ਕੇਂਦਰ ਵੱਲੋਂ ਵਧਾਈ MSP 'ਤੇ ਸੀਐੱਮ ਨੇ ਚੁੱਕੇ ਸਵਾਲ, ਝੋਨੇ ਦੀ MSP 'ਚ 53 ਰੁਪਏ ਵਧਾਉਣਾ ਸ਼ਰਮਨਾਕ

News18 Punjabi | News18 Punjab
Updated: June 2, 2020, 12:04 PM IST
share image
ਕੇਂਦਰ ਵੱਲੋਂ ਵਧਾਈ MSP 'ਤੇ ਸੀਐੱਮ ਨੇ ਚੁੱਕੇ ਸਵਾਲ, ਝੋਨੇ ਦੀ MSP 'ਚ 53 ਰੁਪਏ ਵਧਾਉਣਾ ਸ਼ਰਮਨਾਕ
ਡਿਊਟੀ ਦੌਰਾਨ ਕੰਮ ਨਾ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਖੈਰ ਨਹੀਂ, ਹੋਵੇਗੀ ਇਹ ਕਾਰਵਾਈ(ਫਾਈਲ ਫੋਟੋ)

  • Share this:
  • Facebook share img
  • Twitter share img
  • Linkedin share img
ਕੇਂਦਰ ਸਰਕਾਰ ਨੇ ਸਾਉਣੀ ਦੀ ਸਭ ਤੋਂ ਅਹਿਮ ਫ਼ਸਲ ਝੋਨੇ ਦੀ ਕੀਮਤ 'ਚ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦਿਆਂ ਇਸ ਦਾ ਐੱਮ.ਐੱਸ.ਪੀ. 1868 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ। ਕੇਂਦਰ ਵੱਲੋਂ ਵਧਾਈ MSP ਤੇ ਕੈਪਟਨ ਅਮਰਿੰਦਰ ਨੇ ਸਵਾਲ ਚੁੱਕੇ ਤੇ ਝੋਨੇ ਦੀ MSP 53 ਰੁਪਏ ਨੂੰ ਸ਼ਰਮਨਾਕ ਦੱਸਿਆ ਅਤੇ ਕਿਹਾ ਕੀ ਕਿਸਾਨਾਂ ਨੂੰ ਰਾਹਤ ਦੇਣ ਚ ਕੇਂਦਰ ਸਰਕਾਰ ਨਾਕਾਮ ਰਹੀ ਹੈ ਤੇ ਕੈਪਟਨ ਨੇ ਅਪੀਲ ਕੀਤੀ ਕੀਤੀ ਕੀ ਕੇਂਦਰ ਫੈਸਲੇ ਤੇ ਮੁੜ ਵਿਚਾਰ ਕਰੇ।ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨੇ ਇਸ ਵਾਧੇ ਨੂੰ ਮਜ਼ਾਕ ਦੱਸਿਆ ਹੈ ਤੇ ਇਸਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਹੈ। ਜਥੇਬੰਦੀਆ ਦਾ ਕਹਿਣਾ ਹੈ ਝੋਨਾ ਦੇ ਭਾਅ ਵਿੱਚ ਨਿਗੁਣਾ ਵਾਧਾ ਕਰਕੇ ਸਰਕਾਰ ਨੇ ਕਿਸਾਨਾਂ ਦਾ ਮਜ਼ਾਕ ਉਡਾਇਆ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਦਾ ਮੁੱਲ ਖੁਦ ਤਹਿ ਨਹੀ ਕਰ ਸਕਦੇ ਪਰ ਫੈਕਟਰੀ ਮਾਲਕ ਆਪਣੀ ਬਣਾਈ ਵਸਤੂ ਦੀ ਕੀਮਤ ਆਪ ਤਹਿ ਕਰਦਾ ਹੈ।
ਜਿਕਰਯੋਗ ਹੈ ਕਿ ਖੇਤੀਬਾੜੀ ਲਾਗਤ ਅਤੇ ਕੀਮਤਾਂ ਬਾਰੇ ਕਮਿਸ਼ਨ ਵਲੋਂ ਸਾਉਣੀ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਬਾਰੇ ਕੀਤੀਆਂ ਸਿਫ਼ਾਰਿਸ਼ਾਂ ਨੂੰ ਕੇਂਦਰੀ ਮੰਤਰੀ ਮੰਡਲ ਨੇ ਮਨਜ਼ੂਰੀ ਦੇ ਦਿੱਤੀ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਸਾਉਣੀ ਦੀ ਸਭ ਤੋਂ ਅਹਿਮ ਫ਼ਸਲ ਝੋਨੇ ਦੀ ਕੀਮਤ 'ਚ 53 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਦਿਆਂ ਇਸ ਦਾ ਐੱਮ.ਐੱਸ.ਪੀ. 1868 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ।

ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀਆਂ ਕਮਿਸ਼ਨ ਦੀਆਂ ਹੋਰ ਸਿਫ਼ਾਰਿਸ਼ਾਂ ਤੋਂ ਬਾਅਦ ਜਿਨ੍ਹਾਂ ਫ਼ਸਲਾਂ ਦੇ ਐੱਮ.ਐੱਸ.ਪੀ. ਨਿਸਚਿਤ ਕੀਤੇ ਗਏ ਹਨ, ਉਨ੍ਹਾਂ 'ਚ ਜਵਾਰ ਦੇ ਸਮਰਥਨ ਮੁੱਲ 'ਚ 70 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਤੋਂ ਬਾਅਦ 2620 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਤੈਅ ਕੀਤਾ ਗਿਆ ਜਦਕਿ ਬਾਜਰੇ 'ਚ 150 ਰੁਪਏ ਦੇ ਵਾਧੇ ਤੋਂ ਬਾਅਦ 2150 ਰੁਪਏ, ਮੱਕੀ 'ਚ 90 ਰੁਪਏ ਦੇ ਵਾਧੇ ਤੋਂ ਬਾਅਦ 1850 ਰੁਪਏ, ਰਾਗੀ 'ਚ 145 ਰੁਪਏ ਦੇ ਵਾਧੇ ਤੋਂ ਬਾਅਦ 3295 ਰੁਪਏ ਪ੍ਰਤੀ ਕੁਇੰਟਲ ਨਿਸਚਿਤ ਕੀਤਾ ਗਿਆ।

ਇਸ ਤੋਂ ਇਲਾਵਾ ਅਰਹਰ, ਮੂੰਗ ਅਤੇ ਮਾਂਹ ਦੀ ਦਾਲ ਦੇ ਸਮਰਥਨ ਮੁੱਲ 'ਚ ਵੀ ਵਾਧਾ ਕੀਤਾ ਗਿਆ। ਕੇਂਦਰ ਵਲੋਂ ਦਾਲਾਂ ਅਤੇ ਤਿਲਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਤਾਂ ਜੋ ਆਯਾਤ 'ਤੇ ਨਿਰਭਰਤਾ ਘਟਾਈ ਜਾ ਸਕੇ। ਇਸ ਤਹਿਤ ਅਰਹਰ 'ਚ 200 ਰੁਪਏ ਦੇ ਵਾਧੇ ਤੋਂ ਬਾਅਦ 6000 ਰੁਪਏ, ਮੂੰਗ 'ਚ 146 ਰੁਪਏ ਦੇ ਵਾਧੇ ਤੋਂ ਬਾਅਦ 7196 ਰੁਪਏ ਅਤੇ ਮਾਂਹ 'ਚ 300 ਰੁਪਏ ਦੇ ਵਾਧੇ ਤੋਂ ਬਾਅਦ 6000 ਰੁਪਏ ਪ੍ਰਤੀ ਕੁਇੰਟਲ ਕੀਮਤ ਨਿਸਚਿਤ ਕੀਤੀ ਗਈ ਹੈ।

ਕੇਂਦਰ ਨੇ ਮੂੰਗਫਲੀ, ਸੋਇਆਬੀਨ, ਤਿਲ, ਸੂਰਜਮੁਖੀ ਅਤੇ ਕਪਾਹ ਦੇ ਸਮਰਥਨ ਮੁੱਲ ਲਈ ਕੀਤੀਆਂ ਸਿਫ਼ਾਰਿਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਮੂੰਗਫਲੀ ਦਾ 5725, ਸੂਰਜਮੁਖੀ ਦਾ 5885, ਸੋਇਆਬੀਨ 3880, ਤਿਲ ਦਾ 6885 ਅਤੇ ਕਪਾਹ ਦਾ ਰੇਟ 5515 ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੇਂਦਰ ਵਲੋਂ ਹਾੜ੍ਹੀ ਅਤੇ ਸਾਉਣੀ ਦੀਆਂ 22 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਸਚਿਤ ਕੀਤਾ ਜਾਂਦਾ ਹੈ।
First published: June 2, 2020, 12:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading