Home /News /punjab /

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ (file photo)

CM ਮਾਨ ਨੇ ਕੀਤੀ ਡੀਜੀਪੀ ਭਾਵਰਾ ਦੀ ਛੁੱਟੀ ਮਨਜ਼ੂਰ, ਨਵੇਂ ਡੀਜੀਪੀ ਦਾ ਐਲਾਨ ਛੇਤੀ (file photo)

 ਕਈ ਸੀਨੀਅਰ ਆਈਪੀਐਸ ਅਧਿਕਾਰੀ ਨਵੇਂ ਡੀਜੀਪੀ ਦੀ ਦੌੜ ਵਿੱਚ ਹਨ। ਇਨ੍ਹਾਂ ਵਿੱਚ ਐਸਟੀਐਫ ਦੇ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ, ਡੀਜੀਪੀ (ਪ੍ਰਸ਼ਾਸਨ) ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੌਰਵ ਯਾਦਵ, ਡੀਜੀਪੀ (ਸੁਰੱਖਿਆ) ਸ਼ਰਦ ਸੱਤਿਆ ਚੌਹਾਨ ਅਤੇ ਵਿਸ਼ੇਸ਼ ਡੀਜੀਪੀ ਸੰਜੀਵ ਕਾਲੜਾ ਦੇ ਨਾਮ ਪ੍ਰਮੁੱਖ ਹਨ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ- ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਤਿੰਨ ਮਹੀਨਿਆਂ ਲਈ ਛੁੱਟੀ 'ਤੇ ਜਾਣ ਲਈ ਅਰਜ਼ੀ ਦਿੱਤੀ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਮਨਜ਼ੂਰ ਕਰ ਲਿਆ ਹੈ।  ਡੀਜੀਪੀ ਭਾਵਰਾ 5 ਜੁਲਾਈ ਤੋਂ ਛੁੱਟੀ 'ਤੇ ਜਾਣਗੇ। ਛੇਤੀ ਹੀ ਨਵੇਂ ਪੰਜਾਬ ਦੇ ਨਵੇਂ ਡੀਜੀਪੀ ਦਾ ਐਲਾਨ ਹੋ ਸਕਦਾ ਹੈ। ਕਈ ਸੀਨੀਅਰ ਆਈਪੀਐਸ ਅਧਿਕਾਰੀ ਨਵੇਂ ਡੀਜੀਪੀ ਦੀ ਦੌੜ ਵਿੱਚ ਹਨ। ਇਨ੍ਹਾਂ ਵਿੱਚ ਐਸਟੀਐਫ ਦੇ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ, ਡੀਜੀਪੀ (ਪ੍ਰਸ਼ਾਸਨ) ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੌਰਵ ਯਾਦਵ, ਡੀਜੀਪੀ (ਸੁਰੱਖਿਆ) ਸ਼ਰਦ ਸੱਤਿਆ ਚੌਹਾਨ ਅਤੇ ਵਿਸ਼ੇਸ਼ ਡੀਜੀਪੀ ਸੰਜੀਵ ਕਾਲੜਾ ਦੇ ਨਾਮ ਪ੍ਰਮੁੱਖ ਹਨ।



    ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ-ਦਿਹਾੜੇ ਹੋਏ ਕਤਲ ਨੂੰ ਮੌਜੂਦਾ ਡੀਜੀਪੀ ਨੂੰ ਹਟਾਉਣ ਦੀਆਂ ਅਟਕਲਾਂ ਪਿੱਛੇ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਸੀਐਮਓ ਦੇ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਡੀਜੀਪੀ ਤੋਂ ਨਾਰਾਜ਼ ਹਨ ਅਤੇ ਇਹੀ ਕਾਰਨ ਹੈ ਕਿ ਜਦੋਂ ਉਹ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਤਾਂ ਡੀਜੀਪੀ ਉਨ੍ਹਾਂ ਦੇ ਨਾਲ ਨਹੀਂ ਸਨ।



    ਪੰਜਾਬ ਵਿੱਚ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਹੋਈ ਹੈ। ਪਿਛਲੇ ਸਾਲ ਸਤੰਬਰ ਤੋਂ ਲੈ ਕੇ ਹੁਣ ਤੱਕ ਰਾਜ ਪੁਲਿਸ ਬਲ ਦੇ ਤਿੰਨ ਮੁਖੀਆਂ ਨੂੰ ਦੇਖ ਚੁੱਕਾ ਹੈ।
    Published by:Ashish Sharma
    First published:

    Tags: Bhagwant Mann, Dgp, Punjab Police

    ਅਗਲੀ ਖਬਰ