Punjab Assembly Election 2022: ਖਰੜ: ਪੰਜਾਬ ਵਿਧਾਨ ਸਭਾ ਚੋਣਾ 2022 ਦੀ ਸ਼ੁਰੂਆਤ ਅੱਜ ਸਵੇਰੇ ਤੜਕਸਾਰ 7 ਵਜੇ ਤੋਂ ਹੋ ਚੁੱਕੀ ਹੈ। ਲੋਕ ਆਪਣੇ ਮੱਤ ਦਾ ਇਸਤੇਮਾਲ ਕਰਦੇ ਹੋਏ ਆਪਣੀ ਸਰਕਾਰ ਨੂੰ ਚੁਣਨ ਵਾਸਤੇ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਖੜੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੀ ਵੋਟਿੰਗ ਲਈ ਤਿਆਰ ਹਨ। ਇਸ ਤੋਂ ਪਹਿਲਾ ਉਹ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਲਈ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਅਤੇ ਲੋਕਾਂ ਦੀ ਮਰਜ਼ੀ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਚੰਗੀ ਸਰਕਾਰ ਮਿਲੇ ਅਤੇ ਪੰਜਾਬ ਦਾ ਵਿਕਾਸ ਹੋਵੇ। ਸਭ ਨੂੰ ਚੰਗੀ ਕਿਸਮਤ ਮਿਲੇ।
ਇਹ ਵੀ ਪੜ੍ਹੋ:- Punjab Assembly Election 2022 Live Updates: ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਪੰਜਾਬ ਦੇ ਵੋਟਰ ਦਾ ਫ਼ੈਸਲਾ ਅੱਜ
Paid obeisance at Gurudwara Sri Katalgarh Sahib in Sri Chamkaur Sahib. Prayed for peace and prosperity of all.
pic.twitter.com/CS7zNvVw03
— Charanjit S Channi (@CHARANJITCHANNI) February 19, 2022
ਸ਼ਿਵ ਮੰਦਰ ਬਾਬਾ ਜਾਲੀਮ ਗਿਰੀ ਤੇ ਵੀ ਮੱਥਾ ਟੇਕਿਆ
ਗੁਰਦੁਆਰਾ ਸਾਹਿਬ ਤੋਂ ਬਾਅਦ ਸੀਐਮ ਚੰਨੀ ਨੇ ਸ਼ਿਵ ਮੰਦਰ ਬਾਬਾ ਜਾਲੀਮ ਗਿਰੀ ਤੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ, ਮੈਂ ਪ੍ਰਮਾਤਮਾ ਅੱਗੇ ਮੱਥਾ ਟੇਕਿਆ ਅਤੇ ਸਭ ਕੁਝ ਪਰਮਾਤਮਾ ਦੀ ਆਸਰੇ ਛੱਡ ਦਿੱਤਾ ਹੈ।
ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਵੇਰੇ ਕਰੀਬ 11 ਵਜੇ ਮੋਰਿੰਡਾ ਤੋਂ ਵੋਟ ਪਾਉਣ ਲਈ ਰਵਾਨਾ ਹੋਣਗੇ। ਸੀਐਮ ਸਾਹਿਬ ਖਰੜ ਦੇ ਗੁਰਦੁਆਰੇ ਦੇ ਨੇੜੇ ਸਰਕਾਰੀ ਸਕੂਲ ਵਾਰਡ 26 ਵਿੱਚ ਵੋਟ ਪਾਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit channi most educated CM, Charanjit Singh Channi, Punjab, Punjab Assembly election 2022