ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੱਡ ਵਿੱਚ ਡਿੱਗੀ ਇੱਕ ਗਾਂ ਦੇ ਰੈਸਕਿਊ 'ਚ ਮਦਦ ਕੀਤੀ। ਦਰਅਸਲ ਦੇਰ ਰਾਤ ਮੁੱਖਮੰਤਰੀ ਆਪਣੀ ਰਿਹਾਇਸ਼ ਨੂੰ ਵਾਪਸ ਜਾ ਰਹੇ ਸਨ। ਇਸ ਦੌਰਾਨ ਰਾਹ ਚ ਕੁਝ ਲੋਕ ਖੱਡ ਚ ਡਿੱਗੀ ਗਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਖਮੰਤਰੀ ਨੇ ਆਪਣਾ ਕਾਫਲਾ ਰੋਕਿਆ ਅਤੇ ਰੈਸਕਿਊ ਕਰ ਰਹੇ ਲੋਕਾਂ ਦੀ ਮਦਦ ਕੀਤੀ ਅਤੇ ਉਦੋਂ ਤੱਕ ਉੱਥੇ ਹੀ ਰਹੇ ਜਦੋਂ ਤੱਕ ਗਾਂ ਨੂੰ ਸੁਰੱਖਿਅਤ ਖੱਡ 'ਚੋਂ ਬਾਹਰ ਨਹੀਂ ਕੱਢ ਲਿਆ ਗਿਆ।
ਕਰੀਬ 15 ਤੋਂ 20 ਮਿੰਟ ਤੱਕ ਮੁੱਖਮੰਤਰੀ ਚੰਨੀ ਰੈਸਕਿਊ ਚ ਮਦਦ ਕਰਦੇ ਰਹੇ ਅਤੇ ਗਾਂ ਦੇ ਬਾਹਰ ਨਿਕਲਣ ਤੋਂ ਬਾਅਦ ਹੀ ਉੱਥੋਂ ਰਵਾਨਾ ਹੋਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Cow, Viral video