Live Results Lok Sabha Polls 2019: ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਜੇਤੂ
News18 Punjab
Updated: May 23, 2019, 6:05 PM IST
Updated: May 23, 2019, 6:05 PM IST

- news18-Punjabi
- Last Updated: May 23, 2019, 6:05 PM IST
ਪਟਿਆਲਾ ਤੋਂ ਪਰਨੀਤ ਕੌਰ ਜੇਤੂ ਰਹੇ ਹਨ। ਪਰਨੀਤ ਕੌਰ ਕੁੱਲ 1175575 ਵੋਟਾਂ ਵਿੱਚੋਂ 1120065 ਵੋਟਾਂ ਨਾਲ ਜਿੱਤ ਗਏ ਹਨ।
ਪਟਿਆਲਾ ਲੋਕਸਭਾ ਹਲਕਾ ਬਾਰੇ-
ਪਟਿਆਲਾ ਲੋਕ ਸਭਾ ਹਲਕੇ ਤੋਂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਮੈਦਾਨ ਵਿਚ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਵੱਲ਼ੋਂ ਚੋਣ ਲੜ ਕੇ ਜੇਤੂ ਰਹੇ ਡਾਕਟਰ ਧਰਮਵੀਰ ਗਾਂਧੀ ਇਸ ਵਾਰ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲ਼ੋਂ ਉਮੀਦਵਾਰ ਐਲਾਨੇ ਗਏ ਸਨ। ਇਸ ਹਲਕੇ ‘ਤੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦਾ ਦਬਦਬਾ ਰਿਹਾ ਹੈ,ਪਰ ਸਮੇਂ-ਸਮੇਂ ‘ਤੇ ਲੋਕਾਂ ਨੇ ਸ਼ਾਹੀ ਤਖ਼ਤ ਉਲਟਾਏ ਵੀ ਹਨ। ਦੱਸ ਦਈਏ ਕਿ ਧਰਮਵੀਰ ਗਾਂਧੀ ਨੇ ਸਾਲ 2014 ਵਿੱਚ ਆਮ ਆਦਮੀ ਪਾਰਟੀ ਨਾਲ ਸਰਗਰਮ ਸਿਆਸਤ ਵਿਚ ਪੈਰ ਧਰਿਆ ਪਰ ਉਨ੍ਹਾਂ ਦਾ ਸਾਥ ਬਹੁਤੀ ਦੇਰ ਨਾ ਚੱਲਿਆ। ਉਨ੍ਹਾਂ ਨੇ ਪਿਛਲੀ ਵਾਰ ਕਾਂਗਰਸ ਉਮੀਦਵਾਰ ਪਰਨੀਤ ਕੌਰ ਨੂੰ 20,000 ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਿਆਸਤ ਵਿੱਚ ਕੋਈ ਖ਼ਾਸ ਸਰਗਰਮੀ ਨਹੀਂ ਸੀ। ਹਾਲਾਂਕਿ,ਸੰਨ 1977 ਵਿੱਚ ਅੰਮ੍ਰਿਤਸਰ ਵਿਖੇ ਪੜ੍ਹਾਈ ਕਰਦਿਆਂ ਉਨ੍ਹਾਂ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਤੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਵੀ ਲਿਆ ਸੀ। ਡਾ. ਗਾਂਧੀ ਪਟਿਆਲਾ ਦੇ ਮੰਨੇ-ਪ੍ਰਮੰਨੇ ਦਿਲ ਦੇ ਰੋਗਾਂ ਦੇ ਮਾਹਰਾਂ ਵਿੱਚੋਂ ਇੱਕ ਹਨ ਤੇ ਹੁਣ ਉਹ ਬੇਬਾਕ ਸਿਆਸਤਦਾਨ ਵਜੋਂ ਵੀ ਮਕਬੂਲ ਹਨ।
ਪਟਿਆਲਾ ਲੋਕਸਭਾ ਹਲਕਾ ਬਾਰੇ-
ਪਟਿਆਲਾ ਲੋਕ ਸਭਾ ਹਲਕੇ ਤੋਂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਤੇ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਮੈਦਾਨ ਵਿਚ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਵੱਲ਼ੋਂ ਚੋਣ ਲੜ ਕੇ ਜੇਤੂ ਰਹੇ ਡਾਕਟਰ ਧਰਮਵੀਰ ਗਾਂਧੀ ਇਸ ਵਾਰ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲ਼ੋਂ ਉਮੀਦਵਾਰ ਐਲਾਨੇ ਗਏ ਸਨ। ਇਸ ਹਲਕੇ ‘ਤੇ ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਦਾ ਦਬਦਬਾ ਰਿਹਾ ਹੈ,ਪਰ ਸਮੇਂ-ਸਮੇਂ ‘ਤੇ ਲੋਕਾਂ ਨੇ ਸ਼ਾਹੀ ਤਖ਼ਤ ਉਲਟਾਏ ਵੀ ਹਨ।