ਸੀਐਮ ਕਿਸਾਨਾਂ ਤੋਂ ਮੁਆਫੀ ਮੰਗਣ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹਿਣ ਕਾਰਨ ਅਸਤੀਫਾ ਦੇਣ : ਅਕਾਲੀ ਦਲ

News18 Punjabi | News18 Punjab
Updated: September 16, 2020, 6:46 PM IST
share image
ਸੀਐਮ ਕਿਸਾਨਾਂ ਤੋਂ ਮੁਆਫੀ ਮੰਗਣ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹਿਣ ਕਾਰਨ ਅਸਤੀਫਾ ਦੇਣ : ਅਕਾਲੀ ਦਲ
CM to apologize to farmers and resign for failing to protect farmers' interests: Akali Dal, ਸੀਐਮ ਕਿਸਾਨਾਂ ਤੋਂ ਮੁਆਫੀ ਮੰਗਣ ਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹਿਣ ਕਾਰਨ ਅਸਤੀਫਾ ਦੇਣ : ਅਕਾਲੀ ਦਲ

ਭਗਵੰਤ ਮਾਨ ਨੂੰ ਵੀ ਝਾੜਿਆ, ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋ ਵਾਰ ਐਮ ਪੀ ਬਣਨ ਵਾਲੇ ਨੂੰ ਪਤਾ ਨਹੀਂ ਕਿ ਬਿੱਲ ਧਵਨੀ ਮਤ ਨਾਲ ਕਿਵੇਂ ਪਾਸ ਹੁੰਦੇ ਹਨ

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਸੂਬੇ ਦੀ ਰਾਜਧਾਨੀ ਵਿਚ ਆਏ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਸੀ ਕਿਉਂਕਿ ਉਹ ਸੰਸਦ ਵਿਚ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਫੇਲ ਹੋ ਗਏ ਤੇ ਆਪਣੇ ਨਾਂ 'ਤੇ ਲੱਗੇ ਕਿਸਾਨ ਵਿਰੋਧੀ ਧੱਬੇ, ਜੋ ਹੁਣ ਸਾਰੀ ਉਮਰ ਰਹੇਗਾ, ਨੂੰ ਧੋਣ ਲਈ ਸੜਕ ਕੰਢੇ ਡਰਾਮਾ ਕਰਨ ਦੀ ਥਾਂ ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਜਦੋਂ ਸੰਸਦ ਦਾ ਇਜਲਾਸ ਚਲ ਰਿਹਾ ਹੈ, ਉਦੋਂ ਮੁੱਖ ਮੰਤਰੀ ਆਪਣੇ ਸੰਸਦ ਮੈਂਬਰਾਂ ਨੂੰ ਸਦਨ ਵਿਚ ਪੇਸ਼ ਹੋਏ ਆਰਡੀਨੈਂਸਾਂ ਬਾਰੇ ਬਿੱਲਾਂ ਖਿਲਾਫ ਵੋਟਾਂ ਪਾ ਕੇ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਨ ਦੀ ਥਾਂ ਸੜਕ ਕੰਢੇ ਆਪਣੇ ਵਿਚਾਰ ਦੱਸ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋਂ ਨਾ ਸਿਰਫ ਮੁੱਖ ਮੰਤਰੀ ਦੀ ਧੋਖੇਬਾਜ਼ੀ ਬੇਨਕਾਬ ਹੋਈ ਹੈ ਬਲਕਿ ਇਹ ਵੀ ਸਾਬਤ ਹੋਇਆ ਹੈ ਕਿ ਇਹ ਉਹਨਾਂ ਵੱਲੋਂ ਗੁਟਕਾ ਸਾਹਿਬ ਅਤੇ ਦਸਮ ਪਿਤਾ ਦੇ ਨਾਂ 'ਤੇ ਚੁੱਕੀਆਂ ਝੂਠੀਆਂ ਸਹੁੰਆਂ  ਅਨੁਸਾਰ ਕੀਤੀ ਕਾਰਵਾਈ ਹੀ ਹੈ।

