Home /News /punjab /

ਕਮਿਸ਼ਨਰੇਟ ਪੁਲਿਸ ਵੱਲੋਂ 27000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

ਕਮਿਸ਼ਨਰੇਟ ਪੁਲਿਸ ਵੱਲੋਂ 27000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

 27000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

27000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਦੋ ਗ੍ਰਿਫਤਾਰ

ਜਲੰਧਰ ਦੇ ਨਸ਼ਾ ਮੁਕਤ ਹੋਣ ਤੱਕ ਜਾਰੀ ਰੱਖੀ ਜਾਵੇਗੀ ਨਸ਼ਾ ਵਿਰੋਧੀ ਮੁਹਿੰਮ : ਗੁਰਪ੍ਰੀਤ ਸਿੰਘ ਭੁੱਲਰ

 • Share this:
  Surinder Kamboj

  ਨਸ਼ਿਆਂ ਦੇ ਕਾਰੋਬਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਵੀਰਵਾਰ ਨੂੰ ਦੋ ਲੁਧਿਆਣਾ ਨਿਵਾਸੀਆਂ ਨੂੰ 27000 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ ਗ੍ਰਿਫਤਾਰ ਕੀਤਾ । ਮੁਲਜ਼ਮਾਂ ਦੀ ਪਹਿਚਾਣ ਜੋਸ਼ੀ ਨਗਰ ਦੇ ਰਹਿਣ ਵਾਲੇ ਪਿਯੂਸ਼ ਅਰੋੜਾ ਅਤੇ ਲੁਧਿਆਣਾ ਦੇ ਸੰਨੀ (ਮੂਲ ਨਿਵਾਸੀ ਗਾਂਧੀ ਨਗਰ, ਬਟਾਲਾ) ਵਜੋਂ ਹੋਈ ਹੈ।

  ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਹਾਇਕ ਸਬ ਇੰਸਪੈਕਟਰ (ਏਐਸਆਈ) ਕੁਲਵਿੰਦਰ ਸਿੰਘ ਦੀ ਅਗਵਾਈ ਵਾਲੀ ਇਕ ਟੀਮ ਨੇ ਜਲੰਧਰ-ਪਠਾਨਕੋਟ ਹਾਈਵੇਅ 'ਤੇ ਰੇੜੂ ਗੇਟ ਚੌਕ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਕ ਸਵਿਫਟ  (ਪੀਬੀ-ਈਕਿਊ 6409) ਚਾਲਕ ਜੋ ਕਿ ਪਠਾਨਕੋਟ ਵਲੋਂ ਆ ਰਿਹਾ ਸੀ, ਜਿਸਨੇ ਪੁਲਿਸ ਨੂੰ ਦੇਖਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸ਼ੱਕ ਹੋਣ 'ਤੇ ਪੁਲਿਸ ਨੇ ਕਾਰ ਸਵਾਰ ਪਿਯੂਸ਼ ਅਤੇ ਸੰਨੀ ਤੋਂ ਪੁੱਛਗਿੱਛ ਕੀਤੀ ਅਤੇ ਕਾਰ ਦੀ ਤਲਾਸ਼ੀ ਲਈ। ਪੁਲਿਸ ਨੇ ਸਵਿਫਟ ਨੂੰ ਸਕੈਨ ਕੀਤਾ ਤਾਂ ਉਸ ਦੀ ਡਿੱਕੀ ਵਿੱਚੋਂ 27000 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਰਿਕਵਕਰੀ ਵਿਚ ਟਰਾਮਾਡੋਲ, ਹਾਈਡ੍ਰੋਕਲੋਰਾਈਡ ਟੇਬਲੇਟਸ, ਟਰਾਮਾਡੋਲ ਹਾਈਡ੍ਰੋਕਲੋਰਾਈਡ ਐਸਆਰ ਟੇਬਲੇਟਸ ਰਾਡੋਲ, ਅਲਪਰਾ ਜ਼ੋਲਮ ਟੇਬਲੇਟਸ ਅਤੇ ਪ੍ਰੌਕਸੀਵੋਨ ਸਪਾਸਪਲਸ ਸ਼ਾਮਲ ਹਨ।

  ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਥਾਣਾ -8 ਵਿੱਚ ਐਨਡੀਪੀਐਸ ਐਕਟ ਦੀ ਧਾਰਾ 22 ਤਹਿਤ ਕੇਸ ਦਰਜ ਕੀਤਾ ਗਿਆ ਹੈ।ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛ-ਪੜਤਾਲ ਲਈ ਪੁਲਿਸ ਰਿਮਾਂਡ ’ਤੇ ਲਿਜਾਇਆ ਜਾਵੇਗਾ।
  Published by:Ashish Sharma
  First published:

  Tags: Crime, Drug pills, Jalandhar, Punjab Police

  ਅਗਲੀ ਖਬਰ