ਅਵਤਾਰ ਸਿੰਘ ਕੰਬੋਜ਼
ਪੰਜਾਬ ਦੀ ਸਰਹੱਦ ਪਾਰ ਤੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਤੇ ਤਸਕਰੀ ਕਰਨ ਵਾਲਿਆਂ ਤੇ ਸਿ਼ਕੰਜਾ ਕੱਸਦਿਆਂ ਰੋਪੜ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਗ਼ੈਰ ਕਾਨੂੰਨੀ ਸ਼ਰਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਬਰਾਮਦਗੀ 10 ਘੰਟੇ ਲੰਮੀ ਚੱਲੀ ਕਾਰਵਾਈ ਸਦਕਾ ਹਿਮਾਚਲ ਦੇ ਜੰਗਲੀ ਇਲਾਕੇ ਦੇ ਪਿੰਡ ਮਾਜਰੀ ਅਤੇ ਦੁਬੇਟਾ ਤੋਂ ਕੀਤੀ ਗਈ ਹੈ।ਇਸ ਕਾਰਵਾਈ ਦੌਰਾਨ ਸੱਤ ਦਾਰੂ ਦੀਆਂ ਭੱਠੀਆਂ ਅਤੇ 2 ਲੱਖ ਕਿਲੋਗ੍ਰਾਮ ਲਾਹਣ (ਕੱਚੀ ਦਾਰੂ) ਬਰਾਮਦ ਕੀਤਾ ਗਿਆ ਹੈ।
ਰੋਪੜ ਦੇ ਐਸ.ਐਸ.ਪੀ ਸਵਪਨ ਸ਼ਰਮਾ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਸਿਆ ਕਿ ,“ਓਪਰੇਸ਼ਨ ਦੌਰਾਨ ਪੁਲਿਸ ਨੇ ਦੋ ਲੱਖ ਕਿਲੋਗ੍ਰਾਮ ਲਾਹਨ (ਕੱਚੀ ਦਾਰੂ) ਅਤੇ ਸੱਤ ਚਾਲੂ ਭੱਠੀਆਂ (ਦਾਰੂ ਕੀ ਭੱਠੀ) ਬਰਾਮਦ ਕੀਤੀਆਂ ਹਨ ਅਤੇ ਇਸ ਦੌਰਾਨ 5 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਵੀ ਨਾਲ ਲਿਆ ਗਿਆ ਸੀ। ਇਸ ਓਪ੍ਰੇਸ਼ਨ ਵਿੱਚ 22 ਪੁਲਿਸ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸੱਤ ਸੱਤ ਪੁਲਿਸ ਮੁਲਾਜ਼ਮ ਸ਼ਾਮਲ ਸਨ। ਪੁਲਿਸ ਨੇ ਇਸ ਏਰਿਆ ਨੂੰ ਘੇਰਾ ਪਾ ਲਿਆ ਅਤੇ ਰਾਜ ਦੀ ਸਰਹੱਦ ਤੋਂ ਪਾਰ 6 ਕਿਲੋਮੀਟਰ ਤੱਕ ਤਲਾਸ਼ੀ ਵੀ ਲਈ ਗਈ। ਉਹਨਾ ਦਾਅਵਾ ਕੀਤਾ ਕਿ ਇਹ ਰਾਜ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ।
ਐਸਐਸਪੀ ਸ਼ਰਮਾ ਨੇ ਕਿਹਾ ਕਿ ਹਿਮਾਚਲ ਦੇ ਦੋਵੇਂ ਪਿੰਡ, ਉਨ੍ਹਾਂ ਦੇ ਆਸ ਪਾਸ ਦੇ ਖੇਤਰ ਸ਼ਰਾਬ ਅਤੇ ਨਸ਼ਾ ਤਸਕਰੀ ਲਈ ਬਦਨਾਮ ਹਨ। ਤਸਕਰ, ਸੰਘਣੇ ਜੰਗਲੀ ਇਲਾਕੇ ਅਤੇ ਇਸ ਖੇਤਰ ਵਿਚ ਪਹੁੰਚ ਦੀ ਘਾਟ ਦਾ ਫਾਇਦਾ ਉਠਾਉਂਦੇ ਹੋਏ ਇਸ ਇਲਾਕੇ ਨੂੰ ਹਿਮਾਚਲ ਤੋਂ ਲੁਕ ਕੇ ਪੰਜਾਬ ਵਿਚ ਪਹੁੰਚਣ ਲਈ ਵਰਤਦੇ ਹਨ। ਉਨਾ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ, ਪੰਜਾਬ ਵਿੱਚ 26 ਅਤੇ ਹਿਮਾਚਲ ਵਿੱਚ 38 ਕੇਸ ਇਨ੍ਹਾਂ ਇਲਾਕਿਆਂ ਦੇ ਰਹਿਣ ਵਾਲੇ ਲੋਕਾਂ ਵਿਰੁੱਧ ਦਰਜ ਕੀਤੇ ਗਏ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।