• Home
 • »
 • News
 • »
 • punjab
 • »
 • COMMISSIONERATE POLICE RESCUE KIDNAPPED NEW BORN BABY BOY ARREST FIVE INCLUDING PANCHAYAT MEMBER AND SANITATION EMPLOY

 ਅਗਵਾ ਹੋਇਆ ਨਵ ਜਨਮਿਆ ਬੱਚਾ ਬਰਾਮਦ, ਪੰਚਾਇਤ ਮੈਂਬਰ ਸਮੇਤ ਪੰਜ ਗ੍ਰਿਫ਼ਤਾਰ

ਜੁਰਮ 'ਚ ਸ਼ਾਮਿਲ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਸਮੇਤ ਪੰਜ ਮੁਲਜ਼ਮ ਗ੍ਰਿਫਤਾਰ

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

 • Share this:
  ਦੋ ਦਿਨ ਪਹਿਲਾਂ ਜਲੰਧਰ ਸਿਵਲ ਹਸਪਤਾਲ ਜਲੰਧਰ ਤੋਂ ਅਗਵਾ ਕੀਤੇ ਗਏ ਨਵ ਜਨਮੇ ਬੱਚੇ (ਲੜਕੇ) ਨੂੰ ਆਖਰ ਸੁਰੱਖਿਅਤ ਬਰਾਮਦ ਕਰ ਲਿਆ ਗਿਆ, ਪੁਲਿਸ ਨੇ ਇਸ ਘਿਨੌਣੇ ਜੁਰਮ ਵਿੱਚ ਸ਼ਾਮਿਲ ਪੰਚਾਇਤ ਮੈਂਬਰ ਅਤੇ ਸਿਵਲ ਹਸਪਤਾਲ ਦੇ ਸਫ਼ਾਈ ਕਰਮਚਾਰੀ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

  ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਗੁਰਮੀਤ ਸਿੰਘ ਗੋਪੀ (22) ਪੰਚਾਇਤ ਮੈਂਬਰ ਪਿੰਡ ਮਹੇੜੂ, ਗੁਰਪ੍ਰੀਤ ਸਿੰਘ ਪੀਤਾ (24), ਰਣਜੀਤ ਸਿੰਘ ਰਾਣਾ (25), ਦਵਿੰਦਰ ਕੌਰ ਖ਼ੁਰਸੈਦਪੁਰ ਕਲੋਨੀ ਨਕੋਦਰ ਅਤੇ ਕਿਰਨ (28) ਲੰਬਾ ਪਿੰਡ ਵਜੋਂ ਹੋਈ ਹੈ। ਕਿਰਨ ਪਿਛਲੇ ਸੱਤ ਸਾਲਾਂ ਤੋਂ ਸਿਵਲ ਹਸਪਤਾਲ ਵਿਖੇ ਸਫ਼ਾਈ ਕਰਮਚਾਰੀ ਵਜੋਂ ਕੰਮ ਕਰ ਰਹੀ ਸੀ।    ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆ ਵਲੋਂ ਬੱਚੇ ਨੂੰ ਚਾਰ ਲੱਖ ਰੁਪਏ ਵਿੱਚ ਵੇਚ ਕੇ ਰਕਮ ਨੂੰ ਬਰਾਬਰ ਆਪਸ ਵਿੱਚ ਵੰਡਿਆ ਜਾਣਾ ਸੀ।

  20 ਅਗਸਤ ਦੀ ਰਾਤ 12.40 ਵਜੇ ਮੁਲਜ਼ਮ ਗੁਰਪ੍ਰੀਤ ਸਿੰਘ ਗੋਪੀ ਅਤੇ ਗਰਪ੍ਰੀਤ ਸਿੰਘ ਪੀਤਾ ਬਲੈਰੋ ਗੱਡੀ (ਪੀ.ਬੀ. 08-ਸੀ.ਜੀ.-2473) ਵਿੱਚ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਪਹੁੰਚੇ ਅਤੇ ਉਹ ਲਗਾਤਾਰ ਦੂਜੇ ਦੋਸੀਆਂ ਰਣਜੀਤ, ਦਵਿੰਦਰ ਕੌਰ ਅਤੇ ਕਿਰਨ ਦੇ ਨਾਲ ਫੋਨ 'ਤੇ ਸੰਪਰਕ ਵਿੱਚ ਸਨ ਅਤੇ ਇਸ ਉਪਰੰਤ ਹਸਪਤਾਲ ਦੇ ਜੱਚਾ-ਬੱਚਾ ਸੰਭਾਲ ਕੇਂਦਰ ਵਿਖੇ ਦਾਖਿਲ ਹੋਏ, ਕਿਰਨ ਵਲੋਂ ਨਵ ਜਨਮਿਆਂ ਬੱਚਾ (ਲੜਕਾ) ਅਗਵਾ ਕਰਕੇ ਪੌੜੀਆਂ ਨੇੜੇ ਗੁਰਪ੍ਰੀਤ ਸਿੰਘ ਗੋਪੀ ਅਤੇ ਗੁਰਪ੍ਰੀਤ ਸਿੰਘ ਪੀਤਾ ਨੂੰ ਦੇ ਦਿੱਤਾ ਜੋ ਤੁਰੰਤ ਬਲੈਰੋ ਗੱਡੀ ਵਿੱਚ ਉਥੋਂ ਦੌੜ ਗਏ। ਬਾਅਦ ਚ ਨਵ ਜਨਮੇ ਬੱਚੇ ਨੂੰ ਦਵਿੰਦਰ ਕੌਰ ਅਤੇ ਰਣਜੀਤ ਰਾਣਾ ਨੂੰ ਗਾਂਧਰਾ-ਪੰਡੋਰੀ ਰੋਡ 'ਤੇ ਹਵਾਲੇ ਕੀਤਾ ਗਿਆ।

  ਪੁਲਿਸ ਮੁਤਾਬਕ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ, ਇਸ ਧੰਦੇ ਚ ਸ਼ਾਮਲ ਹੋਰ ਸਾਰੇ ਮੁਲਜ਼ਮਾਂ ਨੂੰ ਪੁਲਿਸ ਰਿਹਾਸਤ ਵਿੱਚ ਲਿਆ ਜਾਵੇਗਾ, ਤਾਂ ਜੋ ਉਨਾਂ ਪਾਸੋਂ ਇਸ ਘਿਨੌਣੇ ਧੰਦੇ ਵਿੱਚ ਸ਼ਾਮਿਲ ਹੋਰਨਾਂ ਵਿਅਕਤੀਆਂ ਅਤੇ ਜਿਨਾ ਨੂੰ ਇਹ ਨਵ ਜਨਮਿਆਂ ਬੱਚਾ ਵੇਚਿਆ ਜਾਣਾ ਸੀ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ। ਪੁਲਿਸ ਟੀਮ ਵਲੋਂ ਹਸਪਤਾਲ ਦੇ ਡਾਕਟਰਾਂ ਦੀ ਹਾਜ਼ਰੀ ਵਿੱਚ ਨਵ ਜਨਮਿਆਂ ਬੱਚਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
  Published by:Ashish Sharma
  First published:
  Advertisement
  Advertisement