਾ ਦੇ ਕਿਸਾਨ ਵੀ ਚਿੰਤਾ ਵਿੱਚ ਨਜ਼ਰ ਆ ਰਹੇ ਹਨ।

  ਬਠਿੰਡਾ ਤੋਂ ਤੀਹ-ਚਾਲੀ ਕਿਲੋਮੀਟਰ ਉਤੇ ਹਰਿਆਣਾ ਅਤੇ ਰਾਜਸਥਾਨ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਟਿੱਡੀ ਦਲ ਦਾ ਹਮਲਾ ਹੋਇਆ ਹੈ ਜਿਸ ਕਰਕੇ ਕਿਸਾਨ ਚਿੰਤਾ ਵਿਚ ਨਜ਼ਰ ਆ ਰਹੇ ਹਨ ਅਤੇ ਖੇਤੀਬਾੜੀ ਵਿਭਾਗ ਚੌਕਸ ਦੀਆਂ ਗੱਲਾਂ ਕਰ ਰਹੇ ਹਨ।

  ਬਠਿੰਡਾ ਟਿੱਡੀ ਦਲ ਨੂੰ ਲੈ ਕੇ ਬਠਿੰਡਾ ਦੇ ਖੇਤੀਬਾੜੀ ਵਿਭਾਗ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਜਿਸ ਦੀ ਜਾਣਕਾਰੀ ਅੱਜ ਬਠਿੰਡਾ ਦੇ ਖੇਤੀਬਾੜੀ ਮੁਖੀ ਬਹਾਦਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੀਤੇ ਕੱਲ੍ਹ ਸਿਰਸਾ ਵਿਖੇ ਟਿੱਡੀ ਦਲ ਵੱਲੋਂ ਹਮਲਾ ਕੀਤਾ ਗਿਆ ਸੀ ਪ੍ਰੰਤੂ ਹਵਾ ਮੁੜਨ ਤੋਂ ਬਾਅਦ ਉਹ ਰਾਜਸਥਾਨ ਵੱਲ ਚਲੇ ਗਈਆਂ। ਬਠਿੰਡਾ ਜ਼ਿਲ੍ਹੇ ਦੇ ਕੁਝ ਪਿੰਡਾਂ ਵਿੱਚ ਸਾਡੀ ਟੀਮ ਕੱਲ੍ਹ ਐਤਵਾਰ ਨੂੰ ਵੀ ਮੌਜੂਦ ਸੀ ਕਿਉਂਕਿ ਕੁਝ ਕਿਸਾਨਾਂ ਨੂੰ ਖ਼ਤਰਾ ਬਣਿਆ ਹੋਇਆ ਸੀ ਜਿਸ ਦੇ ਚੱਲਦੇ ਸਾਡੇ ਕੋਲ 4 ਪੰਪ ਹਰ ਸਮੇਂ ਤਿਆਰ ਰਹਿੰਦੇ ਹਨ।

  ਇਸ ਤੋਂ ਇਲਾਵਾ 9 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤਿਆਰ ਸੀ। ਇਸ ਦੇ ਨਾਲ ਹੀ ਅਸੀਂ ਕੱਲ੍ਹ ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ ਅਨਾਊਂਸਮੈਂਟ ਕਰਵਾਈ ਸੀ, ਕਿਸਾਨ ਵੀਰਾਂ ਨੂੰ ਕੀ ਇਸ ਦੇ ਲਈ ਜਾਗਰੂਕ ਰਹੋ। ਜੇਕਰ ਕਿਸੇ ਵੀ ਕਿਸਾਨ ਨੂੰ ਕੁਝ ਦਿਖਦਾ ਹੈ ਤਾਂ ਸਾਡੇ ਛੋਟੇ ਛੋਟੇ ਗਰੁੱਪ ਬਣੇ ਹੋਏ ਹਨ, ਕਿਸਾਨਾਂ ਦੇ ਨਾਲ ਉਹ ਗਰੁੱਪ ਵਿੱਚ ਮੈਸੇਜ ਪਾ ਸਕਦੇ ਹਨ। 1442 ਦੇ ਕਰੀਬ ਸਪਰੇਅ ਪੰਪ ਕਿਸਾਨਾਂ ਕੋਲ ਮੌਜੂਦ ਹਨ ਅਤੇ 32 ਸਾਡੇ ਵਿਭਾਗ ਕੋਲੇ।

  ਇਸ ਦੇ ਨਾਲ ਹੀ 20 ਪਾਣੀ ਵਾਲੀਆਂ ਟੈਂਕੀਆਂ ਵੀ ਮੌਜੂਦ ਹਨ ਅਤੇ ਰਾਤ ਦੇ ਸਮੇਂ ਅਗਰ ਕੁਝ ਤੇ ਕੁਝ ਹਮਲਾ ਹੁੰਦਾ ਹੈ ਤਾਂ ਲਾਈਟਾਂ ਵੀ ਮੌਜੂਦ ਹਨ ਕੱਲ੍ਹ ਹਵਾ ਦਾ ਰੁੱਖ ਪੰਜਾਬ ਵੱਲ ਸੀ ਜਿਸ ਦੇ ਚੱਲਦੇ ਅਸੀਂ ਡੀਸੀ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਦੌਰਾ ਕਰ ਰਹੀ ਸੀ ਪ੍ਰੰਤੂ ਹੁਣ ਖ਼ਤਰਾ ਟਲ ਗਿਆ ਹੈ। ਦਸੰਬਰ ਮਹੀਨੇ ਤੱਕ ਹਰ ਇੱਕ ਕਿਸਾਨ ਨੂੰ ਸੁਚੇਤ ਰਹਿਣਾ ਪਵੇਗਾ ਕਿਉਂਕਿ ਪਾਕਿਸਤਾਨ ਅਫਗਾਨਿਸਤਾਨ ਤੋਂ ਕਦੇ ਵੀ ਵੱਡਾ ਹਮਲਾ ਹੋ ਸਕਦਾ ਹੈ।

  43 ਟੀਮਾਂ ਸਾਡੇ ਸਰਕਲ ਲੈਵਲ ਤੇ ਬਣੀਆਂ ਹੋਈਆਂ ਹਨ ਅਤੇ 2 ਟੀਮਾਂ ਸਾਡੇ ਬਠਿੰਡੇ ਵਿਖੇ ਖਾਸ ਹਨ। 7 ਟੀਮਾਂ ਸਾਡੇ ਬਲਾਕ ਲੈਵਲ ਉੱਤੇ ਅਤੇ 1 ਟੀਮ ਸਾਡੇ ਸਰਕਲ ਦੇ ਉੱਪਰ ਬਣੀ ਹੋਈ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਸਪਾਈਸਲ ਟੀਮਾਂ ਸਰਚ ਕਰਦੀਆਂ ਹਨ। ਬੇਸ਼ੱਕ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿੰਨੀ ਵੀ ਪ੍ਰਬੰਧ ਪੁਖਤਾ ਹੋਣ ਦਾ ਦਾਅਵਾ ਕੀਤਾ ਜਾਵੇ ਪਰ ਫਿਰ ਵੀ ਕਿਸਾਨ ਫ਼ਿਕਰਾਂ ਵਿੱਚ ਨਜ਼ਰ ਆ ਰਹੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਕਰੋਨਾ  ਦੀ ਬਿਮਾਰੀ ਤੋਂ ਪਹਿਲਾਂ ਹੀ ਪ੍ਰੇਸ਼ਾਨ ਚੱਲ ਰਹੇ ਹਨ ਅਤੇ ਕਿਸਾਨੀ ਵੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ ਜੇ ਕਿਤੇ ਟਿੱਡੀ ਦਲ ਦਾ ਖਤਰਾ ਆ ਗਿਆ ਤਾਂ ਕਿਸਾਨਾਂ ਦਾ ਕੀ ਹੋਊਗਾ ।
  Published by:Gurwinder Singh
  First published: