ਪੰਜਾਬ ਦੇ ਵਿੱਚ ਪਰਾਲੀ ਸਾੜਨ ਦੇ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਹਰ ਸਾਲ ਚਰਚਾ ਦਾ ਕਾਰਨ ਬਣਦਾ ਹੈ । ਜੇ ਗੱਲ ਪੰਜਾਬ 'ਚ ਪਿਛਲੇ 3 ਸਾਲਾਂ ਦੇ ਮੁਕਾਬਲੇ ਇਸ ਸਾਲ ਦੀ ਕਰੀਏ ਤਾਂ ਇਸ ਸਾਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਪਰਾਲੀ ਸਾੜੀ ਗਈ ਹੈ। ਸਾਲ 2020 'ਚ ਨਵੰਬਰ ਮਹੀਨੇ ਤੱਕ ਪਰਾਲੀ ਸਾੜਨ ਦੇ ਕੁੱਲ 75,986 ਮਾਮਲੇ ਦਰਜ ਕੀਤੇ ਗਏ ਸਨ ਇਸ ਤੋਂ ਬਾਅਦ 20 ਨਵੰਬਰ 2021 ਤੱਕ 70,711 ਮਾਮਲੇ ਸਾਹਮਣੇ ਆਏ ਸਨ।ਪਰ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਘੱਟ ਹੋ ਕੇ 49,775 ਰਹਿ ਗਏ ਹਨ।
ਇਸ ਦਾ ਇਹ ਮਤਲਬ ਹੈ ਕਿ ਪਿਛਲੇ 3 ਸਾਲਾਂ ਦੇ ਮੁਕਾਬਲੇ ਇਸ ਸਾਲ 20.3 ਫ਼ੀਸਦੀ ਘੱਟ ਪਰਾਲੀ ਸਾੜੀ ਗਈ ਹੈ। ਹੁਣ ਝੋਨੇ ਦੀ ਫ਼ਸਲ ਦੀ ਕਟਾਈ ਵੀ ਲਗਭਗ ਪੂਰੀ ਹੋ ਚੁੱਕੀ ਹੈ। ਇਸ ਸਾਲ ਸੂਬੇ 'ਚ ਪਰਾਲੀ ਸਾੜਨ ਦੇ ਮਾਮਲਿਆਂ 'ਚ ਕਮੀ ਲਿਆਉਣ ਲਈ ਜਾਗਰੂਕਤਾ ਅਤੇ ਪਲਾਨਿੰਗ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਦਾ ਇਹ ਸਿੱਟਾ ਨਿੱਕਲਿਆ ਹੈ ਕਿ ਇਸ ਸਾਲ ਕਿਸਾਨਾਂ ਨੇ ਪਹਿਲਾਂ ਤੋਂ ਘੱਟ ਪਰਾਲੀ ਨੂੰ ਅੱਗ ਲਗਾ ਕੇ ਸਾੜਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਵੱਲੋਂ ਪਰਾਲੀ ਨੂੰ 'ਪਰਾਲੀ ਧਨ' 'ਚ ਤਬਦੀਲ ਕਰਨ ਦੇ ਕਈ ਕਾਰਗਾਰ ਕਦਮ ਵੀ ਚੁੱਕੇ ਗਏ ਹਨ। ਇਨ੍ਹਾਂ 'ਚ ਪਰਾਲੀ ਤੋਂ ਈਂਧਣ ਬਣਾਉਣਾ ਅਤੇ ਕੇਰਲ ਨੂੰ ਪਰਾਲੀ ਨਿਰਯਾਦ ਕਰਨਾ ਮੁੱਖ ਹੈ।ਪੰਜਾਬ ਸਰਕਾਰ ਦੀ ਇਸ ਮੁਹਿਮ ਦਾ ਅਸਰ ਵੀ ਨਜ਼ਰ ਆਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Paddy, Paddy Straw Burning, Paddy stubble, Punjab