ਚੰਡੀਗੜ੍ਹ- ਬੀਤੇ ਸ਼ਾਮ ਅਮਰਨਾਥ ਗੁਫਾ ਨੇੜੇ ਬੱਦਲ ਫੱਟਣ ਨਾਲ 16 ਯਾਤਰੀਆਂ ਦੀ ਮੌਤ ਅਤੇ 65 ਯਾਤਰੀ ਜ਼ਖਮੀ ਹਨ। ਇਸ ਤੋਂ ਇਲਾਵਾ 40 ਯਾਤਰੀ ਲਾਪਤਾ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਨਾਥ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਮਾਨ ਨੇ ਟਵਿੱਟ ਕੀਤਾ ਹੈ ਕਿ ਪਵਿੱਤਰ ਸ੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖ਼ਬਰ ਨੇ ਚਿੰਤਾ ਵਧਾ ਦਿੱਤੀ ਹੈ। ਕਈ ਸ਼ਰਧਾਲੂਆਂ ਦੀ ਮੌਤ ਅਤੇ ਕਈ ਲਾਪਤਾ ਹੋ ਗਏ ਹਨ। ਬਾਬਾ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੀ ਬਾਕੀ ਸ਼ਰਧਾਲੂਆਂ ‘ਤੇ ਮਿਹਰ ਭਰਿਆ ਹੱਥ ਰੱਖਣ।
ਪਵਿੱਤਰ ਸ੍ਰੀ ਅਮਰਨਾਥ ਗੁਫਾ ਨੇੜੇ ਬੱਦਲ ਫਟਣ ਦੀ ਖ਼ਬਰ ਨੇ ਚਿੰਤਾ ਵਧਾ ਦਿੱਤੀ ਹੈ…ਕਈ ਸ਼ਰਧਾਲੂਆਂ ਦੀ ਮੌਤ ਅਤੇ ਕਈ ਲਾਪਤਾ ਹੋ ਗਏ ਨੇ ...
ਬਾਬਾ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕੀ ਬਾਕੀ ਸ਼ਰਧਾਲੂਆਂ ‘ਤੇ ਮਿਹਰ ਭਰਿਆ ਹੱਥ ਰੱਖਣ…. https://t.co/qUiNXjHzt8
— Bhagwant Mann (@BhagwantMann) July 9, 2022
ਦੱਸ ਦਈਏ ਕਿ ਬੀਤੀ ਸ਼ਾਮ 5.30 ਵਜੇ ਜੰਮੂ-ਕਸ਼ਮੀਰ 'ਚ ਅਮਰਨਾਥ ਗੁਫਾ ਮੰਦਰ ਨੇੜੇ ਬੱਦਲ ਫੱਟਣ ਕਾਰਨ ਹੜ ਆ ਗਏ। ਇਸ ਹੜ੍ਹ 'ਚ 16 ਯਾਤਰੀਆਂ ਦੀ ਮੌਤ ਦਾ ਕਾਰਨ ਬੱਦਲ ਫਟਣ ਦੀ ਘਟਨਾ ਨੂੰ ਦੱਸਿਆ ਜਾ ਰਿਹਾ ਹੈ। ਉਥੇ ਹੀ 40 ਲੋਕ ਲਾਪਤਾ ਹਨ। ਹਾਲਾਂਕਿ ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਇਹ ਘਟਨਾ ਬੱਦਲ ਫਟਣ ਕਾਰਨ ਨਹੀਂ ਹੋਈ। ਹਰ ਸਾਲ, ਆਈਐਮਡੀ ਅਮਰਨਾਥ ਯਾਤਰਾ ਲਈ ਮੌਸਮ ਬਾਰੇ ਇੱਕ ਵਿਸ਼ੇਸ਼ ਸਲਾਹ ਜਾਰੀ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarnath Yatra, Bhagwant Mann