Home /News /punjab /

Dera Sachkhand Ballan : CM ਭਗਵੰਤ ਮਾਨ ਨੇ 'ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ' ਲਈ ਦਿੱਤਾ 25 ਕਰੋੜ ਦਾ ਚੈੱਕ

Dera Sachkhand Ballan : CM ਭਗਵੰਤ ਮਾਨ ਨੇ 'ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ' ਲਈ ਦਿੱਤਾ 25 ਕਰੋੜ ਦਾ ਚੈੱਕ

ਅੱਜ ਲੋੜ ਜ਼ਮਾਨੇ ਮੁਤਾਬਕ ਪੜ੍ਹਾਈ ਕਰਨ ਦੀ,ਮੁੱਖ ਮੰਤਰੀ ਭਗਵੰਤ ਮਾਨ

ਅੱਜ ਲੋੜ ਜ਼ਮਾਨੇ ਮੁਤਾਬਕ ਪੜ੍ਹਾਈ ਕਰਨ ਦੀ,ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ' ਦਾ ਨੀਂਹ ਪੱਥਰ ਰੱਖਿਆ ਗਿਆ।ਜ਼ਿਕਰਯੋਗ ਹੈ ਕਿ 25 ਕਰੋੜ ਦੀ ਲਾਗਤ ਨਾਲ ਇਹ ਰਿਸਰਚ ਸੈਂਟਰ ਬਣ ਕੇ ਤਿਆਰ ਹੋਵੇਗਾ। ਇਸ ਮੌਕੇ ਭਗਵੰਤ ਮਾਨ ਨੇ ਸੰਤ ਨਿਰੰਜਨ ਦਾਸ ਜੀ ਨੂੰ ਗੁਰੂ ਰਵਿਦਾਸ ਜੀ ਦੇ ਬਾਣੀ ਦੇ ਰਿਸਰਚ ਸੈਂਟਰ ਲਈ 25 ਕਰੋੜ ਦਾ ਚੈੱਕ ਦਿੱਤਾ।

ਹੋਰ ਪੜ੍ਹੋ ...
  • Last Updated :
  • Share this:

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਸ਼ਨੀਵਾਰ ਨੂੰ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 'ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ' ਦਾ ਨੀਂਹ ਪੱਥਰ ਰੱਖਿਆ ਗਿਆ।ਜ਼ਿਕਰਯੋਗ ਹੈ ਕਿ 25 ਕਰੋੜ ਦੀ ਲਾਗਤ ਨਾਲ ਇਹ ਰਿਸਰਚ ਸੈਂਟਰ ਬਣ ਕੇ ਤਿਆਰ ਹੋਵੇਗਾ। ਇਸ ਮੌਕੇ ਭਗਵੰਤ ਮਾਨ ਨੇ ਸੰਤ ਨਿਰੰਜਨ ਦਾਸ ਜੀ ਨੂੰ ਗੁਰੂ ਰਵਿਦਾਸ ਜੀ ਦੇ ਬਾਣੀ ਦੇ ਰਿਸਰਚ ਸੈਂਟਰ ਲਈ 25 ਕਰੋੜ ਦਾ ਚੈੱਕ ਦਿੱਤਾ।



ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਤਰਜੀਹ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇਣਾ ਹੈ।ਜੇ ਸਕੂਲਾਂ ਵਿੱਚ ਚੰਗੀ ਸਿੱਖਿਆ ਹੋਵੇਗੀ ਤਾਂ ਹੀ ਬੱਚਿਆਂ ਦਾ ਭਵਿੱਖ ਉਜਵਲ ਹੋ ਸਕਦਾ ਹੈ। ਇਹ 25 ਕਰੋੜ ਰੁਪਏ ਦਾ ਚੈੱਕ ਤਾਂ ਇੱਕ ਫਾਰਮੈਲਿਟੀ ਹੈ। ਆਮਤੌਰ 'ਤੇ ਲੋਕ ਚੈੱਕ ਦੇ ਕੇ ਤਸਵੀਰਾਂ ਖਿੱਚਵਾ ਲੈਂਦੇ ਹਨ, ਜੋਕਿ ਸਿਰਫ਼ ਫੋਟੋਆਂ ਹੀ ਰਹਿ ਜਾਂਦੀਆਂ ਹਨ, ਜਦਿਕ ਪੈਸੇ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਅਸੀਂ 25 ਕਰੋੜ ਦਾ ਚੈੱਕ ਦੇ ਕੇ ਤਸਵੀਰ ਬਾਅਦ ਵਿੱਚ ਖਿਚਵਾਉਣੀ ਹੈ ਪਹਿਲਾਂ ਪੈਸੇ ਦੇਣੇ ਹਨ। ਅੱਜ ਲੋੜ ਜ਼ਮਾਨੇ ਮੁਤਾਬਕ ਪੜ੍ਹਾਈ ਕਰਨ ਦੀ ਹੈ। ਬੱਚੇ ਪੜ੍ਹਾਈ ਕਰਨਗੇ ਤਾਂ ਰਿਸਰਚ ਹੋਵੇਗੀ। ਉਨ੍ਹਾਂ ਕਿਹਾ ਕਿ ਇਥੇ ਗੁਰੂ ਰਵਿਦਾਸ ਮਹਾਰਾਜ ਦੇ ਬਾਰੇ ਰਿਸਰਚ ਕੀਤੀ ਜਾਵੇਗੀ।

ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਦੁੱਖ ਦੀ ਗੱਲ ਹੈ ਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਲੁੱਟਿਆ ਹੈ। ਪੋਸਟਮ੍ਰੈਟਿਕ ਸਕਾਲਰਸ਼ਿਪ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਗ਼ਰੀਬ ਬੱਚਿਆਂ ਦੀ ਸਕਾਲਰਸ਼ਿਪ ਖਾਧੀ ਗਈ। ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਦੇ ਨਾਲ ਮੁਸ਼ਕਿਲਾਂ ਦੂਰ ਨਹੀਂ ਹੋ ਸਕਦੀਆਂ। ਵਧੀਆਂ ਸਿੱਖਿਆ ਦੇਣ ਦੇ ਨਾਲ ਹੀ ਗ਼ਰੀਬੀ ਦੂਰ ਹੋ ਸਕਦੀ ਹੈ। ਪੰਜਾਬ ਵਿੱਚ ਸਿੱਖਿਆ ਨੂੰ ਹੋਰ ਵਾਧਾ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਜੋ ਸਕ ਸਕਦੇ ਹਾਂ, ਉਹੀ ਕਹਿੰਦੇ ਹਾਂ, ਜੋ ਅਸੀਂ ਜੋ ਕਹਿੰਦੇ ਹਾਂ ਉਹੀ ਕਰਦੇ ਹਾਂ, ਅਸੀਂ ਜੋ ਕਰ ਨਹੀਂ ਸਕਦੇ ਉਹ ਅਸੀਂ ਕਹਿੰਦੇ ਨਹੀਂ।

Published by:Shiv Kumar
First published:

Tags: Aam Aadmi Party Punjab, Arvind Kejriwal, CM Bhagwant mann, Punjab government, Sant Niranjan Das