ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀਆਂ, 28 ਪ੍ਰਧਾਨਾਂ ਦੇ ਨਾਵਾਂ ਦਾ ਐਲਾਣ

Damanjeet Kaur
Updated: January 10, 2019, 6:26 PM IST
ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀਆਂ, 28 ਪ੍ਰਧਾਨਾਂ ਦੇ ਨਾਵਾਂ ਦਾ ਐਲਾਣ
ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ
Damanjeet Kaur
Updated: January 10, 2019, 6:26 PM IST
ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ 28 ਪ੍ਰਧਾਨਾਂ ਦੇ ਨਾਵਾਂ ਦਾ ਐਲਾਣ ਕੀਤਾ ਗਿਆ। ਇਨ੍ਹਾਂ ਵਿੱਚ ਸ਼ਹਿਰੀ ਤੇ ਦਿਹਾਤੀ ਦੋਵਾਂ ਦੇ ਪ੍ਰਧਾਨਾਂ ਦੇ ਨਾਮ ਐਲਾਣੇ ਗਏ ਹਨ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਇਨ੍ਹਾਂ ਨਿਯੁਕਤੀਆਂ ਨੂੰ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਦੇ ਨਾਵਾਂ ਦਾ ਐਲਾਣ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਦੇ 28 ਜ਼ਿਲ੍ਹਿਆਂ ਦੇ 28 ਪ੍ਰਧਾਨਾਂ ਨੂੰ ਚੁਣਿਆ ਗਿਆ ਹੈ।

ਜਿਸ ਵਿੱਚ ਅੰਮ੍ਰਿਤਸਰ ਦਿਹਾਤੀ ਤੋਂ ਭਗਵੰਤਪਾਲ ਸਿੰਘ ਸੱਚਰ, ਅੰਮ੍ਰਿਤਸਰ ਸ਼ਹਿਰੀ ਤੋਂ ਜਤਿੰਦਰ ਕੌਰ, ਗੁਰਦਾਸਪੁਰ ਤੋਂ ਗੁਲਜ਼ਾਰ ਮਸੀਹ, ਪਠਾਨਕੋਟ ਤੋਂ ਸੰਜੀਵ ਬੈਂਸ, ਹੁਸ਼ਿਆਰਪੁਰ ਤੋਂ ਕੁਲਦੀਪ ਕੁਮਾਰ ਨੰਦਾ, ਨਵਾਂਸ਼ਹਿਰ ਤੋਂ ਪ੍ਰੇਮ ਚੰਦ ਭੀਮਾ, ਪਟਿਆਲਾ ਸ਼ਹਿਰੀ ਤੋਂ ਕੇ.ਕੇ. ਮਲਹੋਤਰਾ, ਪਟਿਆਲਾ ਦਿਹਾਤੀ ਤੋਂ ਗੁਰਦੀਪ ਸਿੰਘ ਉਨਤਸਰ, ਕਪੂਰਥਲਾ ਤੋਂ ਬਲਬੀਰ ਰਾਨੀ ਸੋਢੀ, ਲੁਧਿਆਣਾ ਦਿਹਾਤੀ ਤੋਂ ਕਰਨਜੀਤ ਸਿੰਘ ਗਾਲਿਬ, ਲੁਧਿਆਣਾ ਸ਼ਹਿਰੀ ਤੋਂ ਅਸ਼ਵਨੀ ਸ਼ਰਮਾ, ਮੋਹਾਲੀ ਤੋਂ ਦੀਪਇੰਦਰ ਢਿੱਲੋਂ, ਖੰਨਾ ਤੋਂ ਸੁਖਦੀਪ ਸਿੰਘ, ਬਰਨਾਲਾ ਤੋਂ ਰੂਪੀ ਕੌਰ, ਸੰਗਰੂਰ ਤੋਂ ਰਜਿੰਦਰ ਸਿੰਘ ਰਾਜਾ, ਮਾਨਸਾ ਤੋਂ ਮਨੋਜ ਮੰਜੂ ਬਾਲਾ ਬਾਂਸਲ, ਬਠਿੰਡਾ ਸ਼ਹਿਰੀ ਤੋਂ ਅਰੁਣ ਵਾਧਵਾ, ਬਠਿੰਡਾ ਦਿਹਾਤੀ ਤੋਂ ਖੁਸ਼ਬਾਜ਼ ਸਿੰਘ ਜੱਟਾਣਾ, ਫਰੀਦਕੋਟ ਤੋਂ ਅਜੈਪਾਲ ਸਿੰਘ ਸੰਧੂ, ਤਰਨਤਾਰਨ ਤੋਂ ਮਨਜੀਤ ਸਿੰਘ ਘਸੀਟਪੁਰਾ, ਮੁਕਤਸਰ ਤੋਂ ਹਰਚਰਨ ਸਿੰਘ ਬਰਾੜ, ਮੋਗਾ ਤੋਂ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਫਾਜ਼ਿਲਕਾ ਤੋਂ ਰੰਜਮ ਕੁਮਾਰ ਕਾਮਰਾ, ਰੋਪੜ ਤੋਂ ਬਰਿੰਦਰ ਸਿੰਘ ਢਿੱਲੋਂ, ਫਿਰੋਜ਼ਪੁਰ ਤੋਂ ਗੁਰਚਰਨ ਸਿੰਘ ਨਾਹਰ, ਜਲੰਧਰ ਸ਼ਹਿਰੀ ਤੋਂ ਬਲਦੇਵ ਸਿੰਘ ਦੇਵ, ਜਲੰਧਰ ਦਿਹਾਤੀ ਤੋਂ ਸੁਖਵਿੰਦਰ ਸਿੰਘ ਲਾਲੀ ਅਤੇ ਫ਼ਤਿਹਗੜ੍ਹ ਸਾਹਿਬ ਤੋਂ ਸੁਭਾਸ਼ ਸੂਦ ਸ਼ਾਮਿਲ ਹਨ।

ਨਿਯੁਕਤ ਕੀਤੇ ਗਏ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