ਕੇਂਦਰ ਵੱਲੋਂ ਕਣਕ ਦੀ ਖਰੀਦ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੀਐਮ ਮੋਦੀ ਦਾ ਧਨਵਾਦ ਕੀਤਾ ਹੈ। ਸੀਐਮ ਮਾਨ ਨੇ ਟਵਿਟ ਵਿੱਚ ਕਿਹਾ ਹੈ ਕਿ ਮੈਂ, ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕਰਦਾ ਹਾਂ। ਉਨ੍ਹਾਂ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਸੁੰਗੜੇ ਹੋਏ ਦਾਣੇ ਦੀ ਖਰੀਦ ਵਿੱਚ ਢਿੱਲ ਦਿੱਤੀ ਹੈ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਇਸੇ ਤਰ੍ਹਾਂ ਅੰਨ ਭੰਡਾਰਨ ਲਈ ਯੋਗਦਾਨ ਦਿੰਦਾ ਰਹੇਗਾ।
ਦੱਸਣਯੋਗ ਹੈ ਕਿ ਇਹ ਮਾਮਲਾ ਕਾਫੀ ਦਿਨਾਂ ਤੋਂ ਚਰਚਾ ਵਿੱਚ ਸੀ ਜਦੋਂ ਮੰਡੀਆਂ ਵਿੱਚ ਕਣਕ ਦੀ ਖਰੀਦ ਹੋਈ ਤਾਂ ਸ਼ੁਰੂਆਤ ਵਿੱਚ ਪਤਾ ਲੱਗ ਗਿਆ ਸੀ ਇਸ ਵਾਰ ਕਣਕ ਦਾ ਦਾਣਾ ਦਾ ਸੁੰਗੜ ਗਿਆ। ਇਸ ਕਾਰਨ ਕਣਕ ਦਾ ਝਾੜ ਘੱਟ ਗਿਆ ਹੈ। ਇਸ ਮਗਰੋਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕੇਂਦਰੀ ਦੀ ਟੀਮ ਨੇ ਜਾਕੇ ਜਾਇਜ਼ਾ ਲਿਆ ਅਤੇ ਕਣਕ ਦੀ ਸੈਪਲਿੰਗ ਕੀਤੀ। ਕੇਂਦਰੀ ਟੀਮਾਂ ਨੇ ਕਿਹਾ ਸੀ ਕਿ ਆਪਣੀ ਰਿਪੋਰਟ ਕੇਂਦਰ ਨੂੰ ਭੇਜਾਂਗੇ। ਕੇਂਦਰ ਨੇ ਇਸ ਬਾਰੇ ਫੈਸਲਾ ਕਰਨਾ ਹੈ। ਦੱਸਣਯੋਗ ਹੈ ਕਣਕ ਦੀ ਖਰੀਦ ਪੰਜਾਬ ਅਤੇ ਹਰਿਆਣਾ ਵਿੱਚ ਹੁੰਦੀ ਹੈ ਅਤੇ ਕੇਂਦਰ ਦੋਵੇਂ ਸੂਬਿਆਂ ਨੂੰ ਐਮਐਸਪੀ ਦਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Modi government, Narendra modi, Wheat