ਪੰਜਾਬ ਕੈਬਨਿਟ ਨੇ ਹਰ ਬਿੱਲ ਉਤੇ 600 ਯੂਨਿਟ ਬਿਜਲੀ ਮੁਆਫ਼ੀ 'ਤੇ ਮੋਹਰ ਲਾ ਦਿੱਤੀ ਹੈ। ਉਧਰ, ਮੁਫ਼ਤ ਬਿਜਲੀ ਉਤੇ CM ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਹੈ ਕਿ ਬਗੈਰ ਸ਼ਰਤ ਸਭ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿੱਲੋਵਾਟ ਦੀ ਸ਼ਰਤ ਲਾਈ ਗਈ ਸੀ ਪਰ ਹੁਣ ਇਹ ਸ਼ਰਤ ਅੜਿੱਕਾ ਨਹੀਂ ਬਣੇਗੀ।
ਮਾਨ ਨੇ ਆਖਿਆ ਹੈ ਕਿ ਹੁਣ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਹਨ। ਪ੍ਰਤੀ ਮਹੀਨਾ 300 ਯੂਨਿਟ ਤੇ ਹਰ ਬਿੱਲ (ਦੋ ਮਹੀਨਿਆਂ ਬਾਅਦ) ਉਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ।
ਪਹਿਲਾਂ ਸ਼ਰਤ ਸੀ ਕਿ ਇਕ ਕਿਲੋਵਾਟ ਵਾਲੇ ਮੀਟਰ ਉਤੇ ਰਾਹਤ ਮਿਲੇਗੀ। ਪਰ ਹੁਣ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਅਜਿਹੀ ਕੋਈ ਸ਼ਰਤ ਨਹੀਂ ਹੋਵੇਗੀ।
ਪਹਿਲੀ ਜੁਲਾਈ ਤੋਂ ਸਾਰਿਆਂ ਨੂੰ ਮੁਫਤ ਬਿਜਲੀ ਮਿਲੇਗੀ। ਦੱਸ ਦਈਏ ਕਿ ਸਰਕਾਰ ਨੇ ਇਹ ਐਲਾਨ ਕਰਕੇ ਆਪਣੀ ਪਹਿਲੀ ਚੋਣ ਗਰੰਟੀ ਪੂਰੀ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Electricity, Electricity Bill