ਪੁਲਿਸ ਨੇ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਮਾਮਲਾ ਸੁਲਝਿਆ, ਔਰਤ ਸਮੇਤ ਤਿੰਨ ਗ੍ਰਿਫ਼ਤਾਰ

News18 Punjab
Updated: January 16, 2021, 9:17 PM IST
share image
ਪੁਲਿਸ ਨੇ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਮਾਮਲਾ ਸੁਲਝਿਆ, ਔਰਤ ਸਮੇਤ ਤਿੰਨ ਗ੍ਰਿਫ਼ਤਾਰ
ਪੁਲਿਸ ਨੇ 24 ਘੰਟਿਆਂ ’ਚ ਮਨੀ ਐਕਸਚੇਂਜ ਲੁੱਟ ਦਾ ਮਾਮਲਾ ਸੁਲਝਿਆ, ਔਰਤ ਸਮੇਤ ਤਿੰਨ ਗ੍ਰਿਫ਼ਤਾਰ

  • Share this:
  • Facebook share img
  • Twitter share img
  • Linkedin share img
ਅਰੋੜਾ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਨੂੰ 24 ਘੰਟਿਆਂ ਦੇ ਵਿੱਚ-ਵਿੱਚ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਸੁਲਝਾਉਂਦਿਆਂ .32 ਬੋਰ ਅਤੇ ਇਕ ਮੋਬਾਇਲ ਦੇ ਨਾਲ ਲੁੱਟੀ ਗਏ ਸਾਰੇ ਪੈਸਿਆਂ ਨੂੰ ਬਰਾਮਦ ਕਰ ਲਿਆ ਗਿਆ ਹੈ।   ਦੋਸ਼ੀਆਂ ਦੀ ਪਹਿਚਾਣ ਜਸਪਾਲ ਸਿੰਘ (22) ਪਿੰਡ ਪੰਡੋਰੀ ਗੋਲਾ, ਗਗਨਦੀਪ ਸਿੰਘ (22) ਅਤੇ ਸਰਬਜੀਤ ਕੌਰ (45) ਗੁਰੂ ਤੇਜ ਬਹਾਦੁਰ ਨਗਰ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ । ਚੌਥਾ ਦੋਸ਼ੀ ਗੁਰਕਿਰਪਾਲ ਸਿੰਘ ਪਿੰਡ ਬਲੀਆਂਵਾਲ ,ਤਰਨ ਤਾਰਨ ਭਗੌੜਾ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਵਲੋਂ ਅਰੋੜਾ ਵੈਸਟਰਨ ਯੂਨੀਅਨ ਦੁਆਬਾ ਮਾਰਕਿਟ ਨੇੜੇ ਬੱਸ ਸਟੈਂਡ ਤੋਂ 2.59 ਲੱਖ ਰੁਪਏ ਭਾਰਤੀ ਕਰੰਸੀ, 2000 ਕੇਨੈਡੀਅਨ ਡੋਲਰ, 850 ਯੂਰੋ, 779 ਯੂ.ਐਸ. ਡੋਲਰ, 800 ਦਰਾਮ, 166 ਥਾਈਲੈਂਡ ਬਾਹਟ ਕਰੰਸੀ, ਤਿੰਨ ਫੋਨ ਲੁੱਟੇ ਗਏਸਨ। ਉਨ੍ਹਾਂ ਦੱਸਿਆ ਕਿ ਐਕਸਚੇਂਜਰ ਰਾਕੇਸ਼ ਕੁਮਾਰ ਕਰਾਰ ਖਾਂ ਮੁਹੱਲਾ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ’ਤੇ ਮਾਡਲ ਟਾਊਨ ਪੁਲਿਸ ਸਟੇਸ਼ਨ ਵਿਖੇ ਧਾਰਾ 379-ਬੀ, 34 ਆਈ.ਪੀ.ਸੀ. ਅਤੇ 25,54 ਅਤੇ 59 ਆਰਮਜ਼ ਐਕਟ ਤਹਿਤ ਕੇਸ਼ ਦਰਜ ਕੀਤਾ ਗਿਆ ਸੀ।  ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਵਾਰਦਾਤ ਹੋਣ ਉਪਰੰਤ ਤੁਰੰਤ ਸੀ.ਆਈ.ਏ.-1 ਟੀਮ ਕੇਸ ਦਾ ਪਤਾ ਲਗਾਉਣ ਲਈ ਜੁੱਟ ਗਈ ਅਤੇ ਸੀ.ਸੀ.ਟੀ.ਵੀ ਕੈਮਰਿਆਂ ਅਤੇ ਪੁਛਗਿੱਛ ਤੋਂ ਇਲਾਵਾ ਤਕਨੀਕੀ ਛਾਣਬੀਣ ਉਪਰਤ ਪੁਲਿਸ ਵਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਰਬਜੀਤ ਕੌਰ ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਪਿਛਲੇ ਛੇ ਸਾਲਾਂ ਤੋਂ ਅਕਸਰ ਉਸ ਦੀ ਦੁਕਾਨ ’ਤੇ ਆਉਂਦੀ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸਰਬਜੀਤ ਕੌਰ ਨੇ ਰਾਕੇਸ਼ ਕੁਮਾਰ ਅਤੇ ਉਸ ਦੇ ਮਨੀ ਐਕਸਚੇਂਜ ਕਾਰੋਬਾਰ ਬਾਰੇ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ , ਜਿਸ ’ਤੇ ਗਗਨਦੀਪ ਨੇ ਰਾਕੇਸ਼ ਕੁਮਾਰ ਦੀ ਦੁਕਾਨ ਤੋਂ ਲੁੱਟ ਦੀ ਯੋਜਨਾ ਬਣਾਈ ਅਤੇ ਜਸਪਤਾਲ ਤੇ ਗੁਰਕਿਰਪਾਲ ਨੂੰ ਵੀ ਆਪਣੇ ਨਾਲ ਮਿਲਾ ਲਿਆ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੇ ਖਿਲਾਫ਼ ਤਰਨ ਤਾਰਨ ਪੁਲਿਸ ਸਟੇਸ਼ਨ ਵਿੱਚ ਸਾਲ 2018 ਤੋਂ ਕਤਲ ਦਾ ਕੇਸ ਦਰਜ ਹੈ।
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਗੌੜੇ ਦੌਸੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਾਂ ਤਿੰਨ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਵਧੇਰੇ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।
Published by: Ashish Sharma
First published: January 16, 2021, 9:17 PM IST
ਹੋਰ ਪੜ੍ਹੋ
ਅਗਲੀ ਖ਼ਬਰ