ਸੁਰੱਖਿਆ 'ਚ ਕੋਈ ਕੁਤਾਹੀ ਨਹੀਂ ਹੋਈ, ਬਿਨਾਂ ਦੱਸੇ ਸੜਕ ਰਹੀਂ ਆਏ ਮੋਦੀ: ਚੰਨੀ

ਸੁਰੱਖਿਆ 'ਚ ਕੋਈ ਕੁਤਾਹੀ ਨਹੀਂ ਹੋਈ, ਬਿਨਾਂ ਦੱਸੇ ਸੜਕ ਰਹੀਂ ਆਏ ਮੋਦੀ: ਚੰਨੀ (ਫਾਇਲ ਫੋਟੋ)

 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ।

  ਦੌਰਾ ਰੱਦ ਕਰਨ ਦਾ ਕਾਰਨ ਭਾਵੇਂ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਨ ਉਨ੍ਹਾਂ ਦੌਰਾ ਰੱਦ ਕਰ ਦਿੱਤਾ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ।

  ਸ੍ਰੀ ਮੋਦੀ ਹਵਾਈ ਜਹਾਜ਼ ਰਾਹੀਂ ਬਠਿੰਡਾ ਉਤਰੇ ਅਤੇ ਫਿਰ ਸੜਕ ਰਾਹੀਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਜ਼ਿਲ੍ਹੇ ਵੱਲ ਚੱਲੇ। ਬਠਿੰਡਾ ਵਿੱਚ ਉਨ੍ਹਾਂ ਦਾ ਸਵਾਗਤ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਵਿਚ ਕੁਤਾਹੀ ਕਾਰਨ ਰੈਲੀ ਰੱਦ ਕੀਤੀ ਗਈ ਹੈ।

  ਉਧਰ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ PM ਮੋਦੀ ਦੀ ਸੁਰੱਖਿਆ 'ਚ ਕੋਈ ਕੁਤਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਬਿਨਾਂ ਦੱਸੇ ਸੜਕ ਰਾਹੀਂ ਆਏ। PM ਦਾ ਹਵਾਈ ਜਹਾਜ਼ ਰਾਹੀਂ ਆਉਣ ਦਾ ਪਲਾਨ ਸੀ। ਮੈਂ ਪ੍ਰਦਰਸ਼ਨਕਾਰੀਆਂ ਨੂੰ ਸੜਕ ਖਾਲੀ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ 70 ਹਜ਼ਾਰ ਕੁਰਸੀ ਲਾਈ ਸੀ ਤੇ ਬੰਦਾ 700 ਨਹੀਂ ਆਇਆ, ਮੋਦੀ ਨੂੰ ਰੈਲੀ ਰੱਦ ਕਰਨੀ ਪਈ।  ਸੁਰੱਖਿਆ 'ਚ ਕੋਈ ਕੁਤਾਹੀ ਨਹੀਂ ਹੋਈ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ।
  Published by:Gurwinder Singh
  First published: