• Home
 • »
 • News
 • »
 • punjab
 • »
 • CM CHANNI CAMPAIGNED IN FAVOR OF SADHU SINGH DHARAMSOT IN NABHA

Punjab Election 2022 : ਸਾਧੂ ਸਿੰਘ ਧਰਮਸੋਤ ਦੇ ਹੱਕ 'ਚ ਸੀਐੱਮ ਚੰਨੀ ਨੇ ਕੀਤਾ ਚੋਣ ਪ੍ਰਚਾਰ

Punjab Election 2022-ਸੀਐੱਮ ਚੰਨੀ ਨੇ ਭਾਸ਼ਣ ਦੌਰਾਨ ਕਿਹਾ ਕਿ ਮੈਂ ਸਾਰਾ ਦਿਨ ਅਤੇ ਸਾਰੀ ਰਾਤ ਲੋਕਾਂ ਵਿੱਚ ਹੀ ਰਹਿੰਦਾ ਹਾਂ ਅਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰ ਵਜੇ ਤੋਂ ਬਾਅਦ ਪੈੱਗ ਸ਼ੁਰੂ ਕਰ ਦਿੰਦੇ ਸਨ ਅਤੇ ਉਹ ਲੋਕਾਂ ਨੂੰ ਮਿਲਦੇ ਵੀ ਨਹੀਂ ਸਨ ।ਕੇਜਰੀਵਾਲ ਤੇ ਹਮਲਾ ਕਰਦੇ ਹੋਏ ਚੰਨੀ ਨੇ ਕਿਹਾ ਕਿ ਉਹ ਤਾਂ ਕਾਲਾ ਹੈ ਕਿਉਂਕਿ ਉਹ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲਿਜਾ ਰਿਹਾ ਹੈ । 

Punjab Election 2022 : ਸਾਧੂ ਸਿੰਘ ਧਰਮਸੋਤ ਦੇ ਹੱਕ 'ਚ ਸੀਐੱਮ ਚੰਨੀ ਨੇ ਕੀਤਾ ਚੋਣ ਪ੍ਰਚਾਰ

 • Share this:
  ਭੁਪਿੰਦਰ ਨਾਭਾ

  ਨਾਭਾ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਨਾਭਾ ਤਿੰਨਾਂ ਨਾਭਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਚੰਨੀ ਨੇ ਭਾਸ਼ਣ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਹਮਲੇ ਕੀਤੇ।

  ਬਿਕਰਮਜੀਤ ਸਿੰਘ ਮਜੀਠੀਆ ਨੂੰ ਹਾਈਕੋਰਟ ਤੂੰ ਜ਼ਮਾਨਤ ਹੋਈ ਰੱਦ ਬਾਰੇ ਚੰਨੀ ਨੇ ਕਿਹਾ ਕਿ ਜਿਸ ਨੇ ਅਨੇਕਾਂ ਹੀ ਮਾਵਾਂ ਦੀਆਂ ਕੁੱਖਾਂ ਨੂੰ ਉਜਾੜ ਦਿੱਤਾ ਹੈ ਅਤੇ ਜੋ ਕੋਰਟ ਵੱਲੋਂ ਫ਼ੈਸਲਾ ਆਇਆ ਹੈ ਅਸੀਂ ਉਸ ਦਾ ਸੁਆਗਤ ਕਰਦੇ ਹਾਂ ।  ਨਾਭਾ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਾਭਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ । ਚੰਨੀ ਵੱਲੋਂ ਥਾਂ ਥਾਂ ਤੇ ਲੋਕਾਂ ਨਾਲ ਰਸਤੇ ਵਿੱਚ ਮੇਲ ਮਿਲਾਪ ਵੀ ਕੀਤਾ ਗਿਆ ਅਤੇ ਲੋਕਾਂ ਨੇ ਖੂਬ ਮੁੱਖ ਮੰਤਰੀ ਨਾਲ ਸੈਲਫੀਆਂ ਵੀ ਲਈਆਂ ।

