Punjab Assembly Election 2022: ਪੰਜਾਬ ਵਿੱਚ ਅੱਜ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ, ਲੋਕ ਆਪਣੇ ਮਤ ਦਾ ਇਸਤੇਮਾਲ ਕਰ ਰਹੇ ਹਨ। ਇਸ ਵਾਰ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਚੋਣ ਦੇ ਮੈਦਾਨ 'ਚ ਉੱਤਰੀ ਹੈ। ਇਸ ਖਾਸ ਮੌਕੇ ਤੇ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਮਾਲਵਿਕਾ ਨੂੰ ਵਧਾਈ ਦਿੱਤੀ ਹੈ। ਜਿਸਦੀ ਵੀਡਿਓ ਮਾਲਵਿਕਾ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਤੇ ਸਾਂਝੀਆਂ ਕੀਤੀਆ ਹਨ। ਜਿਸਦੀ ਵੀਡਿਓ ਮਾਲਵਿਕਾ ਨੇ ਆਪਣੇ ਸੋਸ਼ਲ ਮੀਡੀਆਂ ਅਕਾਉਂਟ ਤੇ ਸਾਂਝੀਆਂ ਕੀਤੀਆ ਹਨ।
ਇਹ ਵੀ ਪੜ੍ਹੋ :- Punjab Assembly Election 2022 Live Updates: ਪੰਜਾਬ ਬੰਪਰ ਵੋਟਿੰਗ ਵੱਲ, 4 ਵਜੇ ਤੱਕ 52.2 ਫ਼ੀ ਵੋਟਿੰਗ, ਗਿੱਦੜਬਾਹਾ ਨੰ: 1
ਕਪਿਲ ਨੇ ਇਸ ਵੀਡੀਓ ਨੂੰ ਪੰਜਾਬੀ ਵਿੱਚ ਬੋਲਦੇ ਹੋਏ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ, ਮੇਰੀ ਵੱਡੀ ਭੈਣ ਮਾਲਵਿਕਾ ਸੂਦ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਤੁਹਾਨੂੰ ਮੇਰੇ ਵੱਲੋਂ ਵਧਾਈਆਂ, ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ। ਬਾਬਾ ਤੁਹਾਨੂੰ ਅਸੀਸ ਦੇਵੇ। ਕਪਿਲ ਨੇ ਇਹ ਵੀਡੀਓ ਮੈਸੇਜ ਜਿਮ 'ਚ ਸਾਈਕਲਿੰਗ ਕਰਦੇ ਹੋਏ ਸ਼ੂਟ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਸੋਨੂੰ ਸੂਦ ਦਾ ਧੰਨਵਾਦ ਵੀ ਕੀਤਾ ਹੈ, ਜਿਸ ਕਾਰਨ ਉਹ ਜਿਮ 'ਚ ਪਹੁੰਚੇ ਹਨ।
ਇਸ ਦੇ ਨਾਲ ਹੀ ਹਰਭਜਨ ਸਿੰਘ (Harbhajan Singh) ਨੇ ਵੀ ਵੀਡੀਓ ਸੰਦੇਸ਼ ਰਾਹੀਂ ਮਾਲਵਿਕਾ ਸੂਦ ਨੂੰ ਵਧਾਈ ਦਿੱਤੀ ਹੈ। ਹਰਭਜਨ ਸਿੰਘ ਨੇ ਵੀਡੀਓ ਸੰਦੇਸ਼ 'ਚ ਕਿਹਾ ਕਿ ਮੇਰੇ ਭਰਾ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਨੂੰ ਵਧਾਈ। ਮੈਂ ਇਸ ਪਰਿਵਾਰ ਨੂੰ ਕਈ ਸਾਲਾਂ ਤੋਂ ਜਾਣਦਾ ਹਾਂ, ਪ੍ਰਮਾਤਮਾ ਨੇ ਤੁਹਾਨੂੰ ਬਹੁਤ ਸਾਰੀ ਹਿੰਮਤ ਦਿੱਤੀ ਹੈ ਕਿ ਤੁਸੀਂ ਲੋਕਾਂ ਦੀ ਮਦਦ ਕਰ ਸਕੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਅਜਿਹੇ ਲੋਕਾਂ ਦੀ ਮਦਦ ਕਰਦੇ ਰਹੋ। ਦੱਸ ਦੇਈਏ ਕਿ ਅੱਜ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਚੋਣ ਵਿੱਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਅਕਾਲੀ ਦਲ ਆਹਮੋ-ਸਾਹਮਣੇ ਹਨ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।