ਮੁੱਖ ਮੰਤਰੀ ਵੱਲੋਂ ਕੀਤੇ ਵਿਸ਼ਵਾਸਘਾਤ ਦੇ ਵੇਰਵੇ ਦਿੰਦਿਆਂ ਡਾ. ਚੀਮਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਸੱਤਾ ਵਿਚ ਆਉਣ ਤੋਂ ਤੁਰੰਤ ਬਾਅਦ 2017  ਵਿਚ ਸੂਬੇ ਦੇ ਏ ਪੀ ਐਮ ਸੀ ਐਕਟ ਵਿਚ ਸੋਧ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਇਸ ਸੂਬਾਈ ਐਕਟ ਵਿਚ ਵੀ ਉਹੀ ਵਿਵਸਥਾਵਾਂ ਸ਼ਾਮਲ ਕੀਤੀਆਂ ਗਈਆਂ, ਜਿਸਦੇ ਖਿਲਾਫ ਹੁਣ ਉਹ ਨਕਲੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਡਾ. ਮੋਨਟੇਕ ਸਿੰਘ ਆਹਲੂਵਾਲੀਆ ਕਮੇਟੀ ਬਣਾਈ ਜਿਸਨੇ 2017 ਵਿਚ ਕੀਤੀਆਂ ਸੋਧਾਂ ਦੀ ਸ਼ਲਾਘਾ ਕੀਤੀ ਤੇ ਖੇਤੀਬਾੜੀ  ਕਾਰਪੋਰੇਟ ਲੀਹਾਂ 'ਤੇ ਚਲਾਉਣ ਦੀ ਵਕਾਲਤ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਰਡੀਨੈਂਸਾਂ ਵਾਸਤੇ ਬਣਾਈ ਗਈ ਮੁੱਖ ਮੰਤਰੀਆਂ ਦੀ ਕਮੇਟੀ ਦੇ ਮੈਂਬਰ ਸਨ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਬੰਧ ਵਿਚ ਮੁੰਬਈ ਮੀਟਿੰਗ ਵਿਚ ਸ਼ਮੂਲੀਅਤ ਵੀ ਕੀਤੀ।
ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰੀ ਮੰਤਰੀ ਰਾਓਸਾਹਿਬ ਦਾਨਵੇ ਨੇ ਵੀ ਬੇਨਕਾਬ ਕੀਤਾ ਹੈ ਜਿਹਨਾਂ ਨੇ ਮੀਟਿੰਗਾਂ ਦੇ ਵੇਰਵੇ ਜਨਕ ਕੀਤੇ। ਉਹਨਾਂ ਕਿਹਾ ਕਿ ਬਜਾਏ ਕੇਂਦਰੀ ਮੰਤਰੀ ਦੇ ਦਾਅਵੇ ਖਿਲਾਫ ਸੰਸਦ ਵਿਚ ਆਪਣੀ ਪਾਰਟੀ ਰਾਹੀਂ ਵਿਸ਼ੇਸ਼ਅਧਿਕਾਰ ਮਤਾ ਪੇਸ਼ ਕਰਨ ਦੇ, ਮੁੱਖ ਮੰਤਰੀ  ਰਾਜਪਾਲ ਦੀ ਰਿਹਾਇਸ਼ 'ਤੇ ਪੁੱਜ ਕੇ ਫੋਟੋਆਂ ਖਿਚਵਾਉਣ ਵਿਚ ਜੁੱਟ ਗਏ।  ਉਹਨਾਂ ਕਿਹਾ ਕਿ ਇਸ ਤਰੀਕੇ ਦਾ ਵਿਵਹਾਰ ਨਿੰਦਣਯੋਗ ਹੈ ਤੇ ਇਹ ਮੁੱਖ ਮੰਤਰੀ ਨੂੰ ਸੋਭਾ ਨਹੀਂ ਦਿੰਦਾ।

ਅਕਾਲੀ ਆਗੂ ਨੇ ਸੰਗਰੂਰ ਦੇ ਐਮ ਪੀ ਤੇ ਆਪ ਦੇ ਸੂਬਾ ਕਨਵੀਨਰ ਭਗਵੰਤ ਮਾਨ ਦੀ ਵੀ ਨਿਖੇਧੀ ਕੀਤੀ ਜੋ ਘਟੀਆ ਨਾਟਕਬਾਜ਼ੀ ਵਿਚ ਲੱਗੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਦੋ ਵਾਰ ਦੇ ਐਮ ਪੀ ਨੂੰ ਇਹ ਵੀ ਨਹੀਂ ਪਤਾ ਕਿ ਸੰਸਦ ਵਿਚ ਬਿੱਲ ਹਮੇਸ਼ਾ ਧਵਨੀ ਮਤ ਨਾਲ ਪਾਸ ਹੁੰਦੇ ਹਨ ਅਤੇ ਉਹ ਝੂਠ ਬੋਲ ਕੇ ਕੁਫਰ ਤੋਲ ਰਹੇ ਹਨ ਕਿ ਸੰਸਦ ਵਿਚ ਜ਼ਰੂਰੀ ਵਸਤਾਂ ਐਕਟ ਬਾਰੇ ਕੱਲ ਕੋਈ ਵੋਟਿੰਗ ਹੀ ਨਹੀਂ ਹੋਈ।  ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੇ ਨਾਲ ਰਲ ਗਈ ਤੇ ਜ਼ਰੂਰੀ ਵਸਤਾਂ ਐਕਟ ਦੀਆਂ ਸੋਧਾਂ ਖਿਲਾਫ ਵੋਟਾਂ ਪਾਉਣ ਤੋਂ ਭੱਜ ਗਈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਨੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਕੋਲ ਵੇਚ ਦਿੱਤਾ ਹੈ।
Published by: Ashish Sharma
First published: September 16, 2020, 6:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading