Home /News /punjab /

ਸਰਪੰਚੀ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਦੇ ਜੀਜੇ ਦਾ ਕਤਲ, ਅਕਾਲੀ ਵਰਕਰਾਂ 'ਤੇ ਮਾਮਲਾ ਦਰਜ

 • Share this:
  ਅੰਮ੍ਰਿਤਸਰ ਦੇ ਸ਼ਹਿਰ ਜੰਡਿਆਲਾ ਗੁਰੂ ਦੇ ਨੇੜੇ ਪਿੰਡ ਖਲਿਹਰਾ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਜਸਮੇਰ ਸਿੰਘ ਦੇ ਜੀਜੇ ਤੇਜ਼ਧਾਰ ਹੱਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ।
  ਜਾਣਕਾਰੀ ਮੁਤਾਬਕ ਇਹ ਘਟਨਾ ਬੀਤੇ ਦਿਨ ਦੀ ਹੈ, ਜਦੋਂ ਕਾਂਗਰਸੀ ਉਮੀਦਵਾਰ ਆਪਣੇ ਜੀਜੇ ਤੇ ਨੌਕਰ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਵੱਲ ਆ ਰਹੇ ਸਨ। ਇਸ ਦੌਰਾਨ ਕੁੱਝ ਵਿਅਕਤੀਆਂ ਨੇ ਤੇਜ ਹਥਿਆਰਾਂ ਨਾਲ ਉਸਦੇ ਜੀਜੇ ਤੇਜਿੰਦਰ ਸਿੰਘ ਉੱਤੇ ਹਮਲ ਕਰ ਦਿੱਤਾ। ਉਸਦਾ ਘੇਰ ਕੇ ਕਤਲ ਕੀਤਾ।

  ਕਾਂਗਰਸ ਪਾਰਟੀ ਨਾਲ ਸਬੰਧਿਤ ਜਸਮੇਰ ਸਿੰਘ ਮੌਜੂਦਾ ਸਮੇਂ ਸਰਪੰਚੀ ਦੀ ਚੋਣ ਲੜ ਰਿਹਾ ਹੈ ਤੇ ਸਾਬਕਾ ਸਰਪੰਚ ਵੀ ਹੈ। ਜਸਮੇਰ ਸਿੰਘ ਮੁਤਾਬਕ ਉਸਦੇ ਜੀਜੇ ਨਾਲ ਪਿੰਡ ਦੇ ਕੁੱਝ ਅਕਾਲੀ ਪਾਰਟੀ ਨਾਲ ਸਬੰਧਤ ਲੋਕਾਂ ਨਾਲ ਰੰਜਿਸ਼ ਰੱਖਦੇ ਸਨ। ਉਨ੍ਹਾਂ ਕਿਹਾ ਕਿ ਇਹ ਰੰਜਿਸ਼ ਇਸ ਪੱਧਰ ਦੀ ਸੀ ਕਿ ਉਹ ਉਸਦੇ ਜੀਜੇ ਦਾ ਕਤਲ ਕਰਨਾ ਚਾਹੁੰਦੇ ਸਨ। ਪੁਲਿਸ ਨੇ ਜਸਮੇਰ ਸਿੰਘ ਦੇ ਬਿਆਨ ਦੇ ਆਧਾਰ ਉੱਤੇ ਪਿੰਡ ਦੇ ਅਕਾਲੀ ਵਰਕਰ ਹਰਜਿੰਦਰ ਸਿੰਘ, ਜਸਪਾਲ ਸਿੰਘ ਅਤੇ ਕੁਲਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

  First published:

  Tags: Crime, Panchayat polls

  ਅਗਲੀ ਖਬਰ