  ਇਸ ਮੌਕੇ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਸ਼ਣ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਕੇਜਰੀਵਾਲ ਭਗਵੰਤ ਮਾਨ ਦੇ ਨਾਲ ਨਾਲ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ । ਚੰਨੀ ਨੇ ਭਾਸ਼ਣ ਦੌਰਾਨ ਕਿਹਾ ਕਿ ਮੈਂ ਸਾਰਾ ਦਿਨ ਅਤੇ ਸਾਰੀ ਰਾਤ ਲੋਕਾਂ ਵਿੱਚ ਹੀ ਰਹਿੰਦਾ ਹਾਂ ਅਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਰ ਵਜੇ ਤੋਂ ਬਾਅਦ ਪੈੱਗ ਸ਼ੁਰੂ ਕਰ ਦਿੰਦੇ ਸਨ ਅਤੇ ਉਹ ਲੋਕਾਂ ਨੂੰ ਮਿਲਦੇ ਵੀ ਨਹੀਂ ਸਨ ।ਕੇਜਰੀਵਾਲ ਤੇ ਹਮਲਾ ਕਰਦੇ ਹੋਏ ਚੰਨੀ ਨੇ ਕਿਹਾ ਕਿ ਉਹ ਤਾਂ ਕਾਲਾ ਹੈ ਕਿਉਂਕਿ ਉਹ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲਿਜਾ ਰਿਹਾ ਹੈ ।

  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਅੱਜ ਬਿਕਰਮਜੀਤ ਸਿੰਘ ਮਜੀਠੀਆ ਦੇ ਖ਼ਿਲਾਫ਼ ਫ਼ੈਸਲਾ ਕੋਰਟ ਵੱਲੋਂ ਆਇਆ ਹੈ ਅਤੇ ਉਸ ਦੀ ਪਦਮਾਵਤੀ ਦੀ ਅਰਜ਼ੀ ਰੱਦ ਹੋਈ ਹੈ ਜੋ ਕੋਰਟ ਨੇ ਫ਼ੈਸਲਾ ਕੀਤਾ ਹੈ ਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿਉਂਕਿ ਮਜੀਠੇ ਨੇ ਕਈ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਹਨ ।

  ਚੰਨੀ ਨੇ ਕਿਹਾ ਕਿ ਅਸੀਂ ਚੋਣ ਪ੍ਰਚਾਰ ਇਸ ਕਰਕੇ ਲੋਕਾਂ ਵਿੱਚ ਉਤਰੇ ਹਾਂ ਕਿਉਂਕਿ ਮੈਂ  ਗਿਆਰਾਂ ਸਾਲਾਂ ਦਾ ਕੰਮ ਇੱਕ ਸੌ ਗਿਆਰਾਂ ਦਿਨਾਂ ਵਿੱਚ ਕੀਤਾ ਹੈ।

  ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਇਸ ਪਰ ਰੈਲੀਆਂ ਨਹੀਂ ਹੋਇਆ ਜੋ ਸੀਐੱਮ ਸਾਬ੍ਹ ਆ ਰਹੇ ਹਨ ਥੋੜ੍ਹੇ ਜਿਹੇ ਵਿਅਕਤੀ ਨੂੰ ਪ੍ਰਚਾਰ ਕਰਨਗੇ  ਧਰਮਸੋਤ ਨੇ ਵੀ ਮੰਨਿਆ ਕਿ ਇਸ ਵਾਰ ਮੁਕਾਬਲਾ ਸਖ਼ਤ ਹੈ ਪਰ ਜਿੱਤ ਉਨ੍ਹਾਂ ਨੇ ਕਾਂਗਰਸ ਦੀ ਦੱਸੀ। ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਨੇ ਕਿਹਾ ਕਿ  ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੈ।
  Published by:Sukhwinder Singh
  First published: