Home /News /punjab /

PM Modi's rally in Jalandhar : PM ਮੋਦੀ ਦੀ ਸੁਰੱਖਿਆ ਦੇ ਚੱਲਦੇ CM ਚੰਨੀ ਦਾ ਹੈਲੀਕਾਪਟਰ ਉੱਡਣ ਤੋਂ ਰੋਕਿਆ

PM Modi's rally in Jalandhar : PM ਮੋਦੀ ਦੀ ਸੁਰੱਖਿਆ ਦੇ ਚੱਲਦੇ CM ਚੰਨੀ ਦਾ ਹੈਲੀਕਾਪਟਰ ਉੱਡਣ ਤੋਂ ਰੋਕਿਆ

PM ਮੋਦੀ ਦੇ ਸੁਰੱਖਿਆ ਦੇ ਚੱਲਦੇ CM ਚੰਨੀ ਦਾ ਹੈਲੀਕਾਪਟ ਉੱਡਣ ਤੋਂ ਰੋਕਿਆ( ਫਾਈਲ ਫੋਟੋ)

PM ਮੋਦੀ ਦੇ ਸੁਰੱਖਿਆ ਦੇ ਚੱਲਦੇ CM ਚੰਨੀ ਦਾ ਹੈਲੀਕਾਪਟ ਉੱਡਣ ਤੋਂ ਰੋਕਿਆ( ਫਾਈਲ ਫੋਟੋ)

Punjab Election 2022-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੈਲੀਕਾਪਟਰ ਰਾਹੀਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਪਹੁੰਚਣਾ ਸੀ ਪਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਆਗਿਆ ਨਹੀਂ ਦਿੱਤੀ ਗਈ। ਜਦੋਂ ਮੁੱਖ ਮੰਤਰੀ ਉਡੀਕ ਕਰ ਰਹੇ ਸਨ ਤਾਂ ਉਨ੍ਹਾਂ ਦੇ ਚੌਪਰ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। PM ਮੋਦੀ ਦੇ ਦੌਰੇ ਕਰਕੇ NO FLY ZONE ਬਣਿਆ ਹੋਇਆ। 

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ  (Prime Minister Narendra Modi ) ਦੀ ਸੁਰੱਖਿਆ ਦੇ ਚੱਲਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ(Punjab Chief Minister Charanjit Singh Channi) ਦਾ ਹੈਲੀਕਾਪਟਰ (Helicopter) ਉੱਡਣ ਤੋਂ ਰੋਕਿਆ ਗਿਆ ਹੈ। ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਵਲੋਂ ਹੁਸ਼ਿਆਰਪੁਰ ਵਿਚ ਕੀਤੀ ਜਾਣ ਵਾਲੀ ਚੋਣ ਰੈਲੀ ਵਿਚ ਮੁੱਖ ਮੰਤਰੀ ਚੰਨੀ ਨੇ ਵੀ ਸ਼ਾਮਿਲ ਹੋਣਾ ਸੀ। ਜਿਸ ਕਾਰਨ ਸੀਐੱਮ ਚੰਨੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਪਹੁੰਚ ਨਹੀਂ ਸਕਣਗੇ। ਪੀਐਮ ਦੇ ਦੌਰੇ ਕਰਕੇ ਚੰਨੀ ਦੇ ਚੌਪਰ(chopper plane) ਨੂੰ ਉੱਡਣ ਦੀ ਇਜਾਜ਼ਤ ਨਹੀਂ ਮਿਲੀ।  ਹੁਸ਼ਿਆਰਪੁਰ (Hoshiarpur) ਵਿੱਚ ਰਾਹੂਲ ਗਾਂਧੀ ਤੇ ਜਲੰਧਰ ਵਿੱਚ ਪੀਐੱਮ ਮੋਦੀ ਰੈਲੀ ਕਰ ਰਹੇ ਹਨ।

  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹੈਲੀਕਾਪਟਰ ਰਾਹੀਂ ਰਾਹੁਲ ਗਾਂਧੀ ਦੇ ਪ੍ਰੋਗਰਾਮ ਵਿੱਚ ਪਹੁੰਚਣਾ ਸੀ ਪਰ ਉਨ੍ਹਾਂ ਦੇ ਹੈਲੀਕਾਪਟਰ ਨੂੰ ਉਡਾਣ ਭਰਨ ਦੀ ਆਗਿਆ(CM Channi helicopter) ਨਹੀਂ ਦਿੱਤੀ ਗਈ। ਜਦੋਂ ਮੁੱਖ ਮੰਤਰੀ ਉਡੀਕ ਕਰ ਰਹੇ ਸਨ ਤਾਂ ਉਨ੍ਹਾਂ ਦੇ ਚੌਪਰ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। PM ਮੋਦੀ ਦੇ ਦੌਰੇ ਕਰਕੇ NO FLY ZONE ਬਣਿਆ ਹੋਇਆ।

  ਮੁੱਖ ਮੰਤਰੀ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਗਲਤ

  ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਰੋਕਣਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੂੰ ਲੈਂਡ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਕਿਉਂ ਨਹੀਂ।

  ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਵੀਆਈਪੀ ਮੂਵਮੈਂਟ ਕਾਰਨ ਚੰਨੀ ਦੇ ਹੈਲੀਕਾਪਟਰ ਨੂੰ ਰੋਕਣ ਲਈ ਕਿਹਾ ਗਿਆ ਹੈ, ਸੀਐਮ ਚਰਨਜੀਤ ਸਿੰਘ ਚੰਨੀ ਨੇ ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਨਾਲ ਚੋਣ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ। ਕਿਹਾ ਗਿਆ ਹੈ ਕਿ ਹੈਲੀਕਾਪਟਰ ਨੂੰ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ, ਜਿਸ ਕਾਰਨ ਇਜਾਜ਼ਤ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।

  ਸੁਨੀਲ ਜਾਖੜ ਦਾ ਮੋਦੀ ਸਰਕਾਰ 'ਤੇ ਹਮਲਾ

  ਹੁਸ਼ਿਆਰਪੁਰ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਕਿਹਾ, "ਮੁੱਖ ਮੰਤਰੀ ਚੰਨੀ ਦਾ ਇੱਥੇ ਆਉਣਾ ਤੈਅ ਸੀ ਪਰ ਇਹ ਸ਼ਰਮਨਾਕ ਹੈ ਕਿ ਇਸ ਸਰਕਾਰ ਨੇ ਚਰਨਜੀਤ ਸਿੰਘ ਚੰਨੀ ਦੀ ਹੁਸ਼ਿਆਰਪੁਰ ਆਉਣ ਦੀ ਇਜਾਜ਼ਤ ਰੱਦ ਕਰ ਦਿੱਤੀ ਹੈ, ਜੇਕਰ ਕਮਿਸ਼ਨ ਨੇ ਨੋਟਿਸ ਨਹੀਂ ਲਿਆ। ਇਹ, ਫਿਰ ਮੈਂ ਸਮਝਾਂਗਾ ਕਿ ਇਹ ਚੋਣ ਇੱਕ ਧੋਖਾ ਹੈ, ਇੱਕ ਧੋਖਾ ਹੈ।"

  ਸੁਨੀਲ ਜਾਖੜ ਨੇ ਕਿਹਾ, "ਕੁਝ ਦਿਨ ਪਹਿਲਾਂ ਪੀਐਮ ਨੇ ਕਿਹਾ ਸੀ ਕਿ ਜਦੋਂ ਉਹ ਪੰਜਾਬ ਆਏ ਸਨ ਤਾਂ ਉਨ੍ਹਾਂ ਨੂੰ ਫਿਰੋਜ਼ਪੁਰ ਨਹੀਂ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਅੱਜ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਹੁਸ਼ਿਆਰਪੁਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਮੈਂ ਮੋਦੀ ਸਾਹਿਬ, ਮੈਂ ਤੁਹਾਨੂੰ ਇਸ ਬਾਰੇ ਕੁਝ ਕਹਿਣ ਦੀ ਬੇਨਤੀ ਕਰਦਾ ਹਾਂ।"

  ਜ਼ਿਕਰਯੋਗ ਹੈ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਉਸ ਸਮੇਂ ਢਿੱਲ ਦਾ ਮਾਮਲਾ ਸਾਹਮਣੇ ਆਇਆ ਸੀ, ਜਦੋਂ ਉਹ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕੀਤੇ ਜਾਣ ਕਾਰਨ ਪੰਜਾਬ ਦੇ ਫਿਰੋਜ਼ਪੁਰ ਜਾਂਦੇ ਸਮੇਂ 15-20 ਮਿੰਟਾਂ ਲਈ ਫਲਾਈਓਵਰ 'ਤੇ ਫਸ ਗਏ ਸਨ। ਸੁਰੁਖਿਆ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਵੱਲੋਂ ਬੀਜੇਪੀ ਦੀ ਫਿਰੋਜ਼ਪੁਰ ਰੈਲੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਇਹ ਮਾਮਲਾ ਭਖ ਗਿਆ ਸੀ। ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ।

  ਇਹ ਵੀ ਪੜ੍ਹੋ: ਸੁਰੱਖਿਆ ਉਲੰਘਣ ਮਾਮਲੇ ਤੋਂ ਬਾਅਦ PM ਮੋਦੀ ਦਾ ਅੱਜ ਪੰਜਾਬ ਦੌਰਾ..

  ਪ੍ਰਧਾਨ ਮੰਤਰੀ ਨਰਿੰਦਰ ਮੋਦੀ Narendra Modi) ਅੱਜ ਯਾਨੀ 14 ਫਰਵਰੀ ਨੂੰ ਜਲੰਧਰ (Jalandhar) ਵਿੱਚ ਪਹੁੰਚ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 16 ਅਤੇ 17 ਫਰਵਰੀ ਨੂੰ ਮਾਲਵਾ, ਦੁਆਬਾ ਅਤੇ ਮਾਝਾ ਵਰਗੇ ਹੋਰ ਖੇਤਰਾਂ ਦਾ ਦੌਰਾ ਕਰਨਗੇ।

  ਇਹ ਵੀ ਪੜ੍ਹੋ: PM Modi's rally in Jalandhar: PM ਮੋਦੀ ਦੇ ਵਿਰੋਧ ਦੇ ਡਰੋਂ ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰਾਂ 'ਚ ਡੱਕਿਆ, ਭਾਰਤੀ ਕਿਸਾਨ ਯੂਨੀਅਨ ਦਾ ਇਲਜ਼ਾਮ

  ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਪੀਐਮ ਮੋਦੀ 16 ਫਰਵਰੀ ਨੂੰ ਪਠਾਨਕੋਟ ਵਿੱਚ ਦੂਜੀ ਰੈਲੀ ਅਤੇ 17 ਫਰਵਰੀ ਨੂੰ ਅਬੋਹਰ ਵਿੱਚ ਤੀਜੀ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਜਲੰਧਰ ਫੇਰੀ ਲਈ ਪੁਖਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਸਾਰੇ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
  Published by:Sukhwinder Singh
  First published:

  Tags: Charanjit Singh Channi, Narendra modi, Prime Minister, Punjab Assembly Polls 2022, Punjab Election 2022, Rahul Gandhi

  ਅਗਲੀ ਖਬਰ