Home /News /punjab /

CM ਮਾਨ ਨੇ ਸਿਵਲ ਸਰਵਿਸਿਜ਼ ਇਮਤਿਹਾਨ-2021 ਪਾਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

CM ਮਾਨ ਨੇ ਸਿਵਲ ਸਰਵਿਸਿਜ਼ ਇਮਤਿਹਾਨ-2021 ਪਾਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

CM ਮਾਨ ਨੇ ਸਿਵਲ ਸਰਵਿਸਿਜ਼ ਇਮਤਿਹਾਨ-2021 ਪਾਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

CM ਮਾਨ ਨੇ ਸਿਵਲ ਸਰਵਿਸਿਜ਼ ਇਮਤਿਹਾਨ-2021 ਪਾਸ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ

CM Mann met the civil services exam-2021 pass officials- 2021 'ਚ ਪੰਜਾਬ ਦੇ 22 ਅਧਿਕਾਰੀਆਂ ਨੇ UPSC ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹਨਾਂ ਨੇ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।

 • Share this:
  ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿਵਲ ਸਰਵਿਸਿਜ਼ ਇਮਤਿਹਾਨ-2021 ਪਾਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ।  ਮੁੱਖ ਮੰਤਰੀ ਨੇ ਉਨ੍ਹਾਂ ਨੂੰ ਮਿਸ਼ਨਰੀ ਜੋਸ਼ ਨਾਲ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਕਿਹਾ। ਉਨ੍ਹਾਂ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਦੇ ਨਾਲ-ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਫੀਲਡ ਦੌਰੇ ਕਰਨ ਦੀ ਵੀ ਅਪੀਲ ਕੀਤੀ। 2021 'ਚ ਪੰਜਾਬ ਦੇ 22 ਅਧਿਕਾਰੀਆਂ ਨੇ UPSC ਪ੍ਰੀਖਿਆ ਪਾਸ ਕੀਤੀ ਹੈ ਅਤੇ ਉਹਨਾਂ ਨੇ ਟ੍ਰੇਨਿੰਗ ਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ।
  ਇਸ ਮੌਕੇ ਮੁੱਖ ਮੰਤਰੀ ਮਾਨ ਨੇ ਟਵਿਟ ਕੀਤਾ, ਅੱਜ ਸਿਵਲ ਸਰਵਿਸਿਜ਼ ਲਈ ਚੁਣੇ ਅਤੇ LBSNAA ਵਿਖੇ ਟ੍ਰੇਨਿੰਗ ਲਈ ਜਾਣ ਵਾਲੇ ਪੰਜਾਬ ਦੇ 22 ਅਫਸਰਾਂ ਨੂੰ ਮਿਲਕੇ ਬਹੁਤ ਚੰਗਾ ਲੱਗਾ.. ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ.. ਯਕੀਨਨ ਇਹ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ..ਲੋਕਾਂ ਦੀ ਭਲਾਈ ਲਈ ਜੀਵਨ ਭਰ ਵਚਨਬੱਧ ਰਹਿਣਗੇ।
  Published by:Ashish Sharma
  First published:

  Tags: Bhagwant Mann, Bhagwant Mann Cabinet, Punjab government

  ਅਗਲੀ ਖਬਰ