• Home
 • »
 • News
 • »
 • punjab
 • »
 • CM CHANNY MEETING WITH THE GOVERNOR THE CABINET WILL TAKE OATH TOMORROW AT 4 30 PM

CM ਚੰਨੀ ਦੀ ਰਾਜਪਾਲ ਨਾਲ ਮੀਟਿੰਗ, ਕੱਲ੍ਹ ਸ਼ਾਮ 4.30 ਵਜੇ ਮੰਤਰੀ ਮੰਡਲ ਚੁੱਕੇਗਾ ਸਹੁੰ

CM ਚੰਨੀ ਦੀ ਰਾਜਪਾਲ ਨਾਲ ਮੀਟਿੰਗ, ਕੱਲ੍ਹ ਸ਼ਾਮ 4.30 ਵਜੇ ਮੰਤਰੀ ਮੰਡਲ ਚੁੱਕੇਗਾ ਸਹੁੰ (ਫਾਇਲ ਫੋਟੋ)

CM ਚੰਨੀ ਦੀ ਰਾਜਪਾਲ ਨਾਲ ਮੀਟਿੰਗ, ਕੱਲ੍ਹ ਸ਼ਾਮ 4.30 ਵਜੇ ਮੰਤਰੀ ਮੰਡਲ ਚੁੱਕੇਗਾ ਸਹੁੰ (ਫਾਇਲ ਫੋਟੋ)

 • Share this:
  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਸਮਾਪਤ ਹੋ ਗਈ ਹੈ। ਸੂਤਰਾਂ ਮੁਤਾਬਕ ਪੰਜਾਬ ਮੰਤਰੀ ਮੰਡਲ ਦਾ ਐਤਵਾਰ ਸ਼ਾਮ 4.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।

  ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਬਾਅਦ ਦੁਪਹਿਰ 12.30 ਵਜੇ ਸ੍ਰੀ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਵਜ਼ਾਰਤ ਵਿਚ ਨਵੇਂ ਚਿਹਰਿਆਂ ਦੇ ਨਾਲ ਨਾਲ ਕੈਪਟਨ ਵਜ਼ਾਰਤ ਵਿਚ ਸ਼ਾਮਲ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ।

  ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਕਾਂਗੜ, ਸ਼ਿਆਮ ਸੁੰਦਰ ਅਰੋੜਾ, ਰਾਣਾ ਸੋਢੀ ਦੀ ਛੁੱਟੀ ਕਰ ਦਿੱਤੀ ਗਈ ਹੈ।

  ਇਸ ਤੋਂ ਇਲਾਵਾ 7 ਨਵੇਂ ਚਿਹਰੇ ਕੈਬਨਿਟ ਵਿਚ ਸ਼ਾਮਲ ਕੀਤਾ ਗਏ ਹਨ, ਜਿਨ੍ਹਾਂ ਵਿਚ- ਰਾਜ ਕੁਮਾਰ ਵੇਰਕਾ , ਪ੍ਰਗਟ ਸਿੰਘ, ਰਾਣਾ ਗੁਰਜੀਤ, ਕੁਲਜੀਤ ਨਾਗਰਾ, ਰਾਜਾ ਵੜਿੰਗ, ਗੁਰਕੀਰਤ ਕੋਟਲੀ, ਸੰਗਤ ਸਿੰਘ ਗਿਲਜੀਆਂ ਦਾ ਨਾਮ ਸ਼ਾਮਲ ਹੈ।
  Published by:Gurwinder Singh
  First published: