ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪਲੇਠੇ ਬਜਟ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਕਈ ਟਵੀਟ ਕੀਤੀ ਤੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਇਕ ਟਵੀਟ ਵਿਚ ਲਿਖਿਆ ਕਿ ਉਹ ਪੰਜਾਬ ਸਰਕਾਰ ਨੂੰ ਪਹਿਲਾਂ ਗਰੰਟੀ ਪੂਰੀ ਕਰਨ ਉਤੇ ਮੁਬਾਰਕਬਾਦ ਦਿੰਦੇ ਹਨ। ਉਨ੍ਹਾਂ ਲਿਖਿਆ-ਮੈਂ @AAPPunjab ਦੀ ਸਰਕਾਰ ਨੂੰ ਆਪਣਾ ਪਹਿਲਾ ਵਾਅਦਾ ਪੂਰਾ ਕਰਨ ਲਈ ਮੁਬਾਰਕਬਾਦ ਦਿੰਦਾ ਹਾਂ। ਪੰਜਾਬ ਸਰਕਾਰ ਨੇ 300 ਯੁਨਿਟ ਬਿਜਲੀ ਹਰ ਮਹੀਨੇ ਮੁਫਤ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰ ਦਿੱਤਾ ਹੈ।
ਮੈਂ @AAPPunjab ਦੀ ਸਰਕਾਰ ਨੂੰ ਅਪਣਾ ਪਹਿਲਾ ਵਾਦਾ ਪੂਰਾ ਕਰਨ ਲਈ ਮੁਬਾਰਕਵਾਦ ਦੇਂਦਾ ਹਾਂ । ਪੰਜਾਬ ਸਰਕਾਰ ਨੇ ੩੦੦ ਯੁਨਿਟ ਬਿਜਲੀ ਹਰ ਮਹੀਨੇ ਮੁਫਤ ਦੇਣਦਾ ਜੋ ਵਾਦਾ ਕੀਤਾ ਸੀ ਉਹ ਪੂਰਾ ਕਰ ਦਿਤਾ ਹੈ ।
— Harbhajan Turbanator (@harbhajan_singh) June 28, 2022
ਇਸ ਤੋਂ ਪਹਿਲਾਂ ਇਕ ਹੋਰ ਟਵਿਟ ਵਿਚ ਲਿਖਿਆ-@AAPPunjab ਵੱਲੋਂ ਪੇਸ਼ ਕੀਤੇ ਗਏ ਬਜਟ ਨਾਲ ਸਰਕਾਰ ਦੀਆਂ ਯੋਜਨਾਵਾਂ ਦਾ ਫਾਈਦਾ ਪ੍ਰਾਂਤ ਦੇ ਹਰ ਇਕ ਬੰਦੇ ਨੂੰ ਮਿਲੇਗਾ। ਇਸ ਬਜਟ ਵਿਚ ਖੇਤੀਬਾੜੀ, ਵਿੱਦਿਆ, ਸਿਹਤ ਸੰਭਾਲ ਨੂੰ ਖਾਸ ਤਵਜੋਂ ਦਿੱਤੀ ਗਈ ਹੈ ਤੇ ਨਵੀਂ ਭਰਤੀ ਦਾ ਕੰਮ ਸ਼ਲਾਘਾ ਯੋਗ ਹੈ। ਮੈਂ ਮੁਖ ਮੰਤਰੀ @BhagwantMann ਜੀ ਨੂੰ ਇਸ ਬਜਟ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
. @AAPPunjab ਵਲੋਂ ਪੇਸ਼ ਕੀਤੇ ਗਏ ਬੱਜਟ ਨਾਲ ਸਰਕਾਰ ਦੀਆਂ ਯੋਜਨਾਵਾਂ ਦਾ ਫਾਈਦਾ ਪ੍ਰਾਂਤ ਦੇ ਹਰ ਇਕ ਬੰਦੇ ਨੂੰ ਮਿਲੇਗਾ । ਇਸ ਬੱਜਟ ਵਿਚ ਖੇਤੀਬਾੜੀ, ਵਿਦਿਆ, ਸੇਹਤ ਸੰਭਾਲ ਨੂੰ ਖਾਸ ਤਵਜੋਂ ਦਿਤੀ ਗਈ ਹੈ ਤੇ ਨਵੀਂ ਭਰਤੀ ਦਾ ਕੰਮ ਸ਼ਲਾਘਾ ਯੋਗ ਹੈ । ਮੈਂ ਮੁਖ ਮੰਤਰੀ @BhagwantMann ਜੀ ਨੂੰ ਇਸ ਬੱਜਟ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ।
— Harbhajan Turbanator (@harbhajan_singh) June 28, 2022
ਪੰਜਾਬ ਸਰਕਾਰ ਦੇ ਦੂਰਅੰਦੇਸ਼ੀ ਬਜਟ ਲਈ ਦਿਲੋਂ ਵਧਾਈ ਦਿੰਦਾ ਹਾਂ। ਇਹ ਬਜਟ ਪੰਜਾਬ ਦੀ ਹਰ ਪੱਖੋਂ ਤਰੱਕੀ ਕਰੇਗਾ। ਮੈਂ ਇਕ ਖਿਡਾਰੀ ਹੋਣ ਦੇ ਨਾਤੇ ਇਸ ਬਜਟ ਦੀ ਸ਼ਲਾਘਾ ਕਰਦਾ ਹਾਂ। ਇਸ ਬਜਟ ਵਿਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਚੋਖੀ ਰਾਸ਼ੀ ਰੱਖੀ ਗਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget 2022, Harbhajan Singh