ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ 'ਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੰਮ ਰੋਕੂ ਮਤਾ ਪੇਸ਼ ਕੀਤਾ ਸੀ, ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਮਤਾ ਰੱਦ ਕਰ ਦਿੱਤਾ। ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਵੈੱਲ 'ਚ ਜਾ ਕੇ ਨਾਅਰੇਬਾਜ਼ੀ ਕੀਤੀ।
ਦੂਜੇ ਪਾਸੇ CM ਮਾਨ ਨੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਨੂੰ ਰਗੜੇ ਵੀ ਲਾਏ। CM ਮਾਨ ਨੇ ਬੋਲਦਿਆਂ ਕਿਹਾ ਕਿ ਹਰਿਆਣਾ ਕਹਿੰਦਾ ਸਾਨੂੰ ਪਾਣੀ ਦਿਓ, ਹਿਮਾਚਲ ਕਹਿੰਦਾ ਸਾਨੂੰ ਦਿਓ, ਉਤੋਂ ਕੋਲੇ ਆਲੇ ਕਹਿੰਦੇ ਨੇ ਸ੍ਰੀਲੰਕਾ ਦੇ ਉੱਤੋਂ ਦੀ ਆਓ। ਉਨ੍ਹਾਂ ਨੇ ਕਾਮਰੇਡਾਂ ਨੂੰ ਲੈ ਕੇ ਵੀ ਗੱਲ ਕੀਤੀ ਜਿਸ ਨੂੰ ਸੁਣਦਿਆਂ ਬਾਕੀ ਮੈਂਬਰ ਹੱਸੇ ਬਿਨਾ ਨਾ ਰਹਿ ਸਕੇ।
ਵਿਧਾਨਸਭਾ 'ਚ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ 'ਕੇਂਦਰ ਸਾਨੂੰ ਜੀਐੱਸਟੀ ਦਾ ਹਿੱਸਾ ਵੀ ਨਹੀਂ ਦਿੰਦਾ ਤੇ ਹੁਣ ਇਹ ਨਵਾਂ ਸੈੱਸ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਪੰਜਾਬ ਦੇ ਸਾਹਮਣੇ ਜਿਹੜੇ ਮਸਲੇ ਨੇ ਉਨ੍ਹਾਂ ਨੂੰ ਅਸੀਂ ਹੱਲ ਕਰਾਂਗੇ, ਅਸੀਂ ਇਨ੍ਹਾਂ ਵਾਂਗ ਭੱਜਦੇ ਨਹੀਂ। ਨਾਲ ਹੀ CM ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਮੈਨੂੰ ਅੱਜ ਸਵੇਰ ਦਾ ਹੀ ਪਤਾ ਸੀ ਕਿ ਇਹ ਆਉਣਗੇ, ਨਾਅਰੇ ਲਾਉਣਗੇ ਤੇ ਚਲੇ ਜਾਣਗੇ, ਜੇ ਇੱਕ ਅੱਧੇ ਨੂੰ ਬੋਲਣ ਦਾ ਟਾਈਮ ਮਿਲਣਾ ਹੁੰਦਾ ਉਨ੍ਹਾਂ ਨੂੰ ਵੀ ਨਾਲ ਲੈ ਗਏ ਉਨ੍ਹਾਂ ਨਾਲ ਵੀ ਗਰੀਬ ਮਾਰ ਹੋ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aap government, AAP Punjab, Bhagwant Mann, Punjab Vidhansabha