Home /News /punjab /

ਧਾਰਮਿਕ ਨਿਸ਼ਾਨ ਵਾਲੀ ਸ਼ਾਲ ਲੈਣ 'ਤੇ ਸਿੱਧੂ ਖਿਲਾਫ ਸ਼ਿਕਾਇਤ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲੱਗੇ ਇਲਜ਼ਾਮ

ਧਾਰਮਿਕ ਨਿਸ਼ਾਨ ਵਾਲੀ ਸ਼ਾਲ ਲੈਣ 'ਤੇ ਸਿੱਧੂ ਖਿਲਾਫ ਸ਼ਿਕਾਇਤ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲੱਗੇ ਇਲਜ਼ਾਮ

ਧਾਰਮਿਕ ਨਿਸ਼ਾਨ ਵਾਲੀ ਸ਼ਾਲ ਲੈਣ 'ਤੇ ਸਿੱਧੂ ਖਿਲਾਫ ਸ਼ਿਕਾਇਤ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲੱਗੇ ਇਲਜ਼ਾਮ (ਫਾਇਲ ਫੋਟੋ)

ਧਾਰਮਿਕ ਨਿਸ਼ਾਨ ਵਾਲੀ ਸ਼ਾਲ ਲੈਣ 'ਤੇ ਸਿੱਧੂ ਖਿਲਾਫ ਸ਼ਿਕਾਇਤ, ਧਾਰਮਿਕ ਭਾਵਨਾਵਾਂ ਭੜਕਾਉਣ ਦੇ ਲੱਗੇ ਇਲਜ਼ਾਮ (ਫਾਇਲ ਫੋਟੋ)

  • Share this:
    ਸਿੱਖ ਯੂਥ ਪਾਵਰ ਆਫ ਪੰਜਾਬ ਨੇ ਅੱਜ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੱਤਰ ਦੇ ਕੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕਾਰਵਾਈ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਇਸ ਸਬੰਧੀ ਪੱਤਰ ਪੁਲਿਸ ਨੂੰ ਵੀ ਸੌਂਪਿਆ ਹੈ।

    ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਆਖਿਆ ਕਿ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਉਸ ਨੇ ਲੋਈ ਲਈ ਹੋਈ ਹੈ ਅਤੇ ਉਸ ਉਪਰ ਇਕ ਓਂਂਕਾਰ ਅਤੇ ਖੰਡੇ ਦੀ ਤਸਵੀਰ ਬਣੀ ਹੈ। ਅਕਾਲ ਤਖ਼ਤ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਇਹ ਗੁਰਬਾਣੀ ਜਾਂ ਸਿੱਖ ਚਿੰਨ੍ਹਾਂ ਦੀ ਬੇਅਦਬੀ ਹੈ।

    ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਇਸ ਮਾਮਲੇ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲੋਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਇਕ ਮੰਗ ਪੱਤਰ ਪੁਲਿਸ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਹੈ।
    Published by:Gurwinder Singh
    First published:

    Tags: Akal takht, Navjot singh sidhu

    ਅਗਲੀ ਖਬਰ