• Home
  • »
  • News
  • »
  • punjab
  • »
  • CM CHANNI QUESTIONED TEACHERS DUTIES IN BORDER AREAS SAYING WHY

ਚੰਨੀ ਨੇ ਅਧਿਆਪਕਾਂ ਦੀਆਂ ਸਰਹੱਦੀ ਖੇਤਰਾਂ 'ਚ ਡਿਊਟੀਆਂ 'ਤੇ ਚੁੱਕੇ ਸਵਾਲ, ਕਿਹਾ-ਅਜਿਹਾ ਕਿਉਂ...

ਚੰਨੀ ਨੇ ਅਧਿਆਪਕਾਂ ਦੀਆਂ ਸਰਹੱਦੀ ਖੇਤਰਾਂ 'ਚ ਡਿਊਟੀਆਂ 'ਤੇ ਚੁੱਕੇ ਸਵਾਲ, ਕਿਹਾ-ਅਜਿਹਾ ਕਿਉਂ... (ਫਾਇਲ ਫੋਟੋ)

ਚੰਨੀ ਨੇ ਅਧਿਆਪਕਾਂ ਦੀਆਂ ਸਰਹੱਦੀ ਖੇਤਰਾਂ 'ਚ ਡਿਊਟੀਆਂ 'ਤੇ ਚੁੱਕੇ ਸਵਾਲ, ਕਿਹਾ-ਅਜਿਹਾ ਕਿਉਂ... (ਫਾਇਲ ਫੋਟੋ)

  • Share this:
    ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਿਸਟਮ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਥਿਤੀ ਇਹ ਹੈ ਕਿ ਸਾਡੇ ਅਧਿਆਪਕ ਸਰਹੱਦੀ ਖੇਤਰ ਉਤੇ ਡਿਊਟੀ ਕਰ ਰਹੇ ਹਨ ਪਰ ਉਹ ਰਹਿੰਦੇ ਖਰੜ ਜਾਂ ਮੁਹਾਲੀ ਹਨ।

    ਅਜਿਹਾ ਕਿਉਂ, ਉਹ ਪਹਿਲਾਂ ਇੰਨੇ ਦੂਰ ਜਾਂਦੇ, ਫਿਰ ਪੜ੍ਹਾਉਂਦੇ ਅਤੇ ਫਿਰ ਇੰਨੇ ਘੰਟਿਆਂ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ ਆਉਂਦੇ ਹਨ।

    ਉਨ੍ਹਾਂ ਨੂੰ ਨੇੜਲੇ ਖੇਤਰ ਵਿਚ ਕਿਉਂ ਨਾ ਤਬਦੀਲ ਕੀਤਾ ਜਾਵੇ, ਜੋ 5 ਜਾਂ 10 ਕਿਲੋਮੀਟਰ ਦੇ ਘੇਰੇ ਵਿੱਚ ਹੋਵੇ।

    ਉਨ੍ਹਾਂ ਕਿਹਾ ਕਿ ਇੰਨਾ ਸਫਰ/ਖਰਚਾ ਕਰਕੇ ਉਹ ਆਪਣੇ ਘਰ ਪਰਤਦੇ ਹਨ। ਇਸ ਲਈ ਉਨ੍ਹਾਂ ਦੀ ਮਾਨਸਿਕ ਸੰਤੁਸ਼ਟੀ ਜ਼ਰੂਰੀ ਹੈ। ਉਹ ਤਾਂ ਹੀ ਸਹੀ ਢੰਗ ਨਾਲ ਪੜ੍ਹਾ ਸਕਦੇ ਹਨ। ਦੱਸ ਦਈਏ ਪੰਜਾਬ ਸਰਕਾਰ ਵੱਲੋਂ ਪਿਛਲੇ ਜਿਹੀ ਕੀਤੀ ਭਰਤੀ ਵਿਚ ਸ਼ਰਤ ਰੱਖੀ ਸੀ ਕਿ ਭਰਤੀ ਤੋਂ ਬਾਅਦ ਸਰਹੱਦੀ ਖੇਤਰ ਵਿਚ ਕੁਝ ਸਮਾਂ ਡਿਊਟੀ ਕਰਨ ਜ਼ਰੂਰੀ ਹੈ। ਪਰ ਅਧਿਅਪਕਾਂ ਨੂੰ ਲੰਮਾਂ ਸਮਾਂ ਆਪਣੇ ਇਲਾਕੇ ਵਿਚ ਬਦਲੀ ਲਈ ਤਰਲੇ ਲੈਣੇ ਪੈਂਦੇ ਹਨ।

    ਹੁਣ ਨਵੇਂ ਮੁੱਖ ਮੰਤਰੀ ਦੇ ਬਿਆਨ ਤੋਂ ਆਸ ਬੱਝੀ ਹੈ ਕਿ ਉਨ੍ਹਾਂ ਅਧਿਆਪਕਾਂ ਦੀ ਵੀ ਸੁਣੀ ਜਾਵੇਗੀ
    Published by:Gurwinder Singh
    First published: