ਕੈਪਟਨ ਨੂੰ ਸਿੱਧੂ ਦਾ ਫਿਕਰ! ਸਿੱਧੂ ਨੂੰ ਦੇ ਦਿੱਤੀ ਆਪਣੀ ਬੁਲੇਟ ਪਰੂਫ ਲੈਂਡ ਕਰੂਜ਼ਰ..


Updated: January 10, 2019, 2:04 PM IST
ਕੈਪਟਨ ਨੂੰ ਸਿੱਧੂ ਦਾ ਫਿਕਰ! ਸਿੱਧੂ ਨੂੰ ਦੇ ਦਿੱਤੀ ਆਪਣੀ ਬੁਲੇਟ ਪਰੂਫ ਲੈਂਡ ਕਰੂਜ਼ਰ..
ਕੈਪਟਨ ਨੂੰ ਸਿੱਧੂ ਦਾ ਫਿਕਰ! ਸਿੱਧੂ ਨੂੰ ਦੇ ਦਿੱਤੀ ਆਪਣੀ ਬੁਲੇਟ ਪਰੂਫ ਲੈਂਡ ਕਰੂਜ਼ਰ..

Updated: January 10, 2019, 2:04 PM IST
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦੀ ਪ੍ਰਵਾਹ ਹੈ। ਇਸੇ ਕਰਕੇ ਹੀ ਸੀਐੱਮ ਨੇ ਆਪਣੀ ਬੁਲੇਟ ਪਰੂਫ ਗੱਡੀਆਂ ਵਿੱਚੋਂ ਇੱਕ ਲੈਂਡ ਕਰੂਜ਼ਰ ਸਿੱਧੂ ਨੂੰ ਦੇ ਦਿੱਤੀ। ਅਸਲ ਵਿੱਚ ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਨੇ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਰਿਵਿਊ ਕੀਤਾ ਸੀ। ਜਿਸ ਵਿੱਚ ਸਿੱਧੂ ਦੀ ਸੁਰੱਖਿਆ ਨੂੰ ਲੈ ਕੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਸੀਐੱਮ ਨੇ ਸਿੱਧੂ ਨੂੰ ਫੌਰੀ ਤੌਰ ਉੱਤੇ ਆਪਣੀ ਬੁਲੇਟ ਪਰੂਫ ਗੱਡੀਆਂ ਵਿੱਚੋਂ ਇੱਕ ਲੈਂਡ ਕਰੂਜ਼ਰ ਗੱਡੀ ਸਿੱਧੂ ਨੂੰ ਦੇਣ ਦਾ ਫੈਸਲਾ ਕੀਤਾ।

ਪੰਜਾਬ ਪੁਲਿਸ ਨੇ ਸਿੱਧੂ ਨੂੰ ਜ਼ੈੱਡ ਪਲੱਸ ਸੁਰੱਖਿਆ ਦੇਣ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਵੀ ਲਿਖਣ ਨੂੰ ਕਿਹਾ ਸੀ। ਇਸਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਨੂੰ ਸਿੱਧੂ ਦੇ ਜਾਨ ਦੇ ਖਤਰੇ ਨੂੰ ਦੇਖਦੇ ਹੋਏ zplus ਸੁਰੱਖਿਆ ਦੇਣ ਦੀ ਮੰਗ ਕੀਤੀ ਸੀ। ਇਸਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਸਿੱਧੂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ।

ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਨੂੰ ਅਪਗ੍ਰੇਡ ਕਰਦਿਆਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜ਼ੈਡ ਪਲੱਸ ਸੁਰੱਖਿਆ ਦਿੱਤੀ ਹੈ। ਇਸਦੇ ਨਾਲ ਹੀ ਸਿੱਧੂ ਨੂੰ ਬੁਲੇਟ ਪਰੂਫ ਲੈਂਡ ਕਰੂਜ਼ਰ ਵੀ ਦਿੱਤੀ ਹੈ।

ਇਸਤੋ ਇਲਾਵਾ ਸਿੱਧੂ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ  ਸਿੱਧੂ ਦੀ ਸੁਰੱਖਿਆ ਲਈ  ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀ ਏ ਪੀ ਐੱਫ) ਮੁੱਹਈਆ ਕਰਵਾਉਣ ਲਈ ਲਿਖਿਆ ਹੈ।

ਸੂਬਾ ਸਰਕਾਰ ਨੇ ਅਤਿ ਰਾਸ਼ਟਰਵਾਦੀਆਂ ਦੇ ਸੱਜੇ ਵਿੰਗ ਗਰੁੱਪਾਂ ਵੱਲੋਂ ਜਾਰੀ ਧਮਕੀਆਂ ਦੇ ਮੱਦੇਨਜ਼ਰ ਸਿੱਧੂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀ ਏ ਪੀ ਐੱਫ) ਦੀ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ।

 
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