ਬਜਟ ਸੈਸ਼ਨ 'ਚ ਸ਼ਾਮਲ ਹੋਣ ਲਈ ਵਿਧਾਇਕਾਂ 'ਤੇ ਸ਼ਰਤ ਲਾਗੂ

News18 Punjabi | News18 Punjab
Updated: February 23, 2021, 7:20 PM IST
share image
ਬਜਟ ਸੈਸ਼ਨ 'ਚ ਸ਼ਾਮਲ ਹੋਣ ਲਈ ਵਿਧਾਇਕਾਂ 'ਤੇ ਸ਼ਰਤ ਲਾਗੂ
ਬਜਟ ਸੈਸ਼ਨ 'ਚ ਸ਼ਾਮਲ ਹੋਣ ਲਈ ਵਿਧਾਇਕਾਂ 'ਤੇ ਸ਼ਰਤ ਲਾਗੂ

  • Share this:
  • Facebook share img
  • Twitter share img
  • Linkedin share img
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ 10 ਮਾਰਚ ਤੱਕ ਹੋਣ ਜਾ ਰਿਹਾ ਹੈ, ਇਸ ਸੈਸ਼ਨ ਤੋਂ ਪਹਿਲਾਂ ਹੀ ਸੂਬੇ 'ਚ ਕੋਰੋਨਾ ਇੱਕ ਵਾਰ ਫਿਰ ਤੋਂ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ, ਅਜਿਹੇ 'ਚ ਸਭ ਦੀ ਸੁਰੱਖਿਆ ਨੂੰ ਦੇਖਦਿਆਂ ਵਿਧਾਨ ਸਭਾ ਸੈਸ਼ਨ ਦੌਰਾਨ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਕੀਤਾ ਗਿਆ ਹੈ।

ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੇ ਹਾਲਾਤਾਂ ਦੀ ਮੌਜੂਦਾ ਜਾਣਕਾਰੀ ਲਈ ਪਹਿਲਾਂ ਪ੍ਰਿੰਸੀਪਲ ਸੈਕਰੇਟਰੀ ਸਿਹਤ, ਹੁਸਨ ਸਾਲ ਦੇ ਨਾਲ ਮੀਟਿੰਗ ਕੀਤੀ, ਉਨ੍ਹਾਂ ਮੁਤਾਬਕ ਹਾਲਾਤ ਇੱਕ ਵਾਰ ਫਿਰ ਤੋਂ ਖਰਾਬ ਹੋ ਰਹੇ ਹਨ, ਅਜਿਹੇ 'ਚ ਆਮ ਹਾਲਾਤਾਂ ਵਾਂਗ ਸੈਸ਼ਨ ਦੀ ਕਾਰਵਾਈ ਨਹੀਂ ਚਲਾਈ ਜਾ ਸਕਦੀ।

ਹਾਲਾਂਕਿ ਅੱਗੇ ਦੀ ਪੂਰੀ ਕਾਰਵਾਈ ਲਈ ਨਿਯਮ ਨਿਰਧਾਰਿਤ ਕੀਤੇ ਜਾਣੇ ਬਾਕੀ ਹਨ, ਪਰ ਪਹਿਲੀ ਸ਼ਰਤ ਕੋਰੋਨਾ ਟੈਸਟ ਦੀ ਨੈਗਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਗਈ ਹੈ, ਇਹ ਟੈਸਟ ਸੈਸ਼ਨ ਤੋਂ 3 ਦਿਨ ਪਹਿਲਾਂ ਕਰਵਾਉਣਾ ਹੋਵੇਗਾ।

Published by: Ashish Sharma
First published: February 23, 2021, 7:15 PM IST
ਹੋਰ ਪੜ੍ਹੋ
ਅਗਲੀ ਖ਼ਬਰ