
ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਦਰਜ ਹੋਈ ਸ਼ਿਕਾਇਤ, ਜਾਣੋਂ ਪੂਰਾ ਮਾਮਲਾ
ਗਾਇਕ ਬੱਬੂ ਮਾਨ ਦੇ ਖਿਲਾਫ ਬਰਨਾਲਾ ’ਚ ਡੋਮ ਬਿਰਾਦਰੀ ਨੇ ਸ਼ਿਕਾਇਤ ਦਰਜ ਕੀਤੀ ਹੈ। ਉਹਨਾਂ ਨੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਬੱਬੂ ਮਾਨ ਨੇ ਟਿਕ ਟੌਕ ’ਤੇ ਉਹਨਾਂ ਦੀ ਬਿਰਾਦਰੀ ਦੀਆਂ ਔਰਤਾਂ ਦੇ ਖਿਲਾਫ ਅਪਮਾਨਜਨਕ ਸ਼ਬਦ ਕਹਿ ਹਨ ਜਿਸ ਕਾਰਨ ਉਹਨਾਂ ਨੇ ਇਹ ਸ਼ਿਕਾਇਤ ਦਰਜ ਕੀਤਾ ਹੈ।
ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਬਰਨਾਲਾ ’ਚ ਕਸਬਾ ਭਦੌੜ ਦੇ ਥਾਣੇ ਚ ਡੋਮ ਬਿਰਾਦਰੀ ਦੇ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਡੋਮ ਬਿਰਾਦਰੀ ਦੇ ਲੋਕਾਂ ਦਾ ਆਰੋਪ ਹੈ ਕਿ ਬੱਬੂ ਮਾਨ ਨੇ ਟਿਕ ਟੌਕ ਤੇ ਉਹਨਾਂ ਦੀ ਬਿਰਾਦਰੀ ਦੀ ਔਰਤਾਂ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲੇ ਹਨ। ਜਿਸ ਕਾਰਨ ਉਹਨਾਂ ਨੇ ਬੱਬੂ ਮਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਤੇ ਅੱਗੇ ਦੀ ਕਾਰਵਾਈ ਦੇ ਲਈ ਡੋਮ ਬਿਰਾਦਰੀ ਦੇ ਲੋਕਾਂ ਨੇ ਇੱਕਠ ਕੀਤਾ ਸੀ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਇਹ ਮਾਮਲੇ ਦਾ ਅੰਜਾਮ ਕੀ ਨਿਕਲਦਾ ਹੈ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।